ਦੋ ਨਵੇਂ ਕਲਰ ਵੇਰੀਐਂਟ 'ਚ ਲਾਂਚ ਹੋਈ Triumph ਸਟ੍ਰੀਟ ਟ੍ਰਿਪਲ RS

07/17/2018 6:50:36 PM

ਜਲੰਧਰ- ਬਾਈਕ ਨਿਰਮਾਤਾ ਕੰਪਨੀ ਟਰਾਇੰਫ ਦੀ ਸਟ੍ਰੀਟ ਟ੍ਰਿਪਲ RS ਕੰਪਨੀ ਦੀ ਇਕ ਪਰਫਾਰਮੈਂਸ ਬਾਈਕ ਹੈ। ਕੰਪਨੀ ਨੇ ਹੁਣ ਇਸ ਨੂੰ ਦੋ ਨਵੇਂ ਕਲਰ ਆਪਸ਼ਨ ਕ੍ਰਿਸਟਲ ਵਾਈਟ ਅਤੇ ਮੈਟ ਜੈੱਟ ਬਲੈਕ 'ਚ ਲਾਂਚ ਕੀਤੀ ਹੈ। ਇਸ ਦੀ ਕੀਮਤ ਪਹਿਲਾਂ ਦੀ ਤਰ੍ਹਾਂ ਹੀ 11.13 ਲੱਖ ਰੁਪਏ ਰੱਖੀ ਗਈ ਹੈ। ਹੁਣ ਇਹ ਮਾਡਲ ਕੁਲ 3 ਕਲਰ ਆਪਸ਼ਨ 'ਚ ਉਪਲੱਬਧ ਹੈ। ਇਹ ਕੰਪਨੀ ਦੇ ਬੇਸ ਮਾਡਲ ਸਟ੍ਰੀਟ ਟ੍ਰਿਪਲ ਐੱਸ ਦਾ ਪਰਫਾਰਮੈਂਸ ਆਰਿਐਂਟਿਡ ਮਾਡਲ ਹੈ। ਇਸ ਦਾ ਮੁਕਾਬਲਾ ਡੁਕਾਟੀ ਮੋਨਸਟਰ 821 ਨਾਲ ਹੈ।

PunjabKesari

ਇੰਜਣ ਪਾਵਰ
ਨਵੇਂ ਮਾਡਲ 'ਚ ਇੰਜਣ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ 'ਚ 765 cc ਦਾ ਇਨਲਾਈਨ 3 ਸਿਲੰਡਰ ਇੰਜਣ ਹੈ ਜੋ 123 PS ਦੀ ਪਾਵਰ ਅਤੇ 77 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ 'ਚ 6-ਸਪੀਡ ਟਰਾਂਸਮਿਸ਼ਨ ਅਤੇ ਕਲਚ-ਲੇਸ ਅਪਸ਼ਿਫਟ ਲਈ ਕਵਿੱਕਸ਼ਿਫਟਰ ਦਿੱਤਾ ਗਿਆ ਹੈ।

PunjabKesariPunjabKesari

ਫੀਚਰਸ
ਇਸ ਦਾ ਭਾਰ 166 ਕਿੱਲੋਗ੍ਰਾਮ ਹੈ। ਇਸ 'ਚ ਫੁਲੀ-ਐਡਜਸਟੇਬਲ ਓਹਲਿਨ ਸਸਪੈਂਸ਼ਨ, ਬਰੰਬੋ ਐੱਮ. 50 ਬ੍ਰੇਕਸ ਤੇ ਹਾਈ ਰੈਜ਼ੋਲਿਊਸ਼ਨ ਵਾਲੀ 5 ਇੰਚ ਕਲਰਡ ਟੀ. ਐੱਫ ਟੀ. ਡਿਸਪਲੇਅ ਦਿੱਤੀ ਗਈ ਹੈ। ਇਹ ਆਪਣੇ ਸੈਗਮੈਂਟ 'ਚ ਸਭ ਤੋਂ ਤੇਜ਼ ਮੋਟਰਸਾਈਕਲ ਹੈ। 

PunjabKesari 

ਟਰਾਇੰਫ ਮੋਟਰਸਾਈਕਲ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਐੱਮ. ਡੀ. ਨਿਰਮਲ ਸੰਬਲੀ ਨੇ ਕਿਹਾ ਕਿ ਨਵਾਂ ਟਰਾਇੰਫ ਸਟ੍ਰੀਟ ਟ੍ਰਿਪਲ ਆਰ. ਐੈੱਸ. ਪਰਫਾਰਮੈਂਸ ਤੇ ਸਟਾਈਲ ਦੇ ਮਾਮਲੇ 'ਚ ਕਾਫ਼ੀ ਅਲਗ ਹੈ। ਇਸ 'ਚ ਮੋਟੋ 2 ਟ੍ਰੈਕ ਵਾਲਾ ਇੰਜਣ ਦਿੱਤਾ ਗਿਆ ਹੈ। ਉਮੀਦ ਹੈ ਕਿ ਰਾਈਡਰਸ ਇਸ ਦੇ ਸਸਪੈਂਸ਼ਨ, ਪਾਵਰ ਅਤੇ ਟੈਕਨਾਲੌਜੀ ਦਾ ਅਨੰਦ ਲੈ ਸਕਣਗੇ।

PunjabKesari


Related News