ਨਵੇਂ ਡਿਜ਼ਾਈਨ ਅਤੇ ਤਕਨਾਲੋਜੀ ਨਾਲ ਟਾਟਾ ਮੋਟਰਸ ਪੇਸ਼ ਕਰੇਗੀ ਆਪਣੀ ਨਵੀਂ SUV

Tuesday, Sep 25, 2018 - 06:55 PM (IST)

ਨਵੇਂ ਡਿਜ਼ਾਈਨ ਅਤੇ ਤਕਨਾਲੋਜੀ ਨਾਲ ਟਾਟਾ ਮੋਟਰਸ ਪੇਸ਼ ਕਰੇਗੀ ਆਪਣੀ ਨਵੀਂ SUV

ਜਲੰਧਰ-ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ (Tata Motors) ਨੇ ਭਾਰਤੀ ਬਾਜ਼ਾਰ 'ਚ ਆਪਣੀ ਆਉਣ ਵਾਲੀ Harrier SUV ਦੇ ਡਿਜ਼ਾਈਨ ਅਤੇ ਤਕਨਾਲੋਜੀ ਬਾਰੇ ਖੁਲਾਸਾ ਕੀਤਾ ਹੈ। ਕੰਪਨੀ ਦੀ ਰਿਲੀਜ਼ ਮੁਤਾਬਕ ਨਵੀਂ ਐੱਸ. ਯੂ. ਵੀ. ਸਪੋਰਟ 'ਚ IMPACT 2.0 ਡਿਜ਼ਾਈਨ ਭਾਸ਼ਾ ਹੋਵੇਗੀ, ਜੋ ਕਿ ''ਆਪਟੀਮਲ ਮੋਡੀਊਲਰ ਐਫੀਸ਼ੰਟ ਗਲੋਬਲ ਐਡਵਾਂਸ'' ਆਰਕੀਟੇਕਚਰ ਵੀ ਪ੍ਰਦਾਨ ਕਰਦੀ ਹੈ, ਜਿਸ ਨੂੰ ਲੈਂਡ ਰੋਵਰ ਦੇ D8 ਆਰਕੀਟੇਕਚਰ 'ਤੇ ਵਿਕਸਿਤ ਕੀਤੀ ਗਈ ਹੈ।ਇਸ ਦੇ ਨਾਲ ਰਿਲੀਜ਼ ਅਨੁਸਾਰ ਇਸ ਅਨੋਖੇ ਆਰਕੀਟੇਕਚਰ 'ਚ ਸ਼ਹਿਰੀ ਅਤੇ ਮੋਟੀ ਸੜਕ ਵਾਤਾਵਰਨ ਦੇ ਮੁਤਾਬਕ ਡਰਾਈਵਿੰਗ ਡਾਈਨਾਮਿਕਸ ਦਾ ਨੂਮਨਾ ਪੇਸ਼ ਕੀਤਾ ਗਿਆ ਹੈ।

PunjabKesari

ਫੀਚਰਸ-
ਟਾਟਾ ਮੋਟਰਸ ਮੁਤਾਬਕ ਐਡਵਾਂਸਡ ਆਟੋਮੈਟਿਡ ਲਾਈਨ ਅਤੇ ਡਿਜ਼ਾਈਨ 'ਤੇ ਸਟੀਲ ਦੀ ਜ਼ਿਆਦਾ ਮਾਤਰਾ 'ਚ ਵਰਤੋਂ ਕੀਤੀ ਗਈ ਹੈ। Harrier ਨੂੰ ਭਾਰਤੀ ਸੜਕਾਂ 'ਤੇ ਸਾਲ 2019 ਤੱਕ ਲਾਂਚ ਕੀਤੀ ਜਾਵੇਗੀ। ਆਕਸੀਲਿਰੀ ਆਈਸੋਲੇਸ਼ਨ ਪੈਨਲਸ ਦੀ ਮਦਦ ਨਾਲ ਕੈਬਿਨ 'ਚ ਕੂਲ ਅਤੇ ਵਧੀਆ ਅਨੁਭਵ ਬਣਾਉਣ 'ਚ ਮਦਦ ਕਰੇਗੀ। ਇਸ ਤੋਂ ਇਲਾਵਾ ਐਡਵਾਂਸ ਹਾਈ ਪਾਵਰ ਦੀ ਅਸਲੀ ਵਰਤੋਂ ਕਰ ਸਕਦੇ ਹਨ ਪਰ ਕੁਸ਼ਲਤਾ ਨਾਲ ਡਿਜ਼ਾਈਨ ਕੀਤੇ ਗਏ ਕ੍ਰੰਪਲ ਜੋਨ ਆਪਣੇ ਵਸਨੀਕਾਂ ਦੇ ਲਈ ਬੇਜੋੜ ਸੁਰੱਖਿਆ ਪ੍ਰਦਾਨ ਕਰੇਗੀ। 

ਇਸ ਦੀ ਲੁਕ ਬਾਰੇ ਗੱਲ ਕਰੀਏ ਤਾਂ ਇਸ 'ਚ ਮਸਕੂਲਰ ਬੰਪਰ ਦਿੱਤਾ ਗਿਆ ਹੈ, ਜਿਸ ਦੇ ਕਿਨਾਰਿਆਂ 'ਤੇ ਫਾਗ ਲੈਂਪ ਲੱਗੇ ਹੋਏ ਹਨ। ਇਸ ਦੇ ਨਾਲ ਕੰਪਨੀ ਨੇ ਫਰੰਟ ਅਤੇ ਰੀਅਰ 'ਚ ਫਾਕਸ ਸਕਿਡ ਪਲੇਟਾਂ ਦਿੱਤੀਆਂ ਹਨ। ਇਸ ਦੀ ਪੂਰੀ ਬਾਡੀ 'ਤੇ ਪਲਾਸਟਿਕ ਕਲੈਡਿੰਗ ਹੋਵੇਗੀ। ਇਸ 'ਚ ਵ੍ਹੀਲ ਆਰਚ ਵੀ ਮਿਲੇਗਾ। ਕੰਪਨੀ ਇਸ ਨੂੰ 17 ਜਾਂ 18 ਇੰਚ ਵ੍ਹੀਲ ਦੇ ਨਾਲ ਆਫਰ ਕਰ ਸਕਦੀ ਹੈ। ਇਸ ਦਾ 7 ਸੀਟਰ ਵਰਜ਼ਨ ਬਾਅਦ 'ਚ ਕਿਸੇ ਦੂਜੇ ਨਾਂ ਨਾਲ ਲਾਂਚ ਕੀਤਾ ਜਾਵੇਗਾ। ਇਸ ਨੂੰ ਨੈਕਸਨ ਦੀ ਜਗ੍ਹਾਂ ਪੋਜ਼ੀਸ਼ਨ ਕੀਤਾ ਜਾਵੇਗਾ।ਇਸ ਤੋਂ ਇਲਾਵਾ ਟਾਟਾ Harrier ਦਾ ਮੁਕਾਬਲਾ ਜੀਪ ਕੰਪਾਸ ਨਾਲ ਹੋਵੇਗਾ। ਇਸ ਸਮੇਂ ਭਾਰਤ 'ਚ ਜੀਪ ਕੰਪਾਸ ਬੇਹੱਦ ਮਸ਼ਹੂਰ ਐੱਸ. ਯੂ. ਵੀ. ਦੇ ਰੂਪ 'ਚ ਸਾਹਮਣੇ ਆਈ ਹੈ। ਭਾਰਤ 'ਚ ਜੀਪ ਕੰਪਾਸ ਦੀ ਕੀਮਤ 15.18 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਤੋਂ ਸ਼ੁਰੂ ਹੋਵੇਗੀ।


Related News