ਬਜਾਜ ਪਲਸਰ ਤੇ ਅਪਾਚੇ ਆਰ ਟੀ ਆਰ ਨੂੰ ਟੱਕਰ ਦੇਵੇਗੀ Yamaha ਦੀ ਇਹ ਦਮਦਾਰ ਬਾਈਕ
Sunday, Oct 28, 2018 - 02:04 PM (IST)
ਜਲੰਧਰ- ਜਾਪਾਨੀ ਟੂ-ਵ੍ਹੀਲਰ ਨਿਰਮਾਤਾ ਯਾਮਾਹਾ ਭਾਰਤ 'ਚ ਆਪਣਾ ਇਕ ਨਵਾਂ ਪ੍ਰੋਡਕਟ ਉਤਾਰਨ ਦੀ ਤਿਆਰੀ 'ਚ ਹੈ। ਆਟੋਕਾਰ ਇੰਡੀਆ ਦੀ ਰਿਪੋਰਟ ਮੁਤਾਬਕ ਯਾਮਾਹਾ ਭਾਰਤ 'ਚ 150 ਸੀ. ਸੀ. ਦੀ ਬਿਲਕੁੱਲ ਨਵੀਂ ਨੈਕਡ ਮੋਟਰਸਾਈਕਲ MT-15 ਲਾਂਚ ਕਰਨ ਵਾਲੀ ਹੈ। ਦੱਸ ਦੇਈਏ ਕਿ M“-15, ਭਾਰਤ 'ਚ ਵਿਕ ਰਹੀਆਂ ਪਾਪੂਲਰ ਯਾਮਾਹਾ R15 V3.0 ਦਾ ਨੈਕਡ ਵਰਜਨ ਹੈ, ਜਿਸ ਨੂੰ ਭਾਰਤ 'ਚ 2019 ਅਰਥਾਤ ਅਗਲੇ ਸਾਲ ਲਾਂਚ ਕੀਤੇ ਜਾਣ ਦੀ ਉਮੀਦ ਹੈ। ਯਾਮਾਹਾ ਨੇ ਹਾਲ ਹੀ 'ਚ MT-15 ਨੂੰ ਇੰਡੋਨੇਸ਼ੀਆ 'ਚ ਸ਼ੋਅਕੇਸ ਕੀਤਾ ਸੀ। ਇਹ M“ ਸੀਰੀਜ਼ ਤੋਂ ਪ੍ਰਭਾਵਿਤ ਹੈ।
ਫੀਚਰਸ-
ਯਾਮਾਹਾ ਐੱਮ. ਟੀ-15 'ਚ ਐੱਮ. ਟੀ-09 ਵਰਗੀ ਹੀ ਐਗ੍ਰਸਿਵ ਐੱਲ. ਈ. ਡੀ. ਹੈੱਡਲਾਈਟ ਹੋਰ ਵੀ ਬਿਹਤਰ ਲੁਕ ਵਾਲਾ ਫਿਊਲ ਟੈਂਕ ਦਿੱਤਾ ਗਿਆ ਹੈ। ਇਸ 'ਚ ਟਵਿਨ ਐੱਲ. ਈ. ਡੀ. ਹੈੱਡਲਾਈਟ ਸੈੱਟਅਪ ਦਿੱਤਾ ਗਿਆ ਹੈ। ਇਸ ਦੇ ਬੈਕ ਸਾਈਡ ਸਿੰਗਲ ਪ੍ਰੋਜੈਕਟਰ ਲੈਂਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਤੁਹਾਨੂੰ ਐੱਮ. ਟੀ-15 'ਚ ਪੂਰਾ ਡਿਜੀਟਲ ਇੰਸਟਰੂਮੈਂਟ ਕੰਸੋਲ ਮਿਲੇਗਾ ਹੈ।

ਇੰਜਣ-
ਪਾਵਰ ਦੀ ਗੱਲ ਕਰੀਏ ਤਾਂ ਇਸ 'ਚ v3.0 ਵਰਗਾ ਹੀ 155 ਸੀ. ਸੀ. ਇੰਜਣ ਦਿੱਤਾ ਗਿਆ ਹੈ। ਇਸ ਦਾ ਸਿੰਗਲ ਸਿਲੰਡਰ ਲਿਕੂਵਿਡ ਕੂਲਡ ਮੋਟਰ 10000 ਆਰ. ਪੀ. ਐੱਮ. 'ਤੇ 19.3 ਪੀ. ਐੱਸ. ਅਤੇ 8500 ਆਰ. ਪੀ. ਐੱਮ. 'ਤੇ 15 ਐੱਨ. ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਬਾਈਕ 6 ਸਪੀਡ ਟਰਾਂਸਮਿਸ਼ਨ ਦੇ ਨਾਲ ਪੇਸ਼ ਕੀਤੀ ਗਈ ਹੈ। ਇਸ ਦੇ ਇੰਜਣ 'ਚ ਵੇਰੀਏਬਲ ਵੈਲਿਊ ਐਕਸ਼ਨ ਤਕਨੀਕ ਦੀ ਵਰਤੋਂ ਕੀਤੀ ਗਈ ਹੈ, ਜਿਸ ਤੋਂ ਬਾਈਕ ਆਮ ਵਰਜ਼ਨ ਦੇ ਮੁਕਾਬਲੇ ਈਂਧਣ ਨੂੰ ਘੱਟ ਖਪਤ ਕਰਦਾ ਹੈ।

ਇੰਡੋਨੇਸ਼ੀਆ 'ਚ ਜੋ 2019 ਯਾਮਾਹਾ MT-15 ਸ਼ੋਅਕੇਸ ਕੀਤੀ ਗਈ ਹੈ ਉਸ ਦੇ ਫਰੰਟ 'ਚ ਅਪਸਾਈਡ ਡਾਊਨ ਫਾਰਕਸ ਤੇ ਰੀਅਰ 'ਚ ਮੋਨੋਸ਼ਾਕ ਸਸਪੈਂਸ਼ਨ ਦਿੱਤਾ ਗਿਆ ਹੈ। ਅਨੁਮਾਨ ਹੈ ਕਿ ਭਾਰਤੀ ਸਪੇਕ ਯਾਮਾਹਾ MT-15 'ਚ ਸਸਤਾ ਟੈਲੀਸਕੋਪਿਕ ਫਾਰਕਸ ਦਿੱਤਾ ਜਾਵੇਗਾ ਜੋ ਕਿ ਆਰ 15 'ਚ ਮਿਲਦਾ ਹੈ। ਬ੍ਰੇਕਿੰਗ ਲਈ 2019 ਯਾਮਾਹਾ MT-15 ਦੇ ਦੋਵਾਂ ਪਹੀਆਂ 'ਚ ਡਿਸਕ ਬ੍ਰੇਕ ਲਗੀ ਹੋਵੇਗੀ ਤੇ ਏ. ਬੀ. ਐੱਸ ਸਟੈਂਡਰਡ ਦੇ ਤੌਰ 'ਤੇ ਦਿੱਤਾ ਜਾਵੇਗਾ।
ਕੀਮਤ
ਭਾਰਤ 'ਚ 2019 ਯਾਮਾਹਾ MT-15 ਨੂੰ ਆਰ15 ਵਰਜਨ 3 ਦੇ ਹੇਠਾਂ ਪਲੇਸ ਕੀਤੀ ਜਾਵੇਗੀ। ਭਾਰਤ 'ਚ ਇਸ ਨੈਕਡ ਮੋਟਰਸਾਈਕਲ ਨੂੰ 1.2-ਲੱਖ ਰੁਪਏ ਐਕਸ-ਸ਼ੋਰੂਮ ਦੀ ਕੀਮਤ ਦੇ ਨਾਲ ਉਤਾਰੀ ਜਾ ਸਕਦਾ ਹੈ।

