ਸੁਜ਼ੂਕੀ GSX-R1000R ਦੇ ਸਪੈਸ਼ਲ ਐਡੀਸ਼ਨ ਬਾਰੇ ਹੋਇਆ ਖੁਲਾਸਾ
Tuesday, Sep 25, 2018 - 12:56 PM (IST)
ਜਲੰਧਰ-ਸੁਜ਼ੂਕੀ ਨੇ ਆਪਣੀ ਆਉਣ ਵਾਲੀ ਬਾਈਕ ਦਾ ਨਾਂ ਆਪਣੇ ਆਫਿਸ਼ੀਅਲੀ ਰੇਸ ਟ੍ਰੈਕ Ryuyo ਦੇ ਨਾਂ 'ਤੇ 'GSX-R1000R Ryuyo' ਰੱਖਿਆ ਹੈ। ਇਹ ਬਾਈਕ EICMA ਮੋਟਰਸਾਈਕਲ ਸ਼ੋਅ 'ਚ ਡੈਬਿਊ ਕੀਤੀ ਜਾਵੇਗੀ। ਇਹ ਕੰਪਨੀ ਦੀ ਹੁਣ ਤੱਕ ਦੀ ਸਭ ਤੋਂ ਪਾਵਰਫੁੱਲ ਬਾਈਕ ਹੋਵੇਗੀ। ਇਸ ਦਾ ਨਿਰਮਾਣ ਸੁਜ਼ੂਕੀ ਮੋਟੋ ਇਟਾਲੀਆ ਦੁਆਰਾ ਕੀਤਾ ਗਿਆ ਹੈ। ਇਹ ਬਾਈਕ ਸਿਰਫ ਰੇਸਿੰਗ ਟ੍ਰੈਕ 'ਤੇ ਚੱਲੇਗੀ। ਕੰਪਨੀ ਇਸ ਬਾਈਕ ਦੀਆਂ ਸਿਰਫ 20 ਯੂਨਿਟਸ ਬਣਾਵੇਗੀ। ਇਸ ਬਾਈਕ ਦੀ ਕੀਮਤ 25.74 ਲੱਖ ਰੁਪਏ ਰੱਖੀ ਗਈ ਹੈ।

ਫੀਚਰਸ-
ਕੰਪਨੀ ਨੇ ਹੁਣ ਤੱਕ ਇਸ ਦੀ ਸਾਰੀ ਜਾਣਕਾਰੀ ਸਾਹਮਣੇ ਲੈ ਆਈ ਹੈ ਪਰ ਦੱਸਿਆ ਗਿਆ ਹੈ ਕਿ ਇਸ 'ਚ ਲੱਗਾ ਇੰਜਣ 212 ਐੱਚ. ਪੀ. ਦੀ ਪਾਵਰ ਅਤੇ 125 ਐੱਨ. ਐੱਮ. ਦਾ ਟਾਰਕ ਜਨਰੇਟ ਕਰੇਗੀ। ਇਸ ਦੀ ਬਾਡੀ 'ਚ ਕਾਰਬਨ ਫਾਈਬਰ ਦੀ ਭਰਪੂਰ ਵਰਤੋਂ ਕੀਤੀ ਗਈ ਹੈ, ਜਿਸ ਕਾਰਨ ਇਸ ਦਾ ਵਜ਼ਨ ਸਿਰਫ 168 ਕਿਲੋਗ੍ਰਾਮ ਹੈ।

ਇਹ ਬਾਈਕ Yoshimura R-11 ਐਗਜਾਸਟ ਸਿਸਟਮ, Ohlins TTX GP ਮੋਨੋਸ਼ਾਕ ਅਤੇ ਟਾਪ ਸ਼ੈਲਫ ਬ੍ਰੇਮਬੋ ਬ੍ਰੇਕਿੰਗ ਹਾਰਡਵੇਅਰ ਦਿੱਤਾ ਗਿਆ ਹੈ। ਇਸ ਦੇ ਬਾਰੇ 'ਚ ਫਿਲਹਾਲ ਜ਼ਿਆਦਾ ਜਾਣਕਾਰੀ ਸਾਹਮਣੇ ਨਹੀ ਆਈ ਹੈ। ਹੋਰ ਫੀਚਰਸ ਬਾਈਕ ਦੇ ਡੈਬਿਊ ਤੋਂ ਬਾਅਦ ਹੀ ਮਿਲ ਸਕਣਗੇ। ਇਸ ਦਾ ਲਿਮਟਿਡ ਨੰਬਰ 'ਚ ਪ੍ਰੋਡਕਸ਼ਨ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਨੂੰ ਸਿਰਫ ਯੂਰਪ 'ਚ ਹੀ ਵੇਚੀ ਜਾਵੇਗੀ। ਇਸ ਤੋਂ ਇਲਾਵਾ ਸੁਜ਼ੂਕੀ ਨੇ ਇਸ ਸਾਲ ਅਪ੍ਰੈਲ 'ਚ ਹੀ ਇਸ ਬਾਈਕ ਦਾ ਓਰਿਜਨਲ ਐਡੀਸ਼ਨ ਪੇਸ਼ ਕੀਤਾ ਸੀ। ਕੰਪਨੀ ਨੇ ਇਸ ਦੀਆਂ ਸਿਰਫ 33 ਯੂਨਿਟਸ ਹੀ ਬਣਾਈਆਂ ਸਨ।
