ਹੁਣ ਤੱਕ ਦੀ ਸਭ ਤੋਂ ਤੇਜ਼ ਰਫਤਾਰ ਵਾਲੀ 911 GT2 RS ਭਾਰਤ ''ਚ ਕਰਨ ਜਾ ਰਹੀ ਹੈ ਐਂਟਰੀ

Tuesday, Apr 10, 2018 - 04:19 PM (IST)

ਜਲੰਧਰ- ਪਾਰਸ਼ ਨੇ ਦੁਨੀਆ ਦੀ ਸਭ ਤੋਂ ਤੇਜ਼ ਰਫਤਾਰ ਰੋਡ ਲੀਗਲ ਕਾਰ ਬਣਾਈ ਹੈ ਜੋ ਹੁਣ ਭਾਰਤ 'ਚ ਲਾਂਚ ਕੀਤੀ ਜਾਣ ਵਾਲੀ ਹੈ। ਪਾਰਸ਼ 911 GT RS ਹੁਣ ਤੱਕ ਦੀ ਸਭ ਤੋਂ ਤੇਜ਼ 911 ਸਪੋਰਟਸ ਕਾਰ ਹੈ ਜਿਸ ਨੂੰ ਕੰਪਨੀ ਭਾਰਤ 'ਚ ਵੀ ਲਾਂਚ ਕਰੇਗੀ ਪਾਰਸ਼ ਇੰਡੀਆ ਦੇ ਡਾਇਰੈਕਟਰ ਪਵਨ ਸ਼ੇਟੀ ਨੇ ਦੱਸਿਆ ਕਿ, “ਹੁਣ ਤੱਕ ਦੀ ਸਭ ਤੋਂ ਤੇਜ਼ ਰਫਤਾਰ 911 ਸੁਪਰਕਾਰ ਪਾਰਸ਼ 911 GT RS ਨੂੰ ਇਸ ਤੀਮਾਹੀ ਦੇ ਮੱਧ ਜਾਂ ਅਖਿਰ ਤੱਕ ਲਾਂਚ ਕੀਤੀ ਜਾਵੇਗੀ।PunjabKesari

ਪਾਰਸ਼ ਇੰਡੀਆ ਬੇਹੱਦ ਦਮਦਾਰ 911 GT RS ਨੂੰ ਭਾਰਤ 'ਚ ਜੂਨ 2018 ਤੱਕ ਲਾਂਚ ਕਰਨ ਵਾਲੀ ਹੈ।  ਯੂਨਾਇਟੇਡ ਸਟੇਟਸ 'ਚ ਇਸ ਕਾਰ ਦੀ ਕੀਮਤ ਲਗਭਗ 3 ਲੱਖ ਡਾਲਰ ਹੈ ਅਤੇ ਭਾਰਤ 'ਚ ਕਾਰ ਦੀ ਕੀਮਤ 4 ਕਰੋੜ ਰੁਪਏ ਤੋਂ ਕੁੱਝ ਘੱਟ ਹੋ ਸਕਦੀ ਹੈ। ਇਹ ਸਿਰਫ ਅਨੁਮਾਨਤ ਕੀਮਤ ਹੈ, ਕੰਪਨੀ ਇਸ ਅਨੁਮਾਨਤ ਕੀਮਤ 'ਚ ਬਦਲਾਅ ਵੀ ਕਰ ਸਕਦੀ ਹੈ।PunjabKesari 

ਪਾਰਸ਼ 911 GT RS 'ਚ 3.8-ਲਿਟਰ ਦਾ ਟਵਿੱਨ-ਟਰਬੋ-ਚਾਰਜਡ ਫਲੈਟ-ਸਿਕਸ ਇੰਜਣ ਲਗਾਇਆ ਹੈ। ਇਹ ਇੰਜਣ 686 bhp ਪਾਵਰ ਅਤੇ 750 Nm ਪੀਕ ਟਾਰਕ ਜਨਰੇਟ ਕਰਨ ਦੀ ਸਮਰੱਥਾ ਰੱਖਦਾ ਹੈ। 0 ਤੋਂ 100 ਕਿ.ਮੀ/ ਘੰਟੇ ਦੀ ਰਫਤਾਰ ਫੜਨ 'ਚ ਇਹ ਕਾਰ ਸਿਰਫ ਅਤੇ ਸਿਰਫ 2.8 ਸੈਕਿੰਡ ਦਾ ਸਮਾਂ ਲੈਂਦੀ ਹੈ,  ਉਥੇ ਹੀ 911 GT RS ਦੀ ਟਾਪ ਸਪੀਡ 340 ਕਿ. ਮੀ/ਘੰਟਾ ਹੈ। ਇਨ੍ਹੇ ਦਮਦਾਰ ਇੰਜਣ ਤੋਂ ਬਾਅਦ ਵੀ ਕਾਰ 8.5 ਕਿ. ਮੀ/ਲਿਟਰ ਦਾ ਮਾਇਲੇਜ ਦਿੰਦੀ ਹੈ।


Related News