ਜੁਲਾਈ ਮਹੀਨੇ ਭਾਰਤ 'ਚ ਐਂਟਰੀ ਕਰੇਗੀ ਸੁਜ਼ੂਕੀ ਵੀ-ਸਟਰਾਮ 650 XT

Saturday, May 05, 2018 - 01:56 PM (IST)

ਜਲੰਧਰ- ਜਾਪਾਨੀ ਮੋਟਰਸਾਈਕਲ ਨਿਰਮਾਤਾ ਕੰਪਨੀ ਸੁਜ਼ੂਕੀ ਭਾਰਤ 'ਚ ਸਿਰਫ ਪਰਫਾਰਮੇਨਸ ਮੋਟਰਸਾਈਕਲ ਰੇਂਜ 'ਚ ਸੁਜ਼ੂਕੀ GSX-S750 ਤੋਂ ਇਲਾਵਾ ਇਸ ਸਾਲ ਇਕ ਬਾਈਕ ਹੋਰ ਲਾਂਚ ਕਰੇਗੀ। ਜਾਣਕਰੀ ਮੁਤਾਬਕ ਕੰਪਨੀ ਭਾਰਤੀ ਬਾਜ਼ਾਰ 'ਚ ਆਪਣੀ ਵੀ-ਸਟ੍ਰਾਮ 650 XT ਨੂੰ ਜੁਲਾਈ ਮਹੀਨੇ ਤੱਕ ਲਾਂਚ ਕਰ ਸਕਦੀ ਹੈ।

ਨਵੀਂ ਵੀ-ਸਟਰਾਮ 650 XT ਭਾਰਤ 'ਚ ਸੁਜ਼ੂਕੀ ਦੀ ਸਭ ਤੋਂ ਕਿਫਾਇਤੀ ਪਰਫਾਰਮੇਂਸ ਮੋਟਰਸਾਈਕਲ ਹੋਵੇਗੀ ਅਤੇ ਇਸ ਦੀ ਕੀਮਤ 7.7 ਲੱਖ ਅਤੇ 7.9 ਲੱਖ ਰੁਪਏ (ਐਕਸ ਸ਼ੋਰੂਮ) ਹੋ ਸਕਦੀ ਹੈ। ਸੁਜ਼ੂਕੀ ਦੀ ਵੀ-ਸਟਰਾਮ 650 XT ਭਾਰਤ 'ਚ ਤੀਜੀ ਪਰਫਾਰਮੇਨਸ ਮੋਟਰਸਾਈਕਲ ਹੋਵੇਗੀ।PunjabKesari 

ਪਾਵਰ ਸਪੈਸੀਫਿਕੇਸ਼ਨਸ
ਵੀ-ਸਟਰਾਮ XT 'ਚ 645cc ਵੀ-ਟਵਿਨ ਮਿਲ ਇੰਜਣ ਦਿੱਤਾ ਜਾਵੇਗਾ ਜੋ 8,800 rpm 'ਤੇ 71hp ਦੀ ਪਾਵਰ ਅਤੇ 6,500rpm 'ਤੇ 62Nm ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ 6-ਸਪੀਡ ਟਰਾਂਸਮਿਸ਼ਨ ਨਾਲ ਲੈਸ ਹੋਵੇਗਾ। ਵੀ-ਸਟਰਾਮ XT 'ਚ ਤਿੰਨ-ਸਟੇਜ ਟ੍ਰੈਕਸ਼ਨ ਕੰਟਰੋਲ ਸਿਸਟਮ, ਤਿੰਨ ਤਰੀਕੇ ਵਾਲੇ ਹਾਈਟ ਐਡਜਸਟੇਬਲ ਵਿੰਡਸਕਰੀਨ ਅਤੇ ਸਟੈਂਡਰਡ ABS ਫੀਚਰ ਦਿੱਤਾ ਜਾਵੇਗਾ। V-Strom 650XT ਨੂੰ ਆਫ ਰੋਡਿੰਗ ਲਈ ਫੋਕਸ ਕੀਤਾ ਗਿਆ ਹੈ। ਇਸ ਵਿਚ ਐਲਮੀਨੀਅਮ ਰਿਮਸ ਹਨ ਜੋ ਕਿ ਸਟੀਲ ਨਾਲ ਲੈਸ ਹਨ।PunjabKesari


Related News