ਕਰਤਾਰਪੁਰ ਲਾਂਘਾ: ਕੈਪਟਨ ਅਮਰਿੰਦਰ ਨੇ ਸ਼ਰਧਾਲੂਆਂ ਲਈ ਖੁੱਲ੍ਹੇ ਦਰਸ਼ਨ ਦੀ ਮੰਗ ਕੀਤੀ

03/15/2019 7:15:49 PM

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਵੱਲੋਂ ਕਰਤਾਰਪੁਰ ਗੁਰਦੁਆਰੇ ਦੇ ਦਰਸ਼ਨਾਂ ਲਈ ਸ਼ਰਤਾਂ ਨਹੀਂ ਰੱਖੀਆਂ ਜਾ ਸਕਦੀਆਂ।

ਉਨ੍ਹਾਂ ਨੇ ਕਿਹਾ ਕਿ ਭਾਰਤੀ ਸ਼ਰਧਾਲੂਆਂ ਲਈ ਹਫਤੇ ਦੇ ਸੱਤ ਦਿਨ ''ਖੁੱਲ੍ਹੇ ਦਰਸ਼ਨ'' ਹੋਣੇ ਚਾਹੀਦੇ ਹਨ।

ਜਦਕਿ ਪਾਕਿਸਤਾਨ ਚਾਹੁੰਦਾ ਹੈ ਕਿ ਹਰ ਦਿਨ ਸਿਰਫ 500 ਸ਼ਰਧਾਲੂਆਂ ਨੂੰ ਹੀ ਦਰਸ਼ਨਾਂ ਦੀ ਇਜਾਜ਼ਤ ਦਿੱਤੀ ਜਾਏ, ਨਾਲ ਹੀ ਹਰ ਰੋਜ਼ ਦਰਸ਼ਨ ਵੀ ਨਹੀਂ ਹੋ ਸਕਣਗੇ।

ਅਮਰਿੰਦਰ ਸਿੰਘ ਨੇ ਟਵੀਟ ਕੀਤਾ, ''''ਭਾਰਤ ਦੀ ਇਸ ਮੰਗ ''ਤੇ ਪਾਕਿਸਤਾਨ ਨੇ ਠੀਕ ਜਵਾਬ ਨਹੀਂ ਦਿੱਤਾ ਹੈ। ਅਜਿਹੀਆਂ ਪਾਬੰਦੀਆਂ ਨਾਲ ਲਾਂਘੇ ਦਾ ਅਸਲੀ ਮਕਸਦ ਪੂਰਾ ਨਹੀਂ ਹੋ ਸਕੇਗਾ।''''

''''ਸਿੱਖ 70 ਸਾਲਾਂ ਤੱਕ ਦਰਸ਼ਨਾਂ ਤੋਂ ਵਾਂਝੇ ਰਹੇ ਹਨ, ਗੁਰਦੁਆਰੇ ਵਿੱਚ ਸੱਤ ਦੇ ਸੱਤ ਦਿਨ ''ਖੁੱਲ੍ਹੇ ਦਰਸ਼ਨ'' ਹੋਣੇ ਚਾਹੀਦੇ ਹਨ। ਵਿਦੇਸ਼ੀ ਸ਼ਰਧਾਲੂਆਂ ਨੂੰ ਵੀ ਇਜਾਜ਼ਤ ਮਿਲਣੀ ਚਾਹੀਦੀ ਹੈ।''''

https://twitter.com/capt_amarinder/status/1106479853388206080

ਇਹ ਵੀ ਪੜ੍ਹੋ:

ਉਨ੍ਹਾਂ ਇਹ ਵੀ ਟਵੀਟ ਕੀਤਾ ਕਿ ਸਪੈਸ਼ਲ ਪਰਮਿਟ ਦੀ ਗੱਲ ਸਹੀ ਹੈ ਪਰ ਵੀਜ਼ਾ ਦੀ ਲੋੜ ਨਹੀਂ ਹੈ।

ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਇਸਨੂੰ ਸਹੀ ਤਰ੍ਹਾਂ ਲੈਣ ਅਤੇ ਕਿਸੇ ਨੂੰ ਵੀ ਦਰਸ਼ਨ ਤੋਂ ਵਾਂਝਾ ਨਾ ਰੱਖਿਆ ਜਾਏ।

ਉਨ੍ਹਾਂ ਕਿਹਾ, ''''ਸਿੱਖ ਭਾਈਚਾਰੇ ਨੂੰ ਇੱਜ਼ਤ ਦੇਣ ਦੇ ਤੌਰ ''ਤੇ ਪਾਕਿਸਤਾਨ ਨੂੰ ਇਸ ਮਾਮਲੇ ਵਿੱਚ ਖੁੱਲ੍ਹੇ ਦਿਲ ਤੇ ਦਿਮਾਗ ਨਾਲ ਸੋਚਣਾ ਚਾਹੀਦਾ ਹੈ।''''

ਮੀਟਿੰਗ ਵਿੱਚ ਕੀ ਹੋਇਆ

ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਕਰਤਾਰਪੁਰ ਕੌਰੀਡੋਰ ਦੀ ਉਸਾਰੀ ਨਾਲ ਸਬੰਧਤ ਅੰਮ੍ਰਿਤਸਰ ’ਚ ਪਹਿਲੀ ਮੀਟਿੰਗ ਹੋਈ ਸੀ।

ਬੈਠਕ ਅਟਾਰੀ-ਵਾਹਗਾ ਸਰਹੱਦ ਉੱਤੇ ਭਾਰਤ ਵਾਲੇ ਪਾਸੇ ਕੀਤੀ ਗਈ।

ਇੱਕ ਬਿਆਨ ਜਾਰੀ ਕਰਦਿਆਂ ਭਾਰਤ ਅਤੇ ਪਾਕਿਸਤਾਨ ਨੇ ਕਿਹਾ ਕਿ ਇਹ ਫੈਸਲਾ ਲਿਆ ਗਿਆ ਹੈ ਕਿ ਲਾਂਘੇ ਦਾ ਕੰਮ ਛੇਤੀ ਤੋਂ ਛੇਤੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ:

ਲਾਂਘੇ ਦੇ ਬਾਰੇ ਅਗਲੀ ਮੀਟਿੰਗ 2 ਅਪ੍ਰੈਲ ਨੂੰ ਹੋਵੇਗੀ। ਇਸ ਤੋਂ ਪਹਿਲਾਂ 19 ਮਾਰਚ ਨੂੰ ਤਕਨੀਕੀ ਮਾਹਿਰਾਂ ਦੀ ਮੀਟਿੰਗ ਹੋਵੇਗੀ।

ਇਸ ਵਿੱਚ ਲਾਂਘੇ ਦੀ ਸੇਧ ਬਾਰੇ ਚਰਚਾ ਕੀਤੀ ਜਾਵੇਗੀ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

https://www.youtube.com/watch?v=hd1jlb_JQ4k

https://www.youtube.com/watch?v=z-Ybkk9ImRM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News