ਟੈਸਲਾ ਮਾਡਲ ਐਕਸ ਬਣੀ ਸਭ ਤੋਂ ਸੁਰੱਖਿਅਤ SUV, ਮਿਲੀ 5 ਸਟਾਰ ਰੇਟਿੰਗ

Thursday, Jun 15, 2017 - 06:18 PM (IST)

ਟੈਸਲਾ ਮਾਡਲ ਐਕਸ ਬਣੀ ਸਭ ਤੋਂ ਸੁਰੱਖਿਅਤ SUV, ਮਿਲੀ 5 ਸਟਾਰ ਰੇਟਿੰਗ

ਜਲੰਧਰ- ਅਮਰੀਕੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਨੇ ਅਜੇ 'ਮਾਡਲ X' ਨੂੰ ਪੇਸ਼ ਨਹੀਂ ਕੀਤਾ ਅਤੇ ਇਸ ਦੀ ਤਰ੍ਹਾਂ ਹੁਣ ਟੈਸਲਾ ਦਾ ਇਕ ਹੋਰ ਮਾਡਲ X ਚਰਚਾ 'ਚ ਆ ਗਿਆ ਹੈ। ਦਰਅਸਲ ਟੈਸਲਾ ਦੇ ਇਸ ਮਾਡਲ X ਨੇ ਯੂ. ਐੱਸ ਨੈਸ਼ਨਲ ਹਾਈਵੇ ਟ੍ਰੈਫਿਕ ਸੈਫਟੀ ਐਡਮਿਨੀਸਟਰੇਸ਼ਨ NHTSA ਦੇ ਕਰੈਸ਼ ਟੈਸਟ 'ਚ 5 ਸਟਾਰ ਮਿਲੇ ਹਨ ਜੋ ਕੰਪਨੀ ਲਈ ਕਿਸੇ ਖਾਸ ਕਾਮਯਾਬੀ ਤੋਂ ਘੱਟ ਨਹੀਂ ਹੈ। ਇਸ ਟੈਸਟ ਤੋਂ ਬਾਅਦ ਨੈਸ਼ਨਲ ਹਾਈਵੇ ਟ੍ਰੈਫਿਕ ਸੈਫਟੀ ਐਡਮਿਨੀਸਟਰੇਸ਼ਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਟੈਸਲਾ ਦੀ ਮਾਡਲ X ਐੱਸ. ਯੂ. ਵੀ ਸਭ ਤੋਂ ਸੁਰੱਖਿਅਤ ਇਲੈਕਟ੍ਰਿਕ ਐੱਸ. ਯੂ. ਵੀ ਹੈ। 

ਟੈਸਲਾ ਮਾਡਲ X ਨੇ ਨਾਂ ਸਿਰਫ ਸਭ ਤੋਂ ਜ਼ਿਆਦਾ ਹਾਈਸਟ ਰੇਟਿੰਗ ਪ੍ਰਾਪਤ ਕੀਤੀ ਹੈ ਸਗੋਂ ਇੰਜਰੀ ਅਤੇ ਰਿਸਕ ਕੈਟਾਗਿਰੀ ਨੂੰ ਸੁਰੱਖਿਅਤ ਪਾਰ ਕਰਨ 'ਚ ਇਕ ਬੈਂਚਮਾਰਕ ਵੀ ਬਣਾ ਲਿਆ ਹੈ। NHTSA ਦੀ ਨੀ​ਟਿੰਗ ਦੇ ਅਨੁਸਾਰ ਮਾਡਲ X ਨੇ ਪੈਸੇਂਜਰ ਸੈਫਟੀ ਕੈਟਾਗਰੀ 'ਚ 93 ਫੀਸਦੀ ਨੰਬਰ ਪ੍ਰਾਪਤ ਕੀਤੇ ਹਨ।


Related News