ਮੌਬ ਲਿਚਿੰਗ ਦੀਆਂ 90 ਫੀਸਦ ਘਟਨਾਵਾਂ ਮੋਦੀ ਰਾਜ ''''ਚ -49 ਹਸਤੀਆਂ ਦੀ ਪੀਐੱਮ ਨੂੰ ਚਿੱਠੀ - 5 ਅਹਿਮ ਖ਼ਬਰਾਂ

07/25/2019 7:16:27 AM

ਅਨੁਰਾਗ ਕਸ਼ਿਅਪ
Getty Images

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਆਂਕੜਿਆਂ ਨੂੰ ਆਧਾਰ ਬਣਾਉਂਦਿਆਂ ਵੱਖ-ਵੱਖ ਖੇਤਰਾਂ ਦੀਆਂ 49 ਉਘੀਆਂ ਹਸਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੀੜ ਵੱਲੋਂ ਕੀਤੇ ਜਾਂਦੇ ਕਤਲਾਂ ਬਾਰੇ ਸਖ਼ਤ ਕਾਰਵਾਈ ਕਰਨ ਲਈ ਇੱਕ ਸਾਂਝੀ ਚਿੱਠੀ ਲਿਖੀ ਹੈ।

ਬਿਊਰੋ ਦੇ ਆਂਕੜਿਆਂ ਵਿੱਚ ਕਿਹਾ ਗਿਆ ਹੈ ਕਿ ਪਹਿਲੀ ਜਨਵਰੀ 2009 ਤੋਂ ਅਕਤੂਬਰ 2018 ਦੌਰਾਨ ਧਾਰਮਿਕ ਪਹਿਚਾਣ ਨਾਲ ਜੁੜੇ ਜੁਰਮਾਂ ਦੇ 254 ਕੇਸ ਦਰਜ ਕੀਤੇ ਗਏ। ਇਨ੍ਹਾਂ ਮਾਮਲਿਆਂ ਵਿੱਚ 91 ਕਤਲ ਹੋਏ ਜਦੋਂ ਕਿ 579 ਫੱਟੜ ਹੋਏ।

ਇਨ੍ਹਾਂ ਹਸਤੀਆਂ ਵਿੱਚ ਫਿਲਮ ਜਗਤ ਦੇ ਮਣੀ ਰਤਨਮ, ਅਨੁਰਾਗ ਕਸ਼ਿਅਪ, ਅਦੂਰ ਗੋਪਾਲਾ ਕ੍ਰਿਸ਼ਣਨ, ਅਪ੍ਰਣ ਤੇ ਕੋਂਕਣਾ ਸੇਨ ਵਰਗੇ ਸਿਤਾਰੇ ਸ਼ਾਮਲ ਹਨ।

ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਅਜਿਹੀਆਂ ਘਟਨਾਵਾਂ ਤੇ ਤੁਰੰਤ ਰੋਕ ਲਾਈ ਜਾਵੇ ਕਿਉਂਕਿ ਭਾਰਤੀ ਸੰਵਿਧਾਨ ਵਿੱਚ ਦੇਸ਼ ਨੂੰ ਇੱਕ ਧਰਮ ਨਿਰਪੱਖ ਲੋਕ ਰਾਜ ਬਣਾਇਆ ਗਿਆ ਹੈ ਜਿੱਥੇ ਸਾਰੇ ਧਰਮ, ਸਮੂਹ, ਲਿੰਗ ਜਾਤੀ ਦੇ ਲੋਕਾਂ ਨੂੰ ਬਰਾਬਰ ਦੇ ਹੱਕ ਹਨ। ਬੀਬੀਸੀ ਦੀ ਸਾਈਟ ''ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਜੱਗੀ ਜੌਹਲ ਹਥਿਆਰ ਰੱਖਣ ਦੇ ਮਾਮਲੇ ''ਚ ਬਰੀ

ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਆਰਮਜ਼ ਐਕਟ ਅਤੇ ਯੂਏਪੀ ਐਕਟ ਤਹਿਤ ਚੱਲ ਰਹੇ ਕੇਸ ਵਿੱਚ ਬਰੀ ਹੋ ਗਏ ਹਨ। ਇਹ ਮਾਮਲਾ ਫਰੀਦਕੋਟ ਦੇ ਬਾਜਾਖਾਨਾ ਵਿੱਚ ਸਾਲ 2017 ਤੋਂ ਚੱਲ ਰਿਹਾ ਸੀ।

ਜੱਗੀ ਜੋਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਬੀਬੀਸੀ ਨੂੰ ਇਸ ਬਾਰੇ ਪੁਸ਼ਟੀ ਕੀਤੀ ਹੈ।

ਇਸ ਮਾਮਲੇ ਵਿੱਚ ਜੱਗੀ ਜੌਹਲ ਸਮੇਤ ਗੁਰਪ੍ਰੀਤ ਸਿੰਘ ਪ੍ਰੀਤ, ਤਲਜੀਤ ਸਿੰਘ ਜਿੰਮੀ, ਜਗਜੀਤ ਸਿੰਘ ਜੰਮੂ ਅਤੇ ਤਰਲੋਕ ਸਿੰਘ ਲਾਡੀ ਵੀ ਰਿਹਾਅ ਹੋ ਗਏ ਹਨ।

ਬੀਬੀਸੀ ਦੀ ਸਾਈਟ ''ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਮੋਗੇ ਵਿੱਚ ਨਸ਼ਾ ਤਸਕਰਾਂ ਨੂੰ ਫੜਨ ਲਈ ਪੰਜਾਬ ਪੁਲਿਸ ਦੀ ਛਾਪੇਮਾਰੀ

ਮੋਗਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਕਿਵੇਂ ਪੰਜਾਬ ਪੁਲਿਸ ਨਸ਼ਾ ਤਸਕਰਾਂ ਦੀ ਭਾਲ ਵਿੱਚ ਮਹਿਲਾ ਮੁਲਾਜ਼ਮਾਂ ਤੇ ਖੋਜੀ ਕੁੱਤਿਆਂ ਨਾਲ ਸਵੇਰੇ ਹੀ, ਪਹਿਲਾਂ ਤੋਂ ਨਿਸ਼ਾਨ ਦੇਹੀ ਕੀਤੇ ਘਰਾਂ ਦੀ ਤਲਾਸ਼ੀ ਲੈਂਦੀ ਹੈ।

ਪਿੰਡ ਵਿੱਚ ਕੀ ਰਿਹਾ ਮਹੌਲ ਤੇ ਕੀ ਰਹੀ ਲੋਕਾਂ ਦੀ ਪ੍ਰਤੀਕਿਰਿਆ ਤੇ ਪੁਲਿਸ ਨੂੰ ਕਿੰਨੀ ਮਿਲੀ ਸਫ਼ਲਤਾ ਇਸ ਬਾਰੇ ਬੀਬੀਸੀ ਦੀ ਸਾਈਟ ’ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਸੌਰਵ ਗਾਂਗੁਲੀ
Getty Images

ਸ਼ੁਭਮਨ ਗਿੱਲ ਟੀਮ ''ਚ ਕਿਉਂ ਨਹੀਂ: ਸੌਰਵ ਗਾਂਗੁਲੀ

ਸਾਬਕਾ ਕ੍ਰਿਕਟ ਕੈਪਟਨ ਸੌਰਵ ਗਾਂਗੁਲੀ ਨੇ ਵੈਸਟ ਇੰਡੀਜ਼ ਜਾਣ ਵਾਲੀ ਭਾਰਤੀ ਕ੍ਰਿਕਟ ਟੀਮ ਦੀ ਚੋਣ ਤੋਂ ਬਾਅਦ ਚੋਣ ਕਰਨ ਵਾਲਿਆਂ ''ਤੇ ਸਵਾਲ ਚੁੱਕੇ ਹਨ।

ਸੌਰਵ ਗਾਂਗੁਲੀ ਨੇ ਟਵੀਟ ਕੀਤਾ ਹੈ, "ਹੁਣ ਵੇਲਾ ਆ ਗਿਆ ਹੈ ਜਦੋਂ ਭਾਰਤੀ ਕ੍ਰਿਕਟ ਟੀਮ ਦੀ ਚੋਣ ਕਰਨ ਵਾਲਿਆਂ ਨੂੰ ਅਜਿਹੇ ਖਿਡਾਰੀਆਂ ਨੂੰ ਚੁਣਨਾ ਚਾਹੀਦਾ ਹੈ ਜੋ ਖੇਡ ਦੇ ਹਰ ਫਾਰਮੈਟ ਵਿੱਚ ਖੇਡ ਸਕਦੇ ਹੋਣ। ਤਾਂ ਜੋ ਖੇਡ ਦੀ ਤੀਬਰਤਾ ਬਣੀ ਰਹੇ... ਭਰੋਸਾ ਬਣਿਆ ਰਹੇ।"

ਬੀਬੀਸੀ ਦੀ ਸਾਈਟ ''ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਔਰਤਾਂ ਮਾਹਵਾਰੀ ਦੇ ਖੂਨ ਨਾਲ ਮੂੰਹ ਕਿਉਂ ਰੰਗ ਰਹੀਆਂ ਹਨ?

27 ਸਾਲ ਲੌਰਾ ਆਪਣੀ ਮਾਹਵਾਰੀ ਦਾ ਖੂਨ ਇਕੱਠਾ ਕਰਦੀ ਹੈ। ਉਸ ਵਿੱਚੋਂ ਕੁਝ ਆਪਣੇ ਚਿਹਰੇ ''ਤੇ ਮਲ ਲੈਂਦੀ ਹੈ ਤੇ ਕੁਝ ਪਾਣੀ ਵਿੱਚ ਘੋਲ ਕੇ ਬੂਟਿਆਂ ਨੂੰ ਪਾ ਦਿੰਦੀ ਹੈ।

ਇਸ ਨੂੰ ''ਸੀਡਿੰਗ ਦਿ ਮੂਨ'' ਕਿਹਾ ਜਾਂਦਾ ਹੈ। ਇਹ ਇੱਕ ਪੁਰਾਤਨ ਰਵਾਇਤ ਤੋਂ ਪ੍ਰਭਾਵਿਤ ਹੈ ਜਿਸ ਮੁਤਾਬਕ ਮਾਹਵਾਰੀ ਦੇ ਖੂਨ ਨੂੰ ਉਪਜਾਊਪੁਣੇ ਦੇ ਪ੍ਰਤੀਕ ਵਜੋਂ ਮੰਨਿਆ ਜਾਂਦਾ ਹੈ।

ਜਿਹੜੀਆਂ ਔਰਤਾਂ ਇਸ ਰਸਮ ਨੂੰ ਕਰਦੀਆਂ ਹਨ ਉਨ੍ਹਾਂ ਕੋਲ ਆਪਣੇ ਮੂਨਜ਼ ਨੂੰ ਸੈਲੀਬਰੇਟ ਕਰਨ ਦੇ ਆਪਣ ਤਰੀਕੇ ਹਨ। ਹਰ ਮੂਨ ਦੀਆਂ ਆਪਣੀਆਂ ਕਲਾਵਾਂ ਤੇ ਆਪਣੇ ਅਰਥ ਹਨ। ਸਾਈਟ ''ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

https://www.youtube.com/watch?v=xWw19z7Edrs&t=1s

https://www.youtube.com/watch?v=R-hv0vnuw4Q

https://www.youtube.com/watch?v=_2rBdIKFLvE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News