ਭਾਰਤ 'ਚ ਲਾਂਚ ਹੋਈ Skoda ਦੀ ਨਵੀਂ ਸੇਡਾਨ ਦਾ ਸਪੈਸ਼ਲ ਐਡੀਸ਼ਨ Monte Carlo, ਜਾਣੋ ਖਾਸੀਅਤਾਂ

08/22/2017 2:12:18 PM

ਜਲੰਧਰ- ਸਕੌਡਾ ਨੇ ਭਾਰਤ 'ਚ ਆਪਣੀ ਫੇਮਸ ਸੇਡਾਨ ਰੈਪਿਡ ਦਾ ਮੋਂਟੀ ਕਾਰਲੋ ਐਡੀਸ਼ਨ ਲਾਂਚ ਕੀਤਾ ਹੈ। ਕੰਪਨੀ ਨੇ ਇਸ ਸਪੈਸ਼ਲ ਐਡੀਸ਼ਨ ਸੇਡਾਨ ਦੀ ਐਕਸ ਸ਼ੋਰੂਮ ਕੀਮਤ 10.75 ਲੱਖ ਰੁਪਏ ਰੱਖੀ ਹੈ। ਕੰਪਨੀ ਨੇ ਇਸ ਕਾਰ 'ਚ ਕਾਸਮੈਟਿਕ ਬਦਲਾਵਾਂ ਦੇ ਨਾਲ ਫੀਚਰਸ 'ਚ ਵੀ ਕਾਫ਼ੀ ਬਦਲਾਅ ਕੀਤੇ ਹਨ। ਇਹ ਪਹਿਲੀ ਵਾਰ ਹੈ ਜਦੋਂ ਸਕੌਡਾ ਨੇ ਭਾਰਤ 'ਚ ਕੋਈ ਸਪੈਸ਼ਲ ਐਡੀਸ਼ਨ ਪੈਕੇਜ ਲਾਂਚ ਕੀਤਾ ਹੈ।  ਸਿਰਫ ਰੈਪਿਡ ਹੀ ਨਹੀਂ, ਕੰਪਨੀ ਸਿਟਿਗੋ ਅਤੇ ਫਾਬਿਆ ਦੇ ਨਾਲ ਵੀ ਮੋਂਟੀ ਕਾਰਲੋ ਪੈਕੇਜ ਦੇ ਰਹੀ ਹੈ। ਸਕੌਡਾ ਨੇ ਆਪਣੇ ਮੋਂਟੀ ਕਾਰਲੋ ਰੇਸਿੰਗ ਟ੍ਰੇਡੀਸ਼ਨ ਦੇ ਸਨਮਾਨ 'ਚ ਇਹ ਸਪੈਸ਼ਲ ਐਡੀਸ਼ਨ ਲਾਂਚ ਕੀਤਾ ਹੈ। ਕੰਪਨੀ ਨੇ ਇਸ ਕਾਰ ਨੂੰ ਪ੍ਰੀਮੀਅਮ ਟੱਚ ਦੇਣ ਲਈ ਰੀਵਾਇਸਡ ਗਰਿਲ ਅਤੇ 3- ਸਪੋਕ ਸਟੀਅਰਿੰਗ ਵ੍ਹੀਲ ਜਿਵੇਂ ਬਦਲਾਵ ਕੀਤੇ ਹਨ।PunjabKesari

ਇੰਜਣ ਦੀ ਗੱਲ ਕਰੀਏ ਤਾਂ ਸਕੌਡਾ ਨੇ ਅਪਡੇਟਡ ਮੋਂਟੀ ਕਾਰਲੋ ਐਡੀਸ਼ਨ ਕਾਰ 'ਚ ਵੀ ਫਿਲਹਾਲ ਵਿਕ ਰਹੀ ਸਕੌਡਾ ਰੈਪਿਡ ਵਾਲਾ ਇੰਜਣ ਲਗਾਇਆ ਹੈ। ਇਹ ਇੰਜਣ 1.6-ਲਿਟਰ ਐੱਮ. ਪੀ. ਆਈ. ਪੈਟਰੋਲ ਹੈ ਜੋ 103 ਬੀ. ਐੱਚ. ਪੀ. ਪਾਵਰ ਜਨਰੇਟ ਕਰਦਾ ਹੈ। ਕੰਪਨੀ ਨੇ ਇਸ ਕਾਰ 'ਚ 1.5-ਲਿਟਰ ਦਾ ਟੀ. ਡੀ. ਆਈ. ਡੀਜ਼ਲ ਇੰਜਣ ਦਿੱਤਾ ਹੈ ਜੋ 108 ਬੀ. ਐੱਚ. ਪੀ. ਪਾਵਰ ਜਨਰੇਟ ਕਰਦਾ ਹੈ। ਦੱਸ ਦਈਏ ਕਿ ਕੰਪਨੀ ਨੇ ਇਸ ਦੇ ਡੀਜ਼ਲ ਵੇਰੀਐਂਟ 'ਚ ਡੀ. ਐੱਸ. ਜੀ. ਗਿਅਰਬਾਕਸ ਦਿੱਤਾ ਹੈ, ਉਥੇ ਹੀ ਪੈਟਰੋਲ ਵੇਰੀਅੰਟ 'ਚ ਸਕੋਡਾ ਨੇ 6-ਸਪੀਡ ਟਿਪਟ੍ਰਾਨਿਕ ਟਰਾਂਸਮਿਸ਼ਨ ਲਗਾਇਆ ਹੈ।PunjabKesari

ਹੋਰ ਬਿਹਤਰੀਨ ਫੀਚਰਸ
ਡਿਊਲ ਏਅਰਬੈਗਸ
ਏ. ਬੀ. ਐੱਸ.
ਪਾਰਕਟਾਨਿਕ ਰਿਅਰ ਪਾਰਕਿੰਗ ਸੈਂਸਰ
ਸੈਂਟਰਲ ਲਾਕਿੰਗ ਸਿਸਟਮ
ਇਲੈਕਟ੍ਰਾਨਿਕ ਸਟੇਬੀਲਿਟੀ ਕੰਟਰੋਲ
ਰੇਨ ਸੈਂਸਿੰਗ ਵਾਇਪਰ ਸਿਸਟਮ
ਕਮਲਡ ਗਲੋਵ ਬਾਕਸ
ਕਰੂਜ਼ ਕੰਟਰੋਲ


Related News