ਕੋਰੋਨਵਾਇਰਸ: ''''ਕੋਈ ਖਾਸ ਭਾਈਚਾਰਾ ਕੋਰੋਨਾਵਾਇਰਸ ਲਈ ਜ਼ਿੰਮੇਵਾਰ ਨਹੀਂ''''

04/09/2020 8:14:34 AM

ਦੁਆ ਵਿੱਚ ਇੱਕ ਮੁਸਲਮਾਨ
Getty Images

''''ਕੋਵਿਡ-19 ਲਈ ਕੋਈ ਵਿਅਕਤੀ ਵਿਸ਼ੇਸ ਜ਼ਿੰਮੇਵਾਰ ਨਹੀਂ ਹੈ। ਹਰ ਕੇਸ ਪੀੜ੍ਹਤ ਹੈ ਅਤੇ ਹਰ ਇੱਕ ਦਾ ਇਲਾਜ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਹੋਣਾ ਚਾਹੀਦਾ ਹੈ।''''

ਵਿਸ਼ਵ ਸਿਹਤ ਸੰਗਠਨ ਦਾ ਇਹ ਬਿਆਨ ਕੋਰੋਨਵਾਇਰਸ ਦੀ ਲਾਗ ਨੂੰ ਇਸ ਦੇ ਪੀੜ੍ਹਤਾਂ ਦੇ ਭਾਈਚਾਰੇ ਨਾਲ ਜੋੜੇ ਜਾਣ ਤੋਂ ਬਾਅਦ ਆਇਆ ਹੈ।

ਕੋਰੋਨਾਵਾਇਰਸ ਨਾਲ ਜੁੜੀਆਂ ਮੰਗਲਵਾਰ 9 ਅਪ੍ਰੈਲ ਦੀਆਂ LIVE ਅਪਡੇਟ ਜਾਣਨ ਲਈ ਇਹ ਪੜ੍ਹੋ

https://www.youtube.com/watch?v=x_alNBcETVg

ਇਸ ਬਿਆਨ ਵਿੱਚ ਬੁਲਾਰੇ ਨੇ ਅੱਗੇ ਕਿਹਾ, ''''ਇਹ ਬਹੁਤ ਮਹੱਤਵਪੂਰਨ ਹੈ ਕਿ ਕਿਸੇ ਵੀ ਮਰੀਜ਼ ਦੀ ਨਸਲ ਜਾਂ ਧਰਮ ਨੂੰ ਕੋਵਿਡ -19 ਨਾਲ ਨਾ ਜੋੜਿਆ ਜਾਵੇ''''

ਵਿਸ਼ਵ ਸਿਹਤ ਸੰਗਠਨ ਦੇ ਇਸ ਬਿਆਨ ਦੇ ਉਲਟ ਭਾਰਤ ਵਿਚ ਕੇਂਦਰ, ਪੰਜਾਬ, ਹਰਿਆਣਾ ਸਣੇ ਵੱਖ-ਵੱਖ ਸੂਬਿਆਂ ਦੇ ਸਰਕਾਰੀ ਅਫ਼ਸਰ, ਮੰਤਰੀ ਅਤੇ ਮੁੱਖ ਮੰਤਰੀ ਤੱਕ ਮਰੀਜ਼ਾਂ ਦੀ ਗਿਣਤੀ ਧਰਮ ਨਾਲ ਦੱਸ ਕਰ ਰਹੇ ਹਨ।

bbc
BBC

ਭਾਰਤ ਦਾ ਰੁਝਾਨ ਉਲਟ

ਭਾਰਤ ਵਿੱਚ ਕੇਂਦਰੀ ਸਿਹਤ ਮੰਤਰਾਲੇ ਦੇ ਸਯੁੰਕਤ ਸਕੱਤਰ ਲਵ ਅਗਰਵਾਲ ਆਪਣੀਆਂ ਪ੍ਰੈਸ ਕਾਨਫਰੰਸਾਂ ਵਿੱਚ ਇੱਕ ਖ਼ਾਸ ਭਾਈਚਾਰੇ ਨਾਲ ਸਬੰਧਤ ਲੋਕਾਂ ਦਾ ਜ਼ਿਕਰ ਕਰ ਰਹੇ ਹਨ।

ਇੱਕ ਵੀਡੀਓ ਵਿੱਚ ਉਹ ਕੇਂਦਰ ਸਰਕਾਰ ਵਲੋਂ ਸੂਬਿਆਂ ਦੇ ਪੁਲਿਸ ਮੁਖੀਆਂ ਨੂੰ ਉਸ ਖਾਸ ਭਾਈਚਾਰੇ ਦੇ ਲੋਕਾਂ ਨੂੰ ਲੱਭਣ ਦੀ ਗੱਲ ਕਰਦੇ ਦਿੱਖ ਰਹੇ ਹਨ।

https://www.youtube.com/watch?v=nR3qfcMYouI

ਇੱਕ ਥਾਂ ਉਹ ਇਹ ਕਹਿੰਦੇ ਦਿਖ ਰਹੇ ਹਨ ਕਿ ਜੇਕਰ ਤਬਲੀਗੀ ਜਮਾਤ ਦੀ ਘਟਨਾ ਨਾ ਹੁੰਦੀ ਤਾਂ ਕੇਸ ਡਬਲ ਹੋਣ ਦੀ ਦਰ 4.1 ਦਾ ਥਾਂ 7 ਦਿਨ ਹੁੰਦੀ।

https://www.youtube.com/watch?v=7HUxSYjP-Us

ਕੇਂਦਰੀ ਸਿਹਤ ਮੰਤਰਾਲੇ ਤੇ ਪੰਜਾਬ ਅਤੇ ਹਰਿਆਣਾ ਦੀਆਂ ਸਾਰੀਆਂ ਪ੍ਰੈਸ ਕਾਨਫਰੰਸਾਂ ਵਿੱਚ ਤਬਲੀਗੀ ਜਮਾਤ ਵਿੱਚ ਸ਼ਾਮਲ ਹੋਏ ਲੋਕਾਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦਾ ਵੱਖਰੇ ਤੌਰ ਉੱਤੇ ਜ਼ਿਕਰ ਕੀਤਾ ਜਾਂਦਾ ਹੈ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਸੂਬੇ ਦੇ ਨਾਂ ਆਪਣੇ ਸੰਦੇਸ਼ ਦੌਰਾਨ ਖੁੱਲ੍ਹ ਕੇ ਤਬਲੀਗੀ ਜਮਾਤ ਦੇ ਨਾਂ ਦੀ ਵਰਤੋਂ ਕੀਤੀ।

https://twitter.com/cmohry/status/1247849689535229952

ਇਸੇ ਤਰ੍ਹਾਂ ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਵੀ ਤਬਲੀਗੀ ਮਰਕਜ਼ ਵਿੱਚ ਸ਼ਾਮਲ ਹੋ ਕੇ ਆਏ ਲੋਕਾਂ ਨੂੰ ਪੁਲਿਸ ਜਾਂ ਸਿਹਤ ਮੰਤਰਾਲੇ ਕੋਲ ਪੇਸ਼ ਹੋਣ ਲਈ ਕਹਿ ਚੁੱਕੇ ਹਨ।

ਪੰਜਾਬ ਸਰਕਾਰ ਵਲੋਂ ਬਕਾਇਦਾ ਪ੍ਰੈਸ ਨੋਟ ਜਾਰੀ ਕਰਕੇ ਤਬਲੀਗੀ ਮਰਕਜ਼ ਵਿੱਚ ਸ਼ਾਮਲ ਹੋਕੇ ਆਏ ਲੋਕਾਂ ਨੂੰ ਪੁਲਿਸ ਥਾਣੇ ਵਿੱਚ 24 ਘੰਟਿਆਂ ਦੇ ਅੰਦਰ ਰਿਪੋਰਟ ਕਰਨ ਲਈ ਕਿਹਾ ਗਿਆ ਹੈ।

ਪੰਜਾਬ ਸਰਕਾਰ ਦੇ ਹਰ ਮੀਡੀਆ ਬੁਲਿਟਨ ਵਿੱਚ ਤਬਲੀਗੀ ਜਮਾਤ ਨਾਲ ਸਬੰਧਤ ਲੋਕਾਂ ਦੇ ਨਾਂ ਅਲੱਗ ਤੋਂ ਲਿਖੇ ਜਾ ਰਹੇ ਹਨ।

ਗ੍ਰਹਿ ਮੰਤਰਾਲੇ ਦੀ ਤਰਜ਼ਮਾਨ ਪੁਨਿਆ ਸ੍ਰੀਨਿਵਾਸ ਨੇ ਬੁੱਧਵਾਰ 8 ਅਪ੍ਰੈਲ ਨੂੰ ਆਪਣੇ ਮੀਡੀਆ ਬਿਆਨ ਵਿੱਚ ਕਿਹਾ, ''''25,500 ਤੋਂ ਵੱਧ ਤਬਲੀਗੀ ਜਮਾਤ ਦੇ ਲੋਕ ਕੁਆਰੰਟੀਨ ਕੀਤੇ ਜਾ ਚੁੱਕੇ ਹਨ।''''

https://www.youtube.com/watch?v=O7IpN6VrinE&list=PL4jyQZjuLd3HhjCti45ExFTHxyByUe7FA&index=8&t=0s

ਸ੍ਰੀਨਿਵਾਸ ਮੁਤਾਬਕ ਹਰਿਆਣਾ ਵਿੱਚ ਵੀ 5 ਪਿੰਡਾਂ ਵਿੱਚ ਜਿੱਥੇ ਵਿਦੇਸ਼ੀ ਤਬਲੀਗੀ ਜਮਾਤ ਦੇ ਲੋਕ ਰੁਕੇ ਸਨ, ਉਨ੍ਹਾਂ ਨੂੰ ਸੀਲ ਕਰਕੇ ਕੁਆਰੰਟਾਈਨ ਕਰ ਦਿੱਤਾ ਗਿਆ ਸੀ।

ਮੀਡੀਆ ਤੇ ਸ਼ੋਸਲ ਮੀਡੀਆ ''ਤੇ ਅਸਰ

ਸਰਕਾਰ ਵਲੋਂ ਕੋਰੋਨਾਵਾਇਰਸ ਦੇ ਪੀੜ੍ਹਤਾਂ ਦੀ ਧਰਮ ਜਾਂ ਫਿਰਕੇ ਆਧਾਰਿਤ ਪ੍ਰੋਫਾਇਲਿੰਗ ਦਾ ਅਸਰ ਮੀਡੀਆ ਅਤੇ ਸੋਸ਼ਲ ਮੀਡੀਆ ਉੱਤੇ ਵੀ ਦਿਖਾਈ ਦਿੱਤਾ।

ਟਾਇਮਜ਼ ਮੈਗਜ਼ੀਨ ਦੀ ਇੱਕ ਰਿਪੋਰਟ ਮੁਤਾਬਕ #CornaJihad ਅਤੇ #TablighiJamatVirus ਵਰਗੇ ਹੈਸ਼ਟੈਗ ਟਵਿੱਟਰ ਉੱਤੇ ਟਰੈਂਡ ਕਰਵਾਏ ਗਏ। ਅਜਿਹੇ ਹੈਸ਼ਟੈਗ ਨਾਲ ਕਈ ਫੇਕ ਵੀਡੀਓ ਸ਼ੇਅਰ ਕੀਤੀਆਂ ਗਈਆਂ।

ਟਾਇਮਜ਼ ਮੈਗਜ਼ੀਨ ਨੇ ਇੱਕ ਡਿਜੀਟਲ ਲੈਬ ਦੇ ਸਰਵੇ ਦੇ ਆਧਾਰ ਉੱਤੇ ਲਿਖਿਆ ਹੈ ਕਿ #CornaJihad ਨੂੰ ਕਰੀਬ 3 ਲੱਖ ਵਾਰ ਦੇਖਿਆ ਗਿਆ ਅਤੇ ਇਸ ਨੂੰ 1 ਕਰੋੜ 65 ਲੱਖ ਲੋਕਾਂ ਤੱਕ ਪਹੁੰਚਾਇਆ ਗਿਆ।

ਕੋਰੋਨਾਵਾਇਰਸ
BBC

ਟਾਇਮਜ਼ ਮੈਗਜ਼ੀਨ ਦੇ ਦਾਅਵੇ ਮੁਤਾਬਕ ਇਸ ਹੈਸ਼ਟੈਗ ਨਾਲ ਇੱਕ ਵੀਡੀਓ ਫੈਲਾਈ ਗਈ, ਜਿਸ ਵਿੱਚ ਇੱਕ ਵਿਅਕਤੀ ਦੂਜੇ ਉੱਤੇ ਥੁੱਕ ਰਿਹਾ ਹੈ। ਇਹ ਵੀਡੀਓ ਅਸਲ ਵਿੱਚ ਭਾਰਤ ਦੀ ਨਹੀਂ ਬਲਕਿ ਥਾਈਲੈਂਡ ਦੀ ਹੈ।

ਇਸੇ ਤਰ੍ਹਾਂ ਬੀਬੀਸੀ ਵਲੋਂ ਵੀ ਅਜਿਹੀ ਹੀ ਵੀਡੀਓ ਦੀ ਜਾਂਚ ਕੀਤੀ ਗਏ, ਜਿਸ ਵਿੱਚ ਇੱਕ ਵਿਅਕਤੀ ਪੁਲਿਸ ਵਾਲੇ ਉੱਤੇ ਥੁੱਕ ਰਿਹਾ ਹੈ, ਜਿਸ ਨੂੰ ਕੋਰੋਨਾ ਮਰੀਜ਼ ਦੀ ਤਾਜ਼ਾ ਵੀਡੀਓ ਵਜੋਂ ਪੇਸ਼ ਕੀਤਾ ਜਾ ਰਿਹਾ ਸੀ। ਪਰ ਇਹ ਵੀਡੀਓ ਜਨਵਰੀ ਮਹੀਨੇ ਦੀ ਮਹਾਰਾਸ਼ਟਰ ਸੂਬੇ ਦੀ ਸੀ।

ਮੀਡੀਆ ਚੈਨਲਾਂ ਉੱਤੇ ਇੱਕ ਖ਼ਾਸ ਭਾਈਚਾਰੇ ਦੇ ਨਾਂ ਉੱਤੇ ਚੱਲ ਰਹੇ ਪ੍ਰਚਾਰ ਕਾਰਨ ਤਿੰਨ ਟੀਵੀ ਚੈਨਲਾਂ ਖ਼ਿਲਾਫ਼ ਮਹਾਰਾਸ਼ਟਰ ਵਿੱਚ ਇੱਕ ਵਿਅਕਤੀ ਵਲੋਂ ਐਫ਼ਆਈਆਰ ਦਰਜ ਕਰਵਾਈ ਗਈ।

ਇਸੇ ਤਰ੍ਹਾਂ ਕਈ ਹੋਰ ਵੀਡੀਓਜ਼ ਇੱਕ ਖਾਸ ਭਾਈਚਾਰੇ ਪ੍ਰਤੀ ਨਫ਼ਰਤ ਫ਼ੈਲਾਉਣ ਲਈ ਵਰਤੀਆਂ ਜਾ ਰਹੀਆਂ ਹਨ।

ਲੁਧਿਆਣਾ ਜਾਮਾ ਮਸਜਿਦ ਨੇ ਸ਼ਾਹੀ ਇਮਾਮ ਨੇ ਮੀਡੀਆ ਨੂੰ ਜਾਰੀ ਇੱਕ ਬਿਆਨ ਵਿੱਚ ਸੋਸ਼ਲ ਮੀਡੀਆ ਉੱਤੇ ਨਫ਼ਤਰ ਫ਼ੈਲਾਉਣ ਵਾਲਿਆਂ ਦੀ ਨਿਖੇਧੀ ਕੀਤੀ।

ਉਨ੍ਹਾਂ ਕੋਰੋਨਾਵਾਇਰਸ ਦੇ ਰੋਗੀਆਂ ਨਾਲ ਸੰਦੇਵਨਸ਼ੀਲਤਾ ਭਰਿਆ ਰਵੱਈਆ ਅਪਣਾਉਣ ਦੀ ਅਪੀਲ ਕੀਤੀ।

https://www.youtube.com/watch?v=uTAtP-z1ML8

ਆਮ ਲੋਕਾਂ ''ਚ ਭਰ ਰਹੀ ਨਫ਼ਰਤ

ਸਰਕਾਰਾਂ, ਮੀਡੀਆ ਤੇ ਸੋਸ਼ਲ ਮੀਡੀਆ ਉੱਤੇ ਕੋਰੋਨਾਵਾਇਰਸ ਨਾਲ ਇੱਕ ਖ਼ਾਸ ਪਛਾਣ ਜੋੜੇ ਜਾਣ ਤੋਂ ਬਾਅਦ ਕਈ ਥਾਈ ਆਮ ਲੋਕਾਂ ਵਿੱਚ ਭਰਮ ਭੁਲੇਖੇ ਪੈਦਾ ਹੋਣ ਲੱਗੇ ਹਨ। ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚੋਂ ਗੁੱਜਰ ਭਾਈਚਾਰੇ ਖ਼ਿਲਾਫ਼ ਮਾੜੀਆਂ ਖ਼ਬਰਾਂ ਆਈਆ ਹਨ ।

ਜ਼ਿਲ੍ਹੇ ਦੇ ਪੁਲਿਸ ਥਾਣਾ ਹਾਜ਼ੀ ਪੁਰ ਅਤੇ ਤਲਵਾੜਾ ਵਿੱਚ ਕੁਝ ਲੋਕਾਂ ਨੇ ਗੁੱਜਰ ਭਾਈਚਾਰੇ ਦੇ ਦੋਧੀਆਂ ਨੂੰ ਪਿੰਡਾਂ ਕਸਬਿਆਂ ਵਿੱਚ ਵੜਨੋਂ ਰੋਕ ਦਿੱਤਾ।

ਕੁਝ ਵੀਡੀਓਜ਼ ਵਿੱਚ ਇਨ੍ਹਾਂ ਨੂੰ ਪਸ਼ੂ ਲਿਜਾਉਣ ਤੋਂ ਰੋਕਦੇ ਲੋਕ ਦਿਖ ਰਹੇ ਹਨ।

ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰੋਸ ਐਡਹਾਨੋਮ ਗਿਬਰਿਏਸੋਸ
Getty Images
ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰੋਸ ਐਡਹਾਨੋਮ ਗਿਬਰਿਏਸੋਸ ਨੇ ਕਿਹਾ ਕਿ ਜੇ ਤੁਹਾਨੂੰ ਹੋਰ ਲਾਸ਼ਾਂ ਚਾਹੀਦੀਆਂ ਹਨ ਤਾਂ ਸਿਆਸਤ ਖੇਡ ਲਓ

ਮੁਕੇਰੀਆਂ ਦੇ ਸਥਾਨਕ ਪੱਤਰਕਾਰ ਜਗਜੀਤ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਡੀਸੀ ਨੇ ਇੱਕ ਬਿਆਨ ਦਿੱਤਾ ਸੀ ਕਿ ਗੁੱਜਰਾਂ ਤੋਂ ਦੁੱਧ ਨਾ ਖਰੀਦਿਆ ਜਾਵੇ, ਕਿਉਂ ਕਿ ਉਨ੍ਹਾਂ ਦੇ ਹੱਥ ਸੈਨੇਟਾਇਜ਼ ਨਹੀਂ ਕੀਤੇ ਹੁੰਦੇ।

ਜਗਜੀਤ ਨੇ ਦੱਸਿਆ ਕਿ ਇਸ ਤੋਂ ਬਾਅਦ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਅਫ਼ਵਾਹ ਫੈਲਾ ਦਿੱਤੀ ਕਿ ਮੁਸਲਮਾਨ ਦੁੱਧ ਵਿੱਚ ਥੁੱਕ ਪਾਕੇ ਦਿੰਦੇ ਹਨ, ਇਹ ਅਜਿਹਾ ਕੋਰੋਨਾਵਾਇਰਸ ਫੈਲਾਉਣ ਲਈ ਕਰ ਰਹੇ ਹਨ।

ਇਸ ਲਈ ਜਦੋਂ ਸਥਾਨਕ ਮੁਸਲਿਮ ਗੁੱਜਰ ਦੋਧੀ ਫਰਮਾਨ ਅਲੀ ਦੁੱਧ ਪਾਉਣ ਜਾ ਰਿਹਾ ਸੀ ਤਾਂ ਸੋਸ਼ਲ ਮੀਡੀਆ ਦੇ ਪ੍ਰਭਾਵ ਹੇਠ ਲੋਕਾਂ ਨੇ ਇਕੱਠੇ ਹੋਕੇ ਇਸ ਨੂੰ ਘੇਰ ਲਿਆ।

ਇਸੇ ਤਰ੍ਹਾਂ ਦੀ ਘਟਨਾ ਲੱਭਰ ਪੁਹਾਰੀ ਵਿਚ ਵਾਪਰੀ, ਇੱਥੇ ਵੀ ਗੁੱਜਰਾਂ ਬਾਰੇ ਕਿਹਾ ਗਿਆ ਕਿ ਇਹ ਦਿੱਲੀ ਦੀ ਤਬਲੀਗੀ ਮਰਕਜ਼ ਤੋਂ ਆਏ ਹਨ।

ਪਰ ਤਲਵਾੜਾ ਪੁਲਿਸ ਅਤੇ ਸਿਹਤ ਵਿਭਾਗ ਦੀ ਐਨ ਮੌਕੇ ਸਿਰ ਦਖ਼ਲ ਕਾਰਨ ਤਣਾਅ ਘਟ ਗਿਆ। ਪਰ ਲੋਕ ਇਨ੍ਹਾਂ ਤੋਂ ਦੁੱਧ ਘੱਟ ਹੀ ਖ਼ਰੀਦ ਰਹੇ ਹਨ।

https://www.youtube.com/watch?v=x_alNBcETVg

ਵਿਸ਼ਵ ਸਿਹਤ ਸੰਗਠਨ ਨੇ ਹੋਰ ਕੀ ਕਿਹਾ

ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਇਕੱਠਾਂ ਭਾਵੇਂ ਉਹ ਧਾਰਮਿਕ ਹੋਣ ਜਾਂ ਫਿਰ ਕਿਸੇ ਹੋਰ ਮਕਸਦ ਨਾਲ ਕੀਤੇ ਗਏ, ਵੱਡੇ ਇਕੱਠੇ ਵਿੱਚ ਹਰ ਵੇਲੇ ਜ਼ੋਖ਼ਮ ਰਹਿੰਦਾ ਹੈ, ਇਹ ਮਹਾਮਾਰੀ ਨੂੰ ਫ਼ੈਲਾਉਦੇ ਹਨ।

ਹੁਣ ਇਸ ਤਰ੍ਹਾਂ ਦੇ ਧਾਰਮਿਕ ਇਕੱਠ ਅਤੇ ਸਮਾਗਮਾਂ ਨੂੰ ਮੁਲਤਵੀ ਕਰ ਦਿੱਤਾ ਗਿਆ।

ਵਿਸ਼ਵ ਸਿਹਤ ਸੰਗਠਨ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਸੰਸਾਰ ਦੇ ਬਹੁਤ ਸਾਰੇ ਧਾਰਮਿਕ ਸੰਗਠਨਾਂ, ਜਿੱਸ ਵਿਚ ਮੁਸਲਮਾਨ ਵੀ ਸ਼ਾਮਲ ਹਨ ਉਨ੍ਹਾਂ ਨਾਲ ਮਿਲਕੇ ਕੰਮ ਕਰ ਰਿਹਾ ਹੈ।

ਆਉਣ ਵਾਲੇ ਪਵਿੱਤਰ ਰਮਜ਼ਾਨ ਮਹੀਨੇ ਲਈ ਨਿਯਮ ਤੈਅ ਕਰਨ ਸਰਕਾਰਾਂ ਤੇ ਧਾਰਮਿਕ ਸੰਗਠਨਾਂ ਦੀ ਰਾਏ ਨਾਲ ਇਸ ਸੰਕਟ ਨੂੰ ਨਜਿੱਠਣ ਲਈ ਕੰਮ ਕੀਤਾ ਜਾ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ ਨੇ ਦੁਨੀਆਂ ਵਿੱਚ ਕਈ ਥਾਵਾਂ ਉੱਤੇ ਡਾਕਟਰਾਂ ਅਤੇ ਦੂਜੇ ਸਿਹਤ ਕਾਮਿਆਂ ਖ਼ਿਲਾਫ਼ ਹੋਈਆਂ ਹਿੰਸਕ ਘਟਨਾਵਾਂ ਨੂੰ ਨਾ-ਸਹਿਣਯੋਗ ਕਰਾਰ ਦਿੱਤਾ ਹੈ।

ਵਿਸ਼ਵ ਸਿਹਤ ਸੰਗਠਨ ਨੇ ਸਿਹਤ ਕਾਮਿਆਂ ਨੂੰ ਹੀਰੋ ਦੱਸ ਕੇ ਉਨ੍ਹਾਂ ਨੂੰ ਬਣਦਾ ਦੇਣ ਦੇਣ ਦੀ ਅਪੀਲ ਕੀਤੀ ਹੈ।

ਇਹ ਵੀ ਵੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=CjEZaptHOes

https://www.youtube.com/watch?v=8Fb7ZDn_SLM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News