ਆਟੋ ਐਕਸਪੋ ''ਚ ਯੂ. ਐੱਮ ਮੋਟਰਸਾਈਕਲ ਲਾਂਚ ਕਰੇਗੀ 230cc ਵਾਲੀ ਨਵੀਂ ਬਾਈਕ

01/14/2018 12:43:20 PM

ਜਲੰਧਰ- ਵਾਹਨ ਨਿਰਮਾਤਾ ਕੰਪਨੀ ਯੂ. ਐੱਮ ਆਟੋ ਐਕਸਪੋ 'ਚ ਆਪਣੀ ਨਵੀਂ ਕਰੂਜ਼ਰ ਬਾਈਕ ਲਾਂਚ ਕਰਨ ਵਾਲੀ ਹੈ। ਇਸ ਮੋਟਰਸਾਈਕਲ 'ਚ 230 ਸੀ. ਸੀ ਦਾ ਸਿੰਗਲ ਸਿਲੰਡਰ ਏਅਰ ਕੂਲਡ ਇੰਜਣ ਹੋਵੇਗਾ ਜੋ ਕਿ 19 ਬੀ.ਐੱਚ. ਪੀ. ਦੀ ਪੀਕ ਪਾਵਰ ਨੂੰ ਜਨਰੇਟ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਬਾਈਕ ਦਾ ਮੁਕਾਬਲਾ ਰਾਇਲ ਐਨਫੀਲਡ ਕਲਾਸਿਕ ਨਾਲ ਹੋਵੇਗਾ। ਹਾਂਲਾਕਿ ਅਜੇ ਤੱਕ ਇਸ ਬਾਈਕ ਦੀ ਕੀਮਤ ਦਾ ਕੋਈ ਖੁਲਾਸਾ ਨਹੀ ਹੋਇਆ ਹੈ। 

ਇਸ ਨਵੀਂ ਕਰੂਜ਼ਰ ਬਾਈਕ ਦਾ ਡਿਜ਼ਾਇਨ ਵੀ ਰੇਨਿਗੇਡ ਮਾਡਲਸ ਵਰਗਾ ਹੀ ਹੋਣ ਦੀ ਉਂਮੀਦ ਹੈ। ਜਿਸ 'ਚ ਵੱਡੇ ਹੈੱਡਲੈਂਪ, ਕੰਪੈਕਟ ਵਿੰਡਸ਼ੀਲਡ, ਐਨਲਾਗ ਅਤੇ ਡਿਜੀਟਲ ਡਿਸਪਲੇ, ਚੰਕੀ ਫਿਊਲ ਟੈਂਕ ਆਦਿ ਸ਼ਾਮਿਲ ਹੋਣਗੇ। ਉਥੇ ਹੀ ਇਸ 'ਚ ਲੋਅ ਪੁਜੀਸ਼ਨ ਰਾਇਡਰ ਸੀਟ ਹੋਵੇਗੀ ਜੋ ਕਿ ਬੈਠਣ 'ਚ ਬਿਹਤਰੀਨ ਅਨੁਭਵ ਦੇਵੇਗੀ ਅਤੇ ਸਪਲਿਟ ਪਿਲੀਅਨ ਰਾਇਡਰ ਸੀਟ ਵੀ ਇਸ 'ਚ ਦਿੱਤੀ ਜਾਵੇਗੀ।  ਬਰੇਕਿੰਗ ਡਿਊਟੀ ਲਈ ਮੋਟਰਸਾਈਕਲ ਨੂੰ ਡਿਸਕ ਬਰੇਕਸ ਨਾਲ ਲੈਸ ਕੀਤਾ ਜਾਵੇਗਾ ਅਤੇ ਦੋਨਾਂ ਪਹੀਏ ਕਾਲੇ ਰੰਗ ਦੇ ਹੋਣਗੇ ਅਤੇ ਇਹ ਅਲੌਏ ਵੀਲਜ਼ ਹੋਣਗੇ।

ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਬਾਈਕ 'ਚ ਕੰਫਰਟ ਲਈ ਪਿਲਿਅਲ ਬੈਕਰੈਸਟ ਅਤੇ ਬਾਈਕ 'ਚ ਯੂ. ਐੱਮ ਐੱਲ. ਈ. ਡੀ ਟੇਲ-ਲਾਈਟ ਵੀ ਦਿੱਤੀ ਜਾ ਸਕਦੀ ਹੈ। ਦਸ ਦਈਏ ਕਿ ਇਸ ਬਾਈਕ ਦੀ ਜਾਣਕਾਰੀ ਤਾਂ ਇਸ ਤੋਂ ਲਾਂਚ ਹੋਣ ਤੋਂ ਬਾਅਦ ਹੀ ਪਤਾ ਚੱਲ ਸਕੇਗੀ।


Related News