suzuki ਭਾਰਤ ''ਚ ਪੇਸ਼ ਕਰੇਗੀ 150 ਸੀਸੀ ਕਰੂਜ਼ਰ ਬਾਈਕ, ਮਿਲੇਗੀ ਬਜ਼ਾਜ ਅਵੇਂਜ਼ਰ ਨੂੰ ਟੱਕਰ

Sunday, Oct 29, 2017 - 02:09 PM (IST)

suzuki ਭਾਰਤ ''ਚ ਪੇਸ਼ ਕਰੇਗੀ 150 ਸੀਸੀ ਕਰੂਜ਼ਰ ਬਾਈਕ, ਮਿਲੇਗੀ ਬਜ਼ਾਜ ਅਵੇਂਜ਼ਰ ਨੂੰ ਟੱਕਰ

ਜਲੰਧਰ - ਜਾਪਾਨੀ ਵਾਹਨ ਨਿਰਮਾਤਾ ਕੰਪਨੀ ਸੁਜ਼ੂਕੀ ਭਾਰਤ 'ਚ ਆਪਣੀ ਇਕ ਨਵੀਂ ਕਰੂਜ਼ਰ ਬਾਈਕ ਨੂੰ ਲਾਂਚ ਕਰਨ ਵਾਲੀ ਹੈ। ਕੰਪਨੀ ਦੀ ਇਸ ਨਵੀਂ ਬਾਈਕ ਦਾ ਨਾਂ Suzuki GZ150 ਹੋਵੇਗਾ ਅਤੇ ਇਸ ਨੂੰ 7 ਨਵੰਬਰ ਨੂੰ ਲਾਂਚ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਸੁਜ਼ੂਕੀ ਦੀ ਇਸ ਨਵੀਂ ਬਾਈਕ ਦਾ ਮੁਕਾਬਲਾ ਬਜਾਜ਼ ਅਵੇਂਜਰ 150 ਨਾਲ ਹੋਵੇਗਾ।PunjabKesari

ਇੰਜਣ 
ਸੁਜ਼ੂਕੀ ਨਵੀਂ ਕਰੂਜ਼ਰ 'ਚ ਜਿਕਸਰ ਦੀ 155ਸੀ. ਸੀ. ਬਾਈਕ ਵਾਲਾ ਇੰਜਣ ਦਿੱਤਾ ਜਾ ਸਕਦਾ ਹੈ। ਇਹ ਇੰਜਣ 5 ਸਪੀਡ ਟਰਾਂਸਮਿਸ਼ਨ ਦੇ ਨਾਲ ਆਵੇਗਾ। ਹਾਲਾਂਕਿ ਸੁਜ਼ੂਕੀ ਨੇ ਨਵੀਂ ਕਰੂਜ਼ਰ ਬਾਈਕ ਨਾਲ ਜੁੜੇ ਫੀਚਰਸ ਦੇ ਬਾਰੇ ਚ ਜ਼ਿਆਦਾ ਖੁਲਾਸਾ ਨਹੀਂ ਕੀਤਾ ਹੈ।PunjabKesari

ਫੀਚਰਸ
ਸੁਜ਼ੂਕੀ ਦੀ ਨਵੀਂ 150 ਸੀ. ਸੀ ਕਰੂਜ਼ਰ 'ਚ ਲੰਬੇ ਹੈਂਡਲਬਾਰਸ, ਰਿਲੈਕਸਡ ਸੀਟਿੰਗ ਪੋਜੀਸ਼ਨ ਆਦਿ ਕਰੂਜ਼ਰ ਬਾਇਕਸ ਫੀਚਰਸ ਹੋਣਗੇ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਭਾਰਤ 'ਚ ਕੰਪਨੀ ਆਪਣੀ ਪਹਿਲੀ 150 ਸੀ. ਸੀ. ਕਰੂਜ਼ਰ ਬਾਈਕ ਨੂੰ ਰੈਟਰੋ ਲੁੱਕ 'ਚ ਲਾਂਚ ਕਰੇਗੀ ਜਾਂ ਫਿਰ ਮਾਡਰਨ ਲੁੱਕ 'ਚ।PunjabKesari  

ਕੀਮਤ 
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨਵੀਂ ਬਾਈਕ ਦੀ ਅਨੁਮਾਨਿਤ ਕੀਮਤ 75,000 ਰੁਪਏ ਤੋਂ 80,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ ਅਤੇ ਉਥੇ ਹੀ ਇਸ ਦੇ ਫਿਊਲ ਟੈਂਕ ਸਮਰਥਾ 11.5 ਲਿਟਰ ਹੋ ਸਕਦੀ ਹੈ।


Related News