ਇਸ ਮਹੀਨੇ ਪੇਸ਼ ਹੋਵੇਗੀ ਲਗਜ਼ਰੀ ਰੋਲਸ-ਰਾਇਸ Cullinan SUV
Thursday, May 03, 2018 - 12:17 PM (IST)

ਜਲੰਧਰ- ਅਸੀਂ ਤੁਹਾਨੂੰ ਆਪਣੀ ਖਬਰ 'ਚ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਰੋਲਸ-ਰਾਇਸ ਆਪਣੀ ਕੱਲਿਨਨ (Cullinan) ਐੈੱਸ. ਯੂ. ਵੀ. 'ਤੇ ਕੰਮ ਕਰ ਹੀ ਹੈ। ਹੁਣ ਜਾਣਕਾਰੀ ਮੁਤਾਬਕ ਕੰਪਨੀ ਆਪਣੀ ਇਸ ਕਾਰ ਨੂੰ 10 ਮਈ ਨੂੰ ਪੇਸ਼ ਕਰਣ ਜਾ ਰਹੀ ਹੈ ਅਤੇ ਕੰਪਨੀ ਇਸ ਨੂੰ ਐਕਸਕਲੂਜ਼ਿੱਵ ਆਨਲਾਈਨ ਪੇਸ਼ ਕਰੇਗੀ। ਕੱਲਿਨਨ ਬ੍ਰਿਟੀਸ਼ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਦੀ ਪਹਿਲੀ ਆਲ-ਟੇਰੇਨ ਵ੍ਹੀਕਲ ਹੈ। ਦੱਸ ਦਈਏ ਕੁੱਝ ਦਿਨਾਂ ਪਹਿਲਾਂ ਹੀ ਕੱਲਿਨਨ ਨੂੰ ਟੈਸਟਿੰਗ ਦੇ ਦੌਰਾਨ ਵੇਖਿਆ ਗਿਆ ਸੀ। ਕੱਲਿਨਨ ਟੈਸਟਿੰਗ ਦੇ ਦੌਰਾਨ ਉਤਰੀ ਯੂਰੋਪ, ਮਿਡਲ ਈਸਟ ਅਤੇ ਯੂ. ਐੱਸ ਨੈਸ਼ਨਲ ਜਿਓਗਰਾਫਿਕ 'ਚ ਦ ਫਾਈਨਲ ਚੈਂਲੇਂਜ ਸੀਰੀਜ਼ 'ਚ ਸੋਸ਼ਲ ਮੀਡੀਆ 'ਤੇ ਨਜ਼ਰ ਆਈ।
ਰੋਲਸ ਰਾਇਸ ਕੱਲਿਨਨ ਦੀ ਸਪਾਈ ਤਸਵੀਰਾਂ 'ਚ ਰੇਕਟੈਂਗੂਲਰ LED ਹੈੱਡਲੈਂਪਸ ਦੇ ਨਾਲ 1 ਪਿਲਰ ਅਤੇ 2 ਪਿਲਰ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਇਸ ਦੀ ਛੱਤ ਦਾ ਹਿੱਸਾ ਵੀ ਸਾਫ਼ ਨਜ਼ਰ ਆਇਆ ਹੈ। ਕਾਰ ਦਾ ਫਰੰਟ ਐਂਡ ਲੁਕਸ ਮੌਜੂਦਾ ਫੈਂਟਮ ਦੀ ਤਰ੍ਹਾਂ ਸਮਾਨ ਹੈ। ਕੱਲਿਨਨ ਨੂੰ ਨਵੀਂ ਫੈਂਟਮ ਵਾਲਾ ਹੀ ਪਲੇਟਫਾਰਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਕੱਲਿਨਨ 'ਚ 6.75 ਲਿਟਰ,V12 ਮੋਟਰ ਦੇਵੇਗੀ ਜੋ ਫੈਂਟਮ 'ਚ ਦਿੱਤੀ ਗਈ ਹੈ।
ਬੈਂਟਲੇ ਬੇਂਟਾਏਗਾ ਨਾਲ ਕਰੇਗੀ ਮੁਕਾਬਲਾ :
ਰੋਲਸ ਰਾਇਸ ਕੱਲਿਨਨ ਦਾ ਮੁਕਾਬਲਾ ਬੈਂਟਲੇ ਬੇਂਟਾਏਗਾ ਨਾਲ ਹੋਵੇਗਾ। ਬੈਂਟਲੇ ਬੇਂਟਾਏਗਾ 'ਚ 6.0 ਲਿਟਰ, 12 ਸਿਲੰਡਰ, ਟਵਿਨ ਟਰਬੋ “S9 ਇੰਜਣ ਦਿੱਤਾ ਹੈ। ਇਹ ਇੰਜਣ 600bhp ਦੀ ਪਾਵਰ ਅਤੇ 900Nm ਦਾ ਟਾਰਕ ਜਨਰੇਟ ਕਰਦਾ ਹੈ। ਬਾਜ਼ਾਰ 'ਚ ਇਸ ਆਲ-ਵ੍ਹੀਲ ਡਰਾਇਵ ਕਾਰ ਦੀ ਕੀਮਤ 4.5 ਕਰੋੜ ਰੁਪਏ ਹੈ।