TVS ਅਪਾਚੇ RTR ਦਾ ਰੇਸ ਐਡੀਸ਼ਨ ਲਾਂਚ, ਕੀਮਤ 83,233 ਰੁਪਏ
Thursday, May 10, 2018 - 12:07 PM (IST)

ਜਲੰਧਰ— ਟੀ.ਵੀ.ਐੱਸ. ਮੋਟਰ ਕੰਪਨੀ ਨੇ RTR180 ਦਾ ਰੇਸ ਐਡੀਸ਼ਨ ਭਾਰਤ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੀ ਕੀਮਤ 83,233 ਰੁਪਏ (ਐਕਸ-ਸ਼ੋਅਰੂਮ ਦਿੱਲੀ) ਰੱਖੀ ਹੈ। ਇਹ ਬਾਈਕ ਸਿਰਫ ਪਰਲ ਵਾਈਟ ਕਲਰ ਦੇ ਨਾਲ ਰੇਸ ਇੰਸਪਾਇਰਡ ਗ੍ਰਾਫਿਕਸ ਦੇ ਨਾਲ ਉਪਲੱਬਧ ਹੋਵੇਗੀ। ਇਸ ਦੇ ਨਾਲ ਹੀ ਇਸ ਬਾਈਕ ਦੇ ਫੰਰਟ ਅਤੇ ਰਿਅਰ 'ਚ ਡਿਸਕ ਬ੍ਰੇਕ ਸਟੈਂਡਰਡ ਦਿੱਤੇ ਜਾਣਗੇ। ਦੂਜੇ ਫੀਚਰਸ ਦੇ ਤੌਰ 'ਤੇ ਬਾਈਕ ਦੇ ਫਿਊਲ ਟੈਂਕ 'ਤੇ 3D TVS ਲੋਗੋ ਦੇ ਨਾਲ ਰਿਮ 'ਤੇ ਟੀ.ਵੀ.ਐੱਸ. ਰੇਸਿੰਗ ਬ੍ਰਾਂਡਿਡ ਸਟਿਕਰਜ਼ ਦਿੱਤੇ ਜਾਣਗੇ।
ਫੀਚਰਸ
ਟੀ.ਵੀ.ਐੱਸ. RTR180 ਰੇਸ ਐਡੀਸ਼ਨ 'ਚ ਫਿਊਲ ਟੈਂਕ 'ਤੇ ਫਾਕਸ ਕਾਰਬਨ ਫਾਈਬਰ ਬਾਡੀ ਪੈਨਲ ਦਿੱਤੇ ਜਾਣਗੇ। ਇਸ ਤੋਂ ਇਲਾਵਾ ਬਾਈਕ 'ਚ ਫੁੱਲ ਡਿਜੀਟਲ ਇੰਸਟਰੂਮੈਂਟ ਕੰਸੋਲ ਦਿੱਤਾ ਜਾਵੇਗਾ ਜੋ ਕਿ ਬਲੂ ਬੈਕਲਾਈਟ ਦੇ ਨਾਲ ਹੈ। ਇੰਸਟਰੂਮੈਂਟ ਕੰਸੋਲ ਸਪੀਡ ਅਤੇ ਲੈਂਪ ਟਾਈਮਰ ਵਰਗੀ ਇਨਫਾਰਮੇਸ਼ਨ ਦੇਵੇਗਾ। ਇਸ ਦੇ ਨਾਲ ਹੀ 0-60 kmph ਦੀ ਸਪੀਡ ਰਿਕਾਰਡ ਕਰੇਗੀ। ਇਸ ਦੇ ਨਾਲ ਹੀ ਸਰਵਿਸ ਇੰਡੀਕੇਟਰ ਦੇ ਨਾਲ ਹੋਰ ਵੀ ਇਨਫਾਰਮੇਸ਼ਨ ਡਿਸਪਲੇਅ 'ਤੇ ਦਿਖਾਈ ਦੇਣਗੀਆਂ।
ਇੰਜਣ ਅਤੇ ਪਾਵਰ
ਅਪਾਚੇ RTR 180 'ਚ ਰੈਗੁਲਰ ਮਾਡਲ ਵਾਲਾ ਇੰਜਣ ਦਿੱਤਾ ਜਾਵੇਗਾ। ਇਸ ਵਿਚ 177.4 ਸੀਸੀ ਸਿੰਗਲ-ਸਿਲੈਂਡਰ ਇੰਜਣ ਦਿੱਤਾ ਜਾਵੇਗਾ ਜੋ 8,500 ਆਰ.ਪੀ.ਐੱਮ. 'ਤੇ 16.4 ਬੀ.ਐੱਚ.ਪੀ. ਦੀ ਪਾਵਰ ਅਤੇ 6,500 ਆਰ.ਪੀ.ਐੱਮ. 'ਤੇ 15.5 ਐੱਨ.ਐੱਮ. ਦਾ ਟਾਰਕ ਪੈਦਾ ਕਰੇਗਾ। ਇਹ ਬਾਈਕ 0 ਤੋਂ 60 ਦੀ ਰਫਤਾਰ ਫੜ੍ਹਨ 'ਚ ਸਿਰਫ 5 ਸੈਕਿੰਡ ਦਾ ਸਮਾਂ ਲੈਂਦੀ ਹੈ। ਕੰਪਨੀ ਦੇ ਦਾਅਵਾ ਕੀਤਾ ਹੈ ਕਿ 180 ਸੀਸੀ ਸੈਗਮੈਂਟ 'ਚ ਅਪਾਚੇ ਆਰ.ਟੀ.ਆਰ. 180 ਦੀ ਪਾਵਰ-ਟੂ-ਵੇਚ ਰੇਸ਼ੀਓ ਦੂਜੀਆਂ ਬਾਈਕਸ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ।