ਅਯੁੱਧਿਆ ਰਾਮ ਮੰਦਰ : ਆਰਐੱਸਐੱਸ ਦੇ ਏਜੰਡੇ ''''ਤੇ ਹੁਣ ਹੋਰ ਕਿਹੜੇ ਪ੍ਰੋਜੈਕਟ

08/06/2020 3:51:38 PM

ਇਹ ਇੱਕ ਅਜਿਹਾ ਸਵਾਲ ਹੈ, ਜਿਸ ਦਾ ਜਵਾਬ ਉਸ ਤਸਵੀਰ ਵਿੱਚ ਲੁਕਿਆ ਹੋਇਆ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਭੂਮੀ ਪੂਜਾ ਕਰ ਰਹੇ ਹਨ।

ਇਸ ਤਸਵੀਰ ਵਿੱਚ ਜਿੱਥੇ ਇੱਕ ਪਾਸੇ ਮੰਤਰ ਉਚਾਰਨ ਕਰਦੇ ਪੰਡਿਤ ਹਨ, ਵਿਚਕਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਅਤੇ ਉਨ੍ਹਾਂ ਦੇ ਖੱਬੇ ਹੱਥ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਬੈਠੇ ਦਿਖਾਈ ਦੇ ਰਹੇ ਹਨ।

ਭਾਰਤੀ ਇਤਿਹਾਸ ਦਾ ਸ਼ਾਇਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਸਰਕਾਰ, ਧਰਮ ਅਤੇ ਸੰਘ ਦੀ ਨੇੜਤਾ ਇਸ ਤਰ੍ਹਾਂ ਉਜਾਗਰ ਹੋਈ ਹੋਵੇ। ਸੰਘ ਦੇ ਦਹਾਕਿਆਂ ਦੇ ਇਤਿਹਾਸ ਵਿੱਚ ਇਹ ਮੌਕਾ ਕਿਸੇ ਸੁਨਹਿਰੇ ਪਲ ਤੋਂ ਘੱਟ ਨਹੀਂ ਹੋਣਾ।

ਇਹ ਵੀ ਪੜ੍ਹੋ:

ਮੋਹਨ ਭਾਗਵਤ ਨੇ ਭੂਮੀ ਪੂਜਾ ਤੋਂ ਬਾਅਦ ਕਿਹਾ, ''''ਅਨੰਦ ਦਾ ਪਲ ਹੈ। ਬਹੁਤ ਤਰ੍ਹਾਂ ਦਾ ਅਨੰਦ ਹੈ''''।

''''ਇੱਕ ਸੰਕਲਪ ਲਿਆ ਸੀ ਅਤੇ ਮੈਨੂੰ ਯਾਦ ਹੈ ਕਿ ਉਸ ਸਮੇਂ ਸਾਡੇ ਸਰਸੰਘਸੰਚਾਲਕ ਬਾਲਾ ਸਾਹਿਬ ਦੇਵਦਾਸ ਜੀ ਨੇ ਇਹ ਕਦਮ ਅੱਗੇ ਵਧਾਉਣ ਤੋਂ ਪਹਿਲਾਂ ਯਾਦ ਦਵਾਈ ਸੀ ਕਿ ਵੀਹ-ਤੀਹ ਸਾਲ ਕੰਮ ਕਰਨਾ ਪਵੇਗਾ। ਫਿਰ ਹੀ ਇਹ ਕੰਮ ਹੋ ਸਕੇਗਾ''''।

''''ਵੀਹ-ਤੀਹ ਸਾਲ ਅਸੀਂ ਕੀਤਾ ਅਤੇ ਤੀਹਵੇਂ ਸਾਲ ਦੇ ਸ਼ੁਰੂ ਵਿੱਚ ਹੀ ਸਾਨੂੰ ਸੰਕਲਪ ਪੂਰਾ ਹੋਣ ਦਾ ਅਨੰਦ ਮਿਲ ਰਿਹਾ ਹੈ।"

https://youtu.be/cOlkoqn3-tY

ਮੋਹਨ ਭਾਗਵਤ ਨੇ ਆਪਣੇ ਨੌਂ ਮਿੰਟ ਲੰਬੇ ਭਾਸ਼ਨ ਵਿੱਚ ਜੋ ਕੁਝ ਕਿਹਾ ਉਸ ਤੋਂ ਇੱਕ ਗੱਲ ਤਾਂ ਸਪੱਸ਼ਟ ਹੈ- ਸੰਘ ਨੇ ਪੰਜ ਅਗਸਤ 2020 ਨੂੰ ਹੋਏ ਇਸ ਪ੍ਰੋਗਰਾਮ ਵਿੱਚ ਰਾਮ ਮੰਦਿਰ ਦੇ ਨਿਰਮਾਣ ਦਾ ਪੂਰਾ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ ਹੈ।

ਤਾਕਤ ਦੇ ਨੇੜੇ ਪਹੁੰਚਿਆ ਸੰਘ ਪਰਿਵਾਰ

ਰਾਸ਼ਟਰੀ ਸਵੈਮ ਸੇਵਕ ਉੱਪਰ ਕਿਤਾਬ- ਦਿ ਆਈਕੰਸ ਆਫ਼ ਇੰਡੀਅਨ ਰਾਈਟ ਲਿਖਣ ਵਾਲੇ ਸੀਨੀਅਰ ਪੱਤਰਕਾਰ ਅਤੇ ਲੇਖਕ ਨੀਲਾਂਜਨ ਮੁਖੋਪਾਧਿਆ ਮੰਨਦੇ ਹਨ ਕਿ ਸੰਘ ਇਸ ਪ੍ਰੋਗਰਾਮ ਵਿੱਚ ਜਿਸ ਤਰ੍ਹਾਂ ਸ਼ਾਮਲ ਹੋਇਆ ਹੈ, ਉਸ ਤੋਂ ਬਾਅਦ ਸੰਘ ਪਰਿਵਾਰ ਨੂੰ ਸਰਕਾਰ ਦੇ ਪ੍ਰੋਗਰਾਮ ਵਿੱਚ ਇੱਕ ਪ੍ਰਵਾਨਗੀ ਮਿਲ ਜਾਂਦੀ ਹੈ।

ਮੁਖੋਪਾਧਿਆ ਦੱਸਦੇ ਹਨ,"ਹਿੰਦੁਸਤਾਨ ਵਿੱਚ ਸੱਤਾ ਅਤੇ ਧਰਮ ਦੇ ਵਿਚਕਾਰ ਜੋ ਲਕੀਰਾਂ ਹਮੇਸ਼ਾ ਤੋਂ ਰਹੀਆਂ ਹਨ, ਉਹ ਧੁੰਦਲੀਆਂ ਹੁੰਦੀਆਂ ਜਾ ਰਹੀਆਂ ਹਨ। ਲੇਕਿਨ ਇੰਨੀ ਧੁੰਦਲੀ ਕਦੇ ਨਹੀਂ ਹੋਈ। ਸੰਘ ਪਰਿਵਾਰ ਹੁਣ ਸਰਕਾਰ ਦੇ ਪ੍ਰੋਗਰਾਮ ਦਾ ਇੱਕ ਪ੍ਰਵਾਨਿਤ ਹਿੱਸਾ ਹੋ ਜਾਂਦਾ ਹੈ। ਰਾਸ਼ਟਰੀ ਸਵੈਮ ਸੇਵਕ ਸੰਘ ਨੂੰ ਮੈਂ ਕਦੇ ਵੀ ਸਰਕਾਰ ਦੇ ਇੰਨਾ ਨੇੜੇ, ਉਹ ਵੀ ਅਧਿਕਾਰਿਤ ਰੂਪ ਤੋਂ ਨਹੀਂ ਦੇਖਿਆ ਹੈ। ਅਜਿਹੇ ਵਿੱਚ ਇਹ ਹਿੰਦੁਸਤਾਨ ਦੇ ਸਿਆਸੀ ਭਵਿੱਖ ਦੇ ਲਿਹਾਜ ਤੋਂ ਕਾਫ਼ੀ ਵੱਡੇ ਬਦਲਾਅ ਹੈ।"

"ਪ੍ਰਤੀਕਾਂ ਦੀ ਗੱਲ ਕਰੀਏ ਤਾਂ ਸੱਭਿਆਚਾਰਕ ਰਾਸ਼ਟਰਵਾਦ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਮੋਹਨ ਭਾਗਵਤ ਦੀ ਹਾਜ਼ਰੀ ਨਾਲ ਇਹ ਸਾਫ਼ ਹੋ ਗਿਆ ਕਿ ਸੰਘ ਪਰਿਵਾਰ ਮੰਦਰ ਲਹਿਰ ਦੀ ਸਫ਼ਲਤਾ ਉੱਪਰ ਆਪਣੇ ਹੱਕ ਦਾ ਦਾਅਵਾ ਕਰਦਾ ਹੈ।"

ਹਾਲਾਂਕਿ ਸਵਾਲ ਇਹ ਉਠਦਾ ਹੈ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਭਾਰਤੀ ਸਿਆਸਤ ਵਿੱਚ ਇਹ ਕੱਦ ਕਿਵੇਂ ਹਾਸਲ ਕੀਤਾ?

ਆਯੋਧਿਆ
BBC

ਰਾਮ ਦੇ ਸਹਾਰੇ?

ਕਿਸੇ ਭਾਈਚਾਰੇ ਦੇ ਧਾਰਮਿਕ, ਸਿਆਸੀ ਅਤੇ ਭਾਈਚਾਰਕ ਇਤਿਹਾਸ ਦਾ ਅਧਿਐਨ ਕਰਨ ਵਾਲੇ ਅਕਸਰ ਇਸ ਸਵਾਲ ਨਾਲ ਦੋ-ਚਾਰ ਹੁੰਦੇ ਹਨ ਕਿ ਧਾਰਮਿਕ ਲਹਿਰਾਂ, ਧਾਰਮਿਕ ਸੰਸਥਾਵਾਂ ਨੂੰ ਵਿਆਪਕਤਾ ਦਿੰਦੇ ਹਨ ਨਾ ਕਿ ਧਾਰਮਿਕ ਸੰਸਥਾਵਾਂ ਕਰ ਕੇ ਧਾਰਮਿਕ ਲਹਿਰਾਂ ਉਭਰਦੀਆਂ ਹਨ।

ਅਯੁੱਧਿਆ ਅਤੇ ਸੰਘ ਦੇ ਮਾਮਲੇ ਵਿੱਚ ਇਹ ਸਵਾਲ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਰਾਮ ਮੰਦਰ ਲਹਿਰ ਨੇ ਸੰਘ ਨੂੰ ਵਿਪਾਕਤਾ ਦਿੱਤੀ ਜਾਂ ਸੰਘ ਅਤੇ ਉਸ ਦੇ ਸਹਿਯੋਗੀ ਸੰਗਠਨਾਂ ਦੀ ਵਜ੍ਹਾ ਨਾਲ ਰਾਮ ਮੰਦਰ ਲਹਿਰ ਖੜ੍ਹੀ ਹੋਈ।

ਸੀਨੀਅਰ ਪੱਤਰਕਾਰ ਸੁਨੀਤਾ ਏਰਾਨ ਮੰਦਰ ਉਸਾਰੀ ਨੂੰ ਆਰਐੱਸਐੱਸ ਦੀ ਸਭ ਤੋਂ ਵੱਡੀ ਸਫ਼ਲਤਾ ਗਿਣਦੇ ਹਨ।

ਉਹ ਕਹਿੰਦੇ ਹਨ," ਰਾਮ ਮੰਦਰ ਲਹਿਰ ਆਰਐੱਸਐੱਸ ਦੇ ਕਈ ਮੁੱਦਿਆਂ ਵਿੱਚੋਂ ਇੱਕ ਸੀ। ਉਨ੍ਹਾਂ ਨੇ ਦਲਿਤਾਂ ਨੂੰ ਨਾਲ ਲਿਆਉਣ ਲਈ ਇੱਕ ਲਹਿਰ ਚਲਾਈ। ਦਲਿਤ ਭੋਜ ਕਰਾਏ। ਅਸ਼ੋਕ ਸਿੰਘਲ ਇੱਕ ਦਲਿਤ ਭੋਜ ਵਿੱਚ ਸ਼ਾਮਲ ਹੋਏ। ਅਜਿਹੇ ਵਿੱਚ ਮੇਰਾ ਖ਼ਿਆਲ ਹੈ ਕਿ ਆਰਐੱਸਐੱਸ ਨੇ ਇਸ ਲਹਿਰ ਦੀ ਸਫ਼ਲਤਾ ਵਿੱਚ ਅਹਿਮ ਭੂਮਿਕਾ ਨਿਭਾਈ।"

"ਇਸ ਤੋਂ ਪਹਿਲਾਂ ਸੰਘ ਨੇ ਗਊ ਹੱਤਿਆ ਦਾ ਮਸਲਾ ਵੀ ਚੁੱਕਿਆ ਪਰ ਰਾਮ ਮੰਦਿਰ ਲਹਿਰ ਇੱਕ ਧਾਰਮਿਕ ਮੁੱਦਾ ਹੋਣ ਕਾਰਨ ਵੱਡੀ ਗਿਣਤੀ ਵਿੱਚ ਲੋਕ ਇਸ ਨਾਲ ਜੁੜੇ। ਵਜ੍ਹਾ ਰਾਮ ਦੀ ਪ੍ਰਵਾਨਗੀ ਵਿਆਪਕ ਸੀ।"

ਰਾਮ ਨੇ ਦਿੱਤੀ ਵਿਆਪਕਤਾ?

ਰਾਮ ਨਾਮ ਦੀ ਸਿਆਸੀ ਮਹਿਮਾ ਕੁਝ ਅਜਿਹੀ ਹੈ ਕਿ ਅਯੁੱਧਿਆ ਤੋਂ ਸੈਂਕੜੇ ਕਿੱਲੋਮੀਟਰ ਦੂਰ ਮਹਾਰਾਸ਼ਟਰ ਵਿੱਚ ਸਿਆਸਤ ਕਰਨ ਵਾਲਾ ਬਾਲ ਠਾਕਰੇ ਪਰਿਵਾਰ ਵੀ ਇਸ ਲਹਿਰ ਵਿੱਚ ਆਪਣੀ ਭੂਮਿਕਾ ਨਿਭਾਉਣ ਦਾ ਦਾਅਵਾ ਕਰਦਾ ਰਿਹਾ ਹੈ।

ਅਜਿਹੇ ਵਿੱਚ ਸਵਾਲ ਉਠਦਾ ਹੈ ਕਿ ਰਾਮ ਦੇ ਨਾਂ ਤੋਂ ਸੰਘ ਨੂੰ ਕੁਝ ਹਾਸਲ ਵੀ ਹੋਇਆ ਹੈ ਜਾਂ ਨਹੀਂ। ਇਸ ਤੋਂ ਇਲਾਵਾ ਮੋਹਨ ਭਾਗਵਤ, ਜਿਸ ਸੰਕਲਪ ਦੇ ਪੂਰੇ ਹੋਣ ਦਾ ਜ਼ਿਕਰ ਕਰ ਰਹੇ ਹਨ, ਉਸ ਵਿੱਚ ਸੰਘ ਦੀ ਕੀ ਭੂਮਿਕਾ ਰਹੀ ਹੈ?

ਲੰਘੇ ਕਈ ਦਹਾਕਿਆਂ ਤੋਂ ਇਸ ਲਹਿਰ ਨੂੰ ਕਵਰ ਕਰਨ ਵਾਲੇ ਸੀਨੀਅਰ ਪੱਤਰਕਾਰ ਰਾਮ ਬਹਾਦਰ ਰਾਏ ਮੰਨਦੇ ਹਨ ਕਿ ਇਸ ਲਹਿਰ ਵਿੱਚ ਸੰਘ ਨੇ ਸਹਿਯੋਗ ਅਤੇ ਹਮਾਇਤ ਦਿੱਤੀ। ਜਦਕਿ ਅਗਵਾਈ ਰਾਮ ਜਨਮਭੂਮੀ ਨਿਆਸ ਕਰ ਰਿਹਾ ਸੀ।

ਇਹ ਵੀ ਪੜ੍ਹੋ:

ਉਹ ਦਸਦੇ ਹਨ,"ਇਸ ਲਹਿਰ ਵਿੱਚ ਸੰਘ ਪਰਿਵਾਰ ਜੋ ਕੋਈ ਮਦਦ ਕਰਨੀ ਚਾਹੁੰਦਾ ਸੀ। ਉਸ ਨੇ ਉਹ ਮਦਦ ਕੀਤੀ। ਲੇਕਿਨ, ਵਿਸ਼ਵ ਹਿੰਦੂ ਪ੍ਰੀਸ਼ਦ ਨੇ ਸੰਤਾਂ ਅਤੇ ਸਮਾਜ ਵਿੱਚ ਵਿਚੋਲੇ ਦੀ ਭੂਮਿਕਾ ਨਿਭਾਈ। ਵਿਸ਼ਵ ਹਿੰਦੂ ਪ੍ਰੀਸ਼ਦ ਇਸ ਪੂਰੀ ਲਹਿਰ ਦੀ ਨੋਡਲ ਏਜੰਸੀ ਬਣਿਆ ਰਿਹਾ। ਕਾਫ਼ਾ ਲੰਬੇ ਸਮੇਂ ਤੱਕ ਚੱਲੀ ਇਸ ਲਹਿਰ ਦੇ ਦੌਰਾਨ ਸੰਘ ਪਰਿਵਾਰ ਅਤੇ ਵੀਐੱਚਪੀ ਆਗੂਆਂ ਵਿਚਕਾਰ ਟਕਰਾਅ ਵੀ ਹੁੰਦਾ ਦੇਖਿਆ ਗਿਆ।"

ਜਦਕਿ ਰਾਮ ਬਹਾਦਰ ਰਾਏ ਮੰਨਦੇ ਹਨ ਕਿ ਰਾਮ ਮੰਦਰ ਦਾ ਟੈਸਟ ਕੇਸ ਰਥ ਯਾਤਰਾ ਸੀ, ਜਿਸ ਨੂੰ ਲੋਕਾਂ ਦੀ ਜ਼ਬਰਦਸਤ ਹਮਾਇਤ ਮਿਲੀ। ਜਦੋਂ ਕਿਸੇ ਸੰਸਥਾ ਕੋਲ ਕੋਈ ਅਜਿਹਾ ਮੁੱਦਾ ਹੁੰਦਾ ਹੈ ਅਤੇ ਉਹ ਅਜਿਹੇ ਕਿਸੇ ਭਾਈਚਾਰੇ ਦੇ ਮੁੱਦੇ ਬਾਰੇ ਇਮਾਨਦਾਰ ਦਿਖਦੀ ਹੈ ਤਾਂ ਲੋਕ ਉਸ ਦੀ ਹਮਾਇਤ ਵੀ ਕਰਦੇ ਹਨ।

ਰਾਏ ਸਾਲ 1980 ਵਿੱਚ ਸਾਹਮਣੇ ਆਈ ਮੀਨਾਕਸ਼ੀਪੁਰਮ ਦੀ ਘਟਨਾ ਦੀ ਮਿਸਾਲ ਦਿੰਦੇ ਹੋਏ ਦਸਦੇ ਹਨ,"ਮੀਨਾਕਸ਼ੀਪੁਰਮ ਦੀ ਘਟਨਾ ਆਰਐੱਸਐੱਸ ਨੇ ਜੋ ਭੂਮਿਕਾ ਨਿਭਾਈ, ਬਾਲਾ ਸਹਿਬ ਦੇਵਰਸ ਨੇ ਜੋ ਪਹਿਲ ਕੀਤੀ। ਉਸ ਨਾਲ ਸਾਰੀਆਂ ਚੀਜ਼ਾਂ ਖੜ੍ਹੀਆਂ ਹੋਈਆਂ। 1980 ਵਿੱਚ ਆਰਐੱਸਐੱਸ ਦਾ ਬੰਗਲੌਰ ਵਿੱਚ ਇੱਕ ਨੁਮਾਇੰਦਾ ਸਮਾਗਮ ਹੋਇਆ ਸੀ। ਜਿਸ ਵਿੱਚ ਹਿੰਦੂ ਏਕਤਾ ਦਾ ਸਵਾਲ ਸੰਘ ਦੇ ਸਾਹਮਣੇ ਵੱਡਾ ਸੀ। ਬਾਬਾ ਸਾਹਿਬ ਦੇਵਰਸ ਨੇ ਪਹਿਲ ਕੀਤੀ ਜਿਸ ਤਹਿਤ ਗਾਂਧੀਵਾਦੀ ਸਮਾਦਵਾਦ ਦੀ ਗੱਲ ਕਰਨ ਵਾਲੀ ਭਾਜਪਾ ਨੂੰ ਆਪਣੇ ਨੇੜੇ ਲੈ ਕੇ ਆਏ। ਅਜਿਹੇ ਵਿੱਚ ਸੰਘ ਅਤੇ ਉਸ ਦੇ ਸੰਗਠਨਾਂ ਦਾ ਹੌਲੀ-ਹੌਲੀ ਤਾਲਮੇਲ ਹੋਇਆ ਤਾਂ ਉਸ ਦਾ ਸੰਘ ਨੂੰ ਵੀ ਲਾਹਾ ਪਹੁੰਚਿਆ ਅਤੇ ਭਾਜਪਾ ਵੀ ਮੁੱਖਧਾਰਾ ਦੀ ਪਾਰਟੀ ਬਣ ਕੇ ਉਭਰੀ।"

ਇੱਥੋਂ ਸੰਘ ਕਿੱਥੇ ਜਾਵੇਗਾ?

ਕਹਿੰਦੇ ਹਨ ਜਦੋਂ ਇੱਕ ਵਿਚਾਰਧਾਰਾ ਕਿਸੇ ਭਾਈਚਾਰੇ ਨਾਲ ਹੋਏ ਅਨਿਆਂ ਤੇ ਮਲ੍ਹੱਮ ਲਾਉਂਦੀ ਨਹੀਂ ਦਿਖਦੀ ਉਦੋਂ ਤੱਕ ਉਹ ਕੋਰੀਆਂ -ਕਿਤਾਬੀ ਗੱਲਾਂ ਤੋਂ ਵੱਧ ਕੇ ਕੁਝ ਵੀ ਨਹੀਂ ਹੁੰਦੀ।

ਲੇਕਿਨ ਜਦੋਂ ਉਹੀ ਵਿਚਾਰਧਾਰਾ ਕਿਸੇ ਭਾਈਚਾਰੇ ਦੀਆਂ ਸ਼ਿਕਾਇਤਾਂ, ਸਮੱਸਿਆਵਾਂ, ਡਰ ਅਤੇ ਫਿਕਰਾਂ ਨੂੰ ਇੱਕ ਮੰਚ ਦੇਣਾ ਸ਼ੁਰੂ ਕਰਦੀ ਹੈ ਅਤੇ ਭਾਈਚਾਰੇ ਨੂੰ ਉਸ ਭਵਿੱਖ ਦਾ ਸੁਪਨਾ ਦਿੰਦੀ ਹੈ ਜਿਸ ਵਿੱਚ ਉਹ ਵਿਚਾਰਧਾਰਾ ਦੇ ਰਸਤੇ ਉੱਪਰ ਚੱਲ ਕੇ ਆਪਣੇ ਨਾਲ ਹੋਏ ਸਾਰੇ ਅਨਿਆਵਾਂ ਦਾ ਬਦਲਾ ਲੈ ਸਕਦਾ ਹੈ ਤਾਂ ਵਿਚਾਰਧਾਰਾ ਵਧਣ-ਫੁੱਲਣ ਲਗਦੀ ਹੈ।

ਇਹ ਗੱਲ ਸਮਾਜਵਾਦ ਤੋਂ ਲੈ ਕੇ ਪੂੰਜੀਵਾਦ ਹਰ ਵਿਚਾਰਧਾਰਾ ਉੱਪਰ ਲਾਗੂ ਹੁੰਦੀ ਦਿਖਾਈ ਦਿੰਦੀ ਹੈ। ਸੰਘ ਵੀ ਕੋਈ ਅਪਵਾਦ ਨਹੀਂ ਹੈ, ਉਸ ਉੱਪਰ ਵੀ ਇਹ ਗੱਲ ਲਾਗੂ ਹੁੰਦੀ ਹੈ।

ਭਾਜਪਾ
Getty Images

ਨੀਲੰਜਨ ਮੁਖੋਪਾਧਿਆ ਮੰਨਦੇ ਹਨ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੰਘ ਇਸ ਪੜ੍ਹਆ ਤੋਂ ਅੱਗੇ ਹੀ ਵਧਦਾ ਜਾਵੇਗਾ।

ਉਹ ਕਹਿੰਦੇ ਹਨ,"ਆਰਐੱਸਐੱਸ ਨੇ ਰਾਮ ਮੰਦਰ ਭੂਮੀ ਪੂਜਾ ਦੇ ਪ੍ਰੋਗਰਾਮ ਦੇ ਨਾਲ ਜਨਤਕ ਢੰਗ ਨਾਲ ਰਾਮ ਜਨਮ ਭੂਮੀ ਲਹਿਰ ਦੀ ਅਗਵਾਈ ਕਰਨ ਦੀ ਗੱਲ ਸਵੀਕਾਰ ਕਰ ਲਈ ਹੈ। ਲੇਕਿਨ ਭਵਿੱਖ ਵਿੱਚ ਰਾਮ ਨਾਲ ਜੁੜੀ ਸਿਆਸਤ ਕੀ ਰੂਪ ਧਾਰਣ ਕਰਦੀ ਹੈ। ਇਹ ਕਹਿਣਾ ਮੁਸ਼ਕਲ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਵਾਰ ਵੱਖਰੀਆਂ-ਵੱਖਰੀਆਂ ਰਮਾਇਣਾਂ ਦਾ ਜ਼ਿਕਰ ਕੀਤਾ। ਜੈ ਸ਼੍ਰੀਰਾਮ ਦੀ ਥਾਂ ਸਿਆਵਰ ਰਾਮ ਚੰਦਰ ਦਾ ਨਾਅਰਾ ਲਾਇਆ। ਅਜਿਹੇ ਵਿੱਚ ਫਿਲਹਾਲ ਇਹ ਕਹਿਣਾ ਮੁਸ਼ਕਲ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਿਆਸਤ ਕਿਸ ਕਰਵਟ ਬੈਠਦੀ ਹੈ..."

ਲੇਕਿਨ ਨਿਲੰਜਨ ਮੁਖੋਪਾਧਿਆਏ ਇੱਕ ਗੱਲ ਬਾਰੇ ਸਪਸ਼ਟ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਪ੍ਰੋਗਰਾਮ ਨਾਲ ਆਪਣੇ-ਆਪ ਨੂੰ ਇਸ ਯੁੱਗ ਦੇ ਰਾਮ ਵਜੋਂ ਪੇਸ਼ ਕਰ ਰਹੇ ਹਨ।

ਫਿਲਹਾਲ ਸਵਾਲ ਇਹ ਨਹੀਂ ਹੈ ਕਿ ਮੰਦਰ ਮੁੱਦਾ, ਜਿਸ ਨੇ ਵਿਆਪਕ ਹਿੰਦੂ ਸਮਾਜ ਦੇ ਨੌਜਵਾਨਾਂ ਨੂੰ ਸੰਘ ਨਾਲ ਜੋੜਿਆ, ਉਸਦਾ ਭਵਿੱਖ ਕੀ ਹੋਵੇਗਾ।

ਹੁਣ ਸਵਾਲ ਇਹ ਹੈ ਕਿ ਉਹ ਕਿਹੜਾ ਜ਼ਖ਼ਮ ਹੋਵੇਗਾ ਜਿਸ ਉੱਪਰ ਮਲ੍ਹੱਮ ਲਾਕੇ ਸੰਘ ਦੀ ਵਿਚਾਰਧਾਰਾ ਨੂੰ ਲੰਬੀ ਉਮਰ ਮਿਲੇਗੀ।

ਇਹ ਵੀਡੀਓ ਵੀ ਦੇਖੋ:

https://www.youtube.com/watch?v=e1MQgIO2EQE

https://www.youtube.com/watch?v=nfp59lanMAI

https://www.youtube.com/watch?v=v-yENUAoVxc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ac32bd6b-e422-47ef-8868-f5d0c4fe3f2b'',''assetType'': ''STY'',''pageCounter'': ''punjabi.india.story.53677182.page'',''title'': ''ਅਯੁੱਧਿਆ ਰਾਮ ਮੰਦਰ : ਆਰਐੱਸਐੱਸ ਦੇ ਏਜੰਡੇ \''ਤੇ ਹੁਣ ਹੋਰ ਕਿਹੜੇ ਪ੍ਰੋਜੈਕਟ'',''author'': ''ਅਨੰਤ ਪ੍ਰਕਾਸ਼'',''published'': ''2020-08-06T10:13:01Z'',''updated'': ''2020-08-06T10:13:01Z''});s_bbcws(''track'',''pageView'');

Related News