ਸਕੌਡਾ kodiaq ਨੇ ਨਵੇਂ ਵੇਰੀਐਂਟ ਤੋਂ ਚੁੱਕਿਆ ਪਰਦਾ

02/17/2018 4:47:30 PM

ਜਲੰਧਰ- ਸਕੌਡਾ ਨੇ ਯੂਰੋਪ 'ਚ ਕੋਡਿਏਕ ਐੱਸ. ਯੂ.ਵੀ. ਦਾ ਨਵਾਂ ਟਾਪ ਵੇਰੀਐਂਟ 'ਐੱਲ ਐਂਡ ਦੇ' ਪੇਸ਼ ਕੀਤਾ ਹੈ। ਇਸ 'ਚ ਕਈ ਚੰਗੇ ਅਤੇ ਕੰਮ ਦੇ ਫੀਚਰ ਜੋੜੇ ਗਏ ਹਨ। ਸਕੌਡਾ ਕੋਡਿਏਕ ਐੱਲ ਐਂਡ ਦੇ ਨੂੰ ਮਾਰਚ 'ਚ ਆਯੋਜਿਤ ਹੋਣ ਵਾਲੇ ਜਿਨੇਵਾ ਮੋਟਰ ਸ਼ੋਅ-2018 'ਚ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।PunjabKesari

ਸਕੌਡਾ ਐੱਲ ਐਂਡ ਦੇ ਦੀ ਖਾਸੀਅਤਾਂ

- ਫ੍ਰੰਟ ਸਾਈਡ ਦੋ ਵਰਟਿਕਲ ਪੱਟੀਆਂ ਲੱਗੀਆਂ ਹਨ।
- ਫਰੰਟ ਬੰਪਰ 'ਚ ਬਦਲਾਅ ਹੋਇਆ ਹੈ, ਇਸ ਨੂੰ ਹੇਠਾਂ ਦੀ ਵਲ ਪੁਜੀਸ਼ਨ ਕੀਤਾ ਗਿਆ ਹੈ। ਬੰਪਰ ਦੇ ਹੇਠਲੇਂ ਹਿੱਸੇ ਨੂੰ ਬਾਡੀ ਕਲਰ 'ਚ ਰੱਖਿਆ ਗਿਆ ਹੈ।
- ਰਾਈਡਿੰਗ ਲਈ 19 ਇੰਚ ਦੇ ਮਸ਼ੀਨ ਕੱਟ ਅਲੌਏ ਵ੍ਹੀਲ ਦਿੱਤੇ ਗਏ ਹਨ। ਭਾਰਤ 'ਚ ਉਪਲੱਬਧ ਸਕੌਡਾ ਕੋਡਿਏਕ 'ਚ 18 ਇੰਚ ਦੇ ਅਲੌਏ ਵ੍ਹੀਲ ਦਿੱਤੇ ਗਏ ਹਨ।
- ਫ੍ਰੰਟ ਫੇਂਡਰ 'ਤੇ ਲੋਰਿਨ ਐਂਡ ਕਲੇਮੇਂਟ ਬੈਜਿੰਗ ਦਿੱਤੀ ਗਈ ਹੈ। 
- ਪਿੱਛੇ ਵਾਲੇ ਬੰਪਰ ਦੇ ਹੇਠਾਂ ਵਾਲੇ ਹਿੱਸੇ ਨੂੰ ਵੀ ਬਾਡੀ ਕਲਰ 'ਚ ਰੱਖਿਆ ਗਿਆ ਹੈ। ਇੱਥੇ ਇਕ ਕ੍ਰੋਮ ਪੱਟੀ ਵੀ ਦਿੱਤੀ ਗਈ ਹੈ ਜੋ ਕਾਰ ਦੇ ਦੋਨਾਂ ਹਿੱਸਿਆਂ ਤੱਕ ਫੈਲੀ ਹੋਈ ਹੈ।
- ਕੈਬਨ 'ਚ ਬਲੈਕ ਅਤੇ ਚਪੜਾਸ ਲੈਦਰ ਅਪਹੋਲਸਟਰੀ ਦਿੱਤੀ ਗਈ ਹੈ। ਡੈਸ਼ਬੋਰਡ 'ਤੇ ਬਲੈਕ ਪਿਆਨੋ ਲੇਕਿਊਰ ਫਿਨੀਸ਼ਿੰਗ ਅਤੇ ਆਲ ਡਿਜੀਟਲ ਇੰਸਟਰੂਮੇਂਟ ਕਲਸਟਰ ਦਿੱਤਾ ਗਿਆ ਹੈ। 
- ਕਾਰ ਦੀ ਸੀਟ, ਡਿਜੀਟਲ ਇੰਸਟਰੂਮੇਂਟ ਕਲਸਟਰ, ਡੈਸ਼-ਬੋਰਡ ਪੈਨਲ ਅਤੇ ਇੰਫੋਟੇਂਮੇਂਟ ਸਿਸਟਮ 'ਤੇ ਵੀ ਲੋਰਿਨ ਐਂਡ ਕਲੇਮੇਂਟ ਬੈਜਿੰਗ ਦਿੱਤੀ ਗਈ ਹੈ।PunjabKesari

ਇੰਜਨ ਅਤੇ ਪਰਫਾਰਮੇਨਸ
ਸਕੋਡਾ ਕੋਡਿਏਕ ਐੱਲ ਐਂਡ ਦੇ 'ਚ ਨਵਾਂ 1.5 ਲਿਟਰ ਟੀ. ਐੱਸ. ਆਈ ਈਵੋ ਟਰਬੋ-ਚਾਰਜਡ ਪੈਟਰੋਲ ਇੰਜਣ ਲਗਾ ਹੈ, ਜੋ 150 ਪੀ. ਐੱਸ ਦੀ ਪਾਵਰ ਦਿੰਦਾ ਹੈ। ਇਹ ਇੰਜਣ 7-ਸਪੀਡ ਡਿਊਲ-ਕਲਚ ਗਿਅਰਬਾਕਸ ਨਾਲ ਜੁੜਿਆ ਹੈ।


Related News