115 ਕਿਲੋਗ੍ਰਾਮ ਤੱਕ ਦੇ ਵਜ਼ਨ ਨੂੰ ਲੈ ਉੱਡੇਗੀ ਇਹ Flying Electric Bike
Saturday, Apr 21, 2018 - 02:09 PM (IST)

ਜਲੰਧਰ- ਹਵਾ 'ਚ ਉਡਣ ਵਾਲੀ ਕਾਰ ਦੇ ਨਾਲ ਹੁਣ ਹਵਾ 'ਚ ਉਡਣ ਵਾਲੀ ਬਾਈਕ ਦਾ ਵੀ ਆਪਣਾ ਪੂਰਾ ਹੋਣ ਜਾ ਰਿਹਾ ਹੈ, ਇਸ ਸਾਲ ਫਰਵਰੀ 'ਚ ਆਯੋਜਿਤ ਹੋਏ ਜਿਨੇਵਾ ਮੋਟਰ ਸ਼ੋਅ 'ਚ ਪਹਿਲੀ ਵਾਰ ਇਕ ਉੱਡਣ ਵਾਲੀ ਬਾਈਕ ਨਾਲ ਲੋਕਾਂ ਨੂੰ ਰੂ-ਬ-ਰੂ ਕਰਾਇਆ ਗਿਆ।
ਸਕਾਰਪਿਅਨ 3 ਹੋਵਰ ਨਾਂ ਦੀ ਇਹ ਉਡਣ ਵਾਲੀ ਬਾਈਕ ਤੇ ਕਰੀਬ 115 ਕਿੱਲੋਗ੍ਰਾਮ ਤੱਕ ਦੇ ਭਾਰ ਨੂੰ ਹਵਾ ਲੈ ਕੇ ਉੱਡ ਸਕਦੀ ਹੈ। ਇਸ ਨੂੰ ਅਮਰੀਕੀ ਕੰਪਨੀ ਹੋਵਰਸਰਫ ਇੰਕ ਨੇ ਬਣਾਇਆ ਹੈ ਅਤੇ ਇਹ ਇਕ ਪੂਰੀ ਤਰ੍ਹਾਂ ਨਾਲ ਇਲੈਕਟ੍ਰਿਕ ਬਾਈਕ ਹੈ ਅਤੇ ਫੁੱਲ ਚਾਰਜ ਹੋਣ 'ਚ ਇਸ ਨੂੰ ਕਰੀਬ 3 ਘੰਟੇ ਦਾ ਸਮਾਂ ਲਗਦਾ ਹੈ। ਇਸ 'ਚ 3 ਬੈਟਰੀਆਂ ਲਗਾਈਆਂ ਗਈਆਂ ਹਨ, ਬੈਟਰੀ ਦੇ ਨਾਲ ਬਾਈਕ ਦਾ ਭਾਰ 104 ਕਿੱਲੋਗ੍ਰਾਮ ਹੈ।
ਪਰ ਇਸ ਬਾਈਕ 'ਚ ਸਿਰਫ ਇਕ ਹੀ ਸੀਟ ਹੈ ਉਂਝ ਇਹ ਬਾਈਕ ਕਿਸੇ ਡਰੋਨ ਦੀ ਤਰ੍ਹਾਂ ਨਜ਼ਰ ਆਉਂਦੀ ਹੈ, ਬਾਈਕ ਦੀ ਟੈਸਟਿੰਗ ਹੋ ਚੁੱਕੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਬਾਈਕ ਨੂੰ 20 ਮਿੰਟਾਂ ਤੱਕ ਉਡਾਈ ਜਾ ਸਕਦੀ ਹੈ ਅਤੇ ਇਸ ਦੀ ਰੇਂਜ ਅਜੇ 21 ਕਿਲੋਮੀਟਰ ਹੈ। ਇਸ 'ਚ ਤੁਹਾਨੂੰ 6 ਕਲਰਸ ਮਿਲਣਗੇ। ਭਾਰਤ 'ਚ ਕਦੋਂ ਤੱਕ ਆਵੇਗੀ ਇਸ ਬਾਰੇ 'ਚ ਫ਼ਿਲਹਾਲ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ।