ਬੰਪਰ ਮੰਗ ਕਾਰਨ ਰੁਕੀ ਓਲਾ ਈ ਸਕੂਟਰਾਂ ਦੀ ਵਿਕਰੀ, ਜਾਣੋ ਹੁਣ ਕਦੋਂ ਹੋਵੇਗੀ ਸ਼ੁਰੂ

09/20/2021 2:31:19 PM

ਨਵੀਂ ਦਿੱਲੀ- ਓਲਾ ਨੇ ਇਲੈਕਟ੍ਰਿਕ ਸਕੂਟਰ ਦੀ ਬੰਪਰ ਡਿਮਾਂਡ ਦੇ ਮੱਦੇਨਜ਼ਰ ਇਸ ਦੀ ਵਿਕਰੀ ਰੋਕ ਦਿੱਤੀ ਹੈ, ਹੁਣ ਦੀਵਾਲੀ ਤੋਂ ਪਹਿਲਾਂ ਇਹ ਦੁਬਾਰਾ ਸ਼ੁਰੂ ਹੋਵੇਗੀ।

ਓਲਾ ਦੇ ਸਹਿ-ਸੰਸਥਾਪਕ ਭਾਵੀਸ਼ ਅਗਰਵਾਲ ਨੇ ਕਿਹਾ ਕਿ ਕੰਪਨੀ ਦੇ ਇਲੈਕਟ੍ਰਿਕ ਸਕੂਟਰਾਂ ਦੀ ਨਵੀਂ ਵਿਕਰੀ ਹੁਣ 1 ਨਵੰਬਰ 2021 ਨੂੰ ਫਿਰ ਤੋਂ ਖੁੱਲ੍ਹੇਗੀ। ਹਾਲਾਂਕਿ, ਗਾਹਕ ਅਜੇ ਵੀ ਇਸ ਨੂੰ 499 ਰੁਪਏ ਦੀ ਟੋਕਨ ਰਾਸ਼ੀ 'ਤੇ ਬੁਕ ਕਰ ਸਕਦੇ ਹਨ। ਗੌਰਤਲਬ ਹੈ ਕਿ ਓਲਾ ਨੇ 15 ਅਗਸਤ ਨੂੰ ਆਪਣੇ ਪਹਿਲੇ ਇਲੈਕਟ੍ਰਿਕ ਸਕੂਟਰ ਐੱਸ 1 ਅਤੇ ਐੱਸ 1 ਪ੍ਰੋ ਨੂੰ ਪੇਸ਼ ਕੀਤਾ ਸੀ। ਐੱਸ 1 ਦੀ ਕੀਮਤ 99,999 ਰੁਪਏ, ਜਦੋਂ ਕਿ ਐੱਸ 1 ਪ੍ਰੋ ਦੀ ਕੀਮਤ 1,29,999 ਰੁਪਏ ਹੈ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿਚ ਕੰਪਨੀ ਦੇ ਸਹਿ-ਸੰਸਥਾਪਕ ਭਾਵੀਸ਼ ਅਗਰਵਾਲ ਨੇ ਕਿਹਾ ਸੀ ਕਿ ਓਲਾ ਇਲੈਕਟ੍ਰਿਕ ਸਕੂਟਰ ਦੀ ਕੰਪਨੀ ਨੇ 2 ਦਿਨਾਂ ਵਿਚ 1,100 ਕਰੋੜ ਰੁਪਏ ਦੇ ਯੂਨਿਟਸ ਵੇਚ ਦਿੱਤੇ ਹਨ। ਓਲਾ ਇਲੈਕਟ੍ਰਿਕ ਸਕੂਟਰ 'ਹਾਈਪਰਡ੍ਰਾਇਵ ਮੋਟਰ' ਦੀ ਵਰਤੋਂ ਕਰਦਾ ਹੈ ਜੋ 8.5kW ਦੀ ਸ਼ਕਤੀ ਪ੍ਰਦਾਨ ਕਰਦਾ ਹੈ। S1 ਮਾਡਲ 33.6 ਸਕਿੰਟਾਂ ਵਿਚ 0 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ੍ਹ ਸਕਦਾ ਹੈ ਅਤੇ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤੱਕ ਜਾ ਸਕਦਾ ਹੈ। ਇਹ 2.98kWh ਬੈਟਰੀ ਪੈਕ ਦੇ ਨਾਲ ਆਉਂਦਾ ਹੈ ਅਤੇ ਇਸ ਵਿਚ ਦੋ ਰਾਈਡਿੰਗ ਮੋਡ - ਨਾਰਮਲ ਅਤੇ ਸਪੋਰਟਸ ਹਨ। ਓਲਾ ਐਸ 1 ਪ੍ਰੋ 3 ਸਕਿੰਟਾਂ ਵਿਚ 0 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ੍ਹਦਾ ਹੈ ਅਤੇ ਟਾਪ ਸਪੀਡ 115 ਕਿਲੋਮੀਟਰ ਪ੍ਰਤੀ ਘੰਟਾ ਹੈ।


Sanjeev

Content Editor

Related News