ਮਾਝੇ ''''ਚ ''''ਜ਼ਹਿਰੀਲੀ ਸ਼ਰਾਬ'''' ਕਾਰਨ ਹੋਈਆਂ ਮੌਤਾਂ ਦਾ ਪਟਿਆਲਾ ਤੇ ਨੋਇਡਾ ਕੁਨੈਕਸ਼ਨ- ਪ੍ਰੈੱਸ ਰਿਵੀਊ

08/02/2020 9:06:25 AM

ਪੁਲਿਸ ਦਾ ਕਹਿਣਾ ਹੈ ਕਿ ਮਾਝੇ ਵਿੱਚ ਜਿਸ ਜ਼ਹਿਰੀਲੀ ਸ਼ਰਾਬ ਕਾਰਨ 86 ਜਾਨਾਂ ਚਲੀਆਂ ਗਈਆ ਹਨ ਉਸ ਨੂੰ ਬਣਾਉਣ ਲਈ ਵਰਤੀ ਗਈ ਐਕਸਟਰਾ ਨਿਊਟਰਲ ਐਲਕੋਹਲ (ਈਐੱਨਏ) ਦੀ ਤਸਕਰੀ ਦੇ ਲਿੰਕ ਪਟਿਆਲਾ ਦੇ ਰਾਜਪੁਰਾ ਅਤੇ ਨੋਇਡਾ ਤੱਕ ਮਿਲੇ ਹਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਹੋ ਸਕਦਾ ਹੈ ਕਿ ਹੋ ਸਕਦਾ ਹੈ ਕਿ ਇੱਕੋ ਖੇਪ ਹੀ ਇੰਨੀਆਂ ਮੌਤਾਂ ਦੀ ਵਜ੍ਹਾ ਹੋਵੇ।

ਪੁਲਿਸ ਨੇ ਇਸ ਦੇ ਰੈਕਿਟ ਦੇ ਸਰਗਨਾ ਵਜੋਂ ਤਰਨਤਾਰਨ ਦੇ ਹੀ ਧੋਤੀਆਂ ਪਿੰਡ ਦੇ ਗੁਰਪਾਲ ਸਿੰਘ ਦੀ ਪਛਾਣ ਕੀਤੀ ਹੈ। ਜੋ ਇਸ ਪਿੰਡ ਵਿੱਚ ਗੈਰ-ਕਾਨੂੰਨੀ ਸ਼ਰਾਬ ਪਹੁੰਚਾਉਂਦਾ ਸੀ ਅਤੇ ਫਿਲਹਾਲ ਕਪੂਰਥਲਾ ਜੇਲ੍ਹ ਵਿੱਚ ਬੰਦ ਹੈ।

ਬੀਸੀਸੀਆਈ ਨੇ 10 ਮਹੀਨਿਆਂ ਤੋਂ ਖਿਡਾਰੀਆਂ ਨੂੰ ਭੁਗਤਾਨ ਨਹੀਂ ਕੀਤਾ

ਦੁਨੀਆਂ ਦੇ ਸਭ ਤੋਂ ਅਮੀਰ ਕ੍ਰਿਕਿਟ ਬੋਰਡ ਨੇ ਦੁਨੀਆਂ ਦੇ ਸਭ ਤੋਂ ਅਮੀਰ ਖਿਡਾਰੀਆਂ ਨੂੰ ਪਿਛਲੇ ਦਸਾਂ ਮਹੀਨਿਆਂ ਤੋਂ ਮਿਹਨਤਾਨਾ ਨਹੀਂ ਦਿੱਤਾ ਹੈ

ਇੰਡੀਅਨ ਐਕਪ੍ਰੈਸ ਦੀ ਖ਼ਬਰ ਮੁਤਾਬਕ ਬੋਰਡ ਦਾ 27 ਖਿਡਾਰੀਆਂ ਨਾਲ ਕਰਾਰ ਹੈ ਜਿਨ੍ਹਾਂ ਦਾ ਮਿਹਨਤਾਨਾ ਪਿਛਲੇ ਸਾਲ ਅਕਤੂਬਰ ਮਹੀਨੇ ਤੋਂ ਬਕਾਇਆ ਹੈ।

ਇਸ ਤੋਂ ਇਲਾਵਾ ਬੋਰਡ ਨੇ ਦੋ ਟੈਸਟ ਮੈਚਾਂ, ਨੌਂ ਇੱਕ ਰੋਜ਼ਾ ਮੈਚਾਂ ਅਤੇ ਅੱਠ ਟੀ-20 ਮੈਚਾਂ ਦੀ ਫ਼ੀਸ ਦਾ ਭੁਗਤਾਨ ਵੀ ਖਿਡਾਰੀਆਂ ਨੂੰ ਨਹੀਂ ਕੀਤਾ ਹੈ।

ਇਸ ਤਰ੍ਹਾਂ ਬੋਰਡ ਹਰ ਸਾਲ ਖਿਡਾਰੀਆਂ ਨੂੰ ਲਗਭਗ 99 ਕਰੋੜ ਰੁਪਏ ਦਿੰਦਾ ਹੈ।

ਜਿਸ ਦੀ ਵੰਡ ਖਿਡਾਰੀਆਂ ਦੇ ਦਰਜੇ ਮੁਤਾਬਕ ਹੁੰਦੀ ਹੈ। ਏ-ਗਰੇਡ ਖਿਡਾਰੀ- ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਜਸਪ੍ਰੀਤ ਭੁਮਰਾ ਨੂੰ ਸਾਲਾਨਾ 7 ਕਰੋੜ ਮਿਲਦੇ ਹਨ। ਏ, ਬੀ ਅਤੇ ਸੀ ਦੇ ਦੂਜੇ ਨਿਯਮਤ ਖਿਡਾਰੀਆਂ ਨੂੰ ਸਾਲਾਨਾ ਪੰਜ, ਤਿੰਨ ਅਤੇ ਇੱਕ ਕਰੋੜ ਮਿਲਦੇ ਹਨ।

ਖਿਡਾਰੀਆਂ ਨੂੰ ਮੈਚ ਫ਼ੀਸ ਵਜੋਂ ਟੈਸਟ ਮੈਚ ਲਈ 15 ਲੱਖ, ਇੱਕ ਦਿਨਾਂ ਮੈਚ ਲਈ 6 ਲੱਖ ਅਤੇ ਟੀ-20 ਲਈ 3 ਲੱਖ ਰੁਪਏ ਮਿਲਦੇ ਹਨ।

ਬਾਅਦ ਬੀ-ਗਰੇਡ ਵਾਲੇ ਖਿਡਾਰੀਆਂ ਨੂੰ ਪੰਜ ਕਰੋੜ, ਸੀ-ਗੇਰਡ ਨੂੰ ਤਿੰਨ ਕਰੋੜ ਅਤੇ

ਸੰਯੁਕਤ ਅਰਬ ਅਮਿਰਾਤ ਨੇ ਸ਼ੁਰੂ ਕੀਤਾ ਦੁਨੀਆਂ ਦਾ ਪਹਿਲਾ ਪਰਮਾਣੂ ਪਲਾਂਟ

ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ ਦਿ ਡਾਅਨ ਦੀ ਖ਼ਬਰ ਮੁਤਾਬਕ ਇਹ ਐਲਾਨ ਈਦ ਉਲ ਅਜ਼੍ਹਾ ਦੇ ਮੌਕੇ ਕੀਤਾ ਗਿਆ। ਇੰਟਰਨੈਸ਼ਨਲ ਅਟੌਮਿਕ ਐਨਰਜੀ ਏਜੰਸੀ ਵਿੱਚ ਦੇਸ਼ ਦੇ ਨੁਮਾਇੰਦੇ ਹਮਦ ਅਲਕਾਬੀ ਨੇ ਟਵੀਟ ਰਾਹੀਂ ਦੱਸਿਆ, ''ਯੂਏਈ ਦੇ ਬਾਰਾਕ੍ਹ ਪਰਮਾਣੂ ਊਰਜਾ ਪਲਾਂਟ ਵਿੱਚ ਪਹਿਲਾ ਪਰਮਾਣੂ ਰਿਐਕਟਰ ਸਫ਼ਲਤਾ ਨਾਲ ਸ਼ੁਰੂ ਹੋਇਆ ਹੈ।''

ਆਪਣੀ ਪੂਰੀ ਸਮਰੱਥਾ ਉੱਪਰ ਪਹੁੰਚ ਕੇ ਇਹ ਰਿਐਕਟਰ 56,00 ਮੈਗਾਵਾਟ ਬਿਜਲੀ ਪੈਦਾ ਕਰ ਸਕੇਗਾ ਜੋ ਕਿ ਯੂਏਈ ਦੀ ਜ਼ਰੂਰਤ ਦਾ ਲਗਭਗ 25 ਫ਼ੀਸਦੀ ਹੋਵੇਗਾ।

ਹਾਲਾਂਕਿ ਇਸ ਰਿਐਕਟਰ ਨੇ ਸਾਲ 2017 ਵਿੱਚ ਹੀ ਕੰਮ ਸ਼ਰੂ ਕਰ ਦੇਣਾ ਸੀ ਪਰ ਅਧਿਕਾਰੀਆਂ ਮੁਤਾਬਕ ਸੁਰੱਖਿਆ ਅਤੇ ਹੋਰ ਰੈਗੂਲੇਟਰੀ ਕਾਰਨਾਂ ਕਰ ਕੇ ਪ੍ਰੋਜੈਕਟ ਵਿੱਚ ਦੇਰੀ ਹੁੰਦੀ ਚਲੀ ਗਈ।

ਭਾਰਤ ਸਰਕਾਰ ਵੱਲੋਂ ਦੇਸੀ ਵੈਂਟੀਲੇਟਰਾਂ ਦੀ ਦਰਾਮਦ ਨੂੰ ਪ੍ਰਵਾਨਗੀ

ਸ਼ਨਿੱਚਰਵਾਰ ਨੂੰ ਜਿੱਥੇ ਭਾਰਤ ਵਿੱਚ ਕੋਰੋਨਾਵਾਇਰਸ ਦੇ ਇੱਕ ਦਿਨ ਵਿੱਚ ਸਭ ਤੋਂ ਵਧੇਰੇ 57,118 ਮਾਮਲੇ ਸਾਹਮਣੇ ਆਏ ਉੱਥੇ ਹੀ ਭਾਰਤ ਸਰਕਾਰ ਨੇ ਦੇਸ਼ ਵਿੱਚ ਬਣੇ ਵੈਂਟੀਲੇਟਰਾਂ ਦੀ ਵਿਦੇਸ਼ਾਂ ਨੂੰ ਦਰਾਮਦ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਵੈਂਟੀਲੇਟਰਾਂ ਦੀ ਦਰਾਮਦ ਉੱਪਰ 24 ਮਾਰਚ ਤੋਂ ਪਾਬੰਦੀ ਲੱਗੀ ਹੋਈ ਸੀ।

ਕੋਵਿਡ ਬਾਰੇ ਬਣਾਏ ਗਏ ਮੰਤਰੀ ਸਮੂਹ ਨੇ ਦੇਸ਼ ਵਿੱਚ ਥੋੜ੍ਹੀ (2.15 ਫ਼ੀਸਦੀ) ਮੌਤ ਦਰ ਦਾ ਹਵਾਲਾ ਦਿੰਦਿਆਂ ਇਹ ਪ੍ਰਵਾਨਗੀ ਦਿੱਤੀ ਹੈ।

ਭਾਰਤ ਲਾਗ ਦੇ ਮਾਮਲੇ ਵਿੱਚ ਦੁਨੀਆਂ ਦੇ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਮੁਲਕਾਂ ਵਿੱਚ ਤੀਜੇ ਅਤੇ ਮੌਤਾਂ ਦੇ ਮਾਮਲੇ ਵਿੱਚ ਪੰਜਵੇਂ ਨੰਬਰ ''ਤੇ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=9s

https://www.youtube.com/watch?v=5AM-P01wf6Q&t=10s

https://www.youtube.com/watch?v=5Ud4tiiUjJc&t=140s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4f44b9a0-abbb-4563-8b0c-b2d4c0869a57'',''assetType'': ''STY'',''pageCounter'': ''punjabi.india.story.53626335.page'',''title'': ''ਮਾਝੇ \''ਚ \''ਜ਼ਹਿਰੀਲੀ ਸ਼ਰਾਬ\'' ਕਾਰਨ ਹੋਈਆਂ ਮੌਤਾਂ ਦਾ ਪਟਿਆਲਾ ਤੇ ਨੋਇਡਾ ਕੁਨੈਕਸ਼ਨ- ਪ੍ਰੈੱਸ ਰਿਵੀਊ'',''published'': ''2020-08-02T03:27:56Z'',''updated'': ''2020-08-02T03:27:56Z''});s_bbcws(''track'',''pageView'');

Related News