ਹੁਣ ਇਨ੍ਹਾਂ ਕਾਰਾਂ ''ਚ ਵੀ ਮਿਲੇਗਾ ਗੂਗਲ ਦਾ ਐਂਡਰਾਇਡ ਆਪਰੇਟਿੰਗ ਸਿਸਟਮ

09/19/2018 12:12:36 PM

ਜਲੰਧਰ-ਮਸ਼ਹੂਰ ਵਾਹਨ ਨਿਰਮਾਤਾ ਬ੍ਰਾਂਡਸ ਰੈਨੋ, ਨਿਸਾਨ ਅਤੇ ਮਿਤਸੁਬਿਸ਼ੀ (Renault,Nissan and Mitsubishi) ਅਲਾਇੰਸ ਨੇ ਗੂਗਲ ਦੇ ਨਾਲ ਸਮਝੌਤਾ ਕੀਤਾ ਹੈ ਅਤੇ ਇਹ ਐਲਾਨ ਕੀਤਾ ਹੈ ਕਿ ਉਹ 2021 ਤੋਂ ਆਪਣੀਆ ਆਉਣ ਵਾਲੀਆਂ ਕਾਰਾਂ 'ਚ ਗੂਗਲ ਦਾ ਐਂਡਰਾਇਡ ਪਲੇਟਫਾਰਮ ਦੀ ਵਰਤੋਂ ਕਰਨਗੀਆਂ। ਦੁਨੀਆਂ 'ਚ ਕਿਸੇ ਹੋਰ ਕੰਪਨੀ ਦੇ ਮੁਕਾਬਲੇ ਇਹ ਅਲਾਇੰਸ ਸਭ ਤੋਂ ਜ਼ਿਆਦਾ ਕਾਰਾਂ ਵੇਚਦਾ ਹੈ।

ਇਸ ਅਲਾਇੰਸ ਦੇ ਮੁਤਾਬਕ ਆਪਣੇ ਕਸਟਮਰਾਂ ਨੂੰ ਇੰਟੈਲੀਜੈਂਟ ਇੰਫੋਟੇਨਮੈਂਟ ਅਤੇ ਕਸਟਮਰ ਫੋਕਸਡ ਐਪਲੀਕੇਸ਼ਨ ਦੀ ਸਹੂਲਤ ਉਪਲੱਬਧ ਕਰਵਾਉਣਾ ਹੈ। 2021 ਤੋਂ ਹੁਣ ਰੈਨੋ, ਨਿਸਾਨ ਅਤੇ ਮਿਤੁਸਬਿਸ਼ੀ ਦੀਆਂ ਕਾਰਾਂ 'ਚ ਐਂਡਰਾਇਡ ਦੀ ਮਦਦ ਨਾਲ ਗੂਗਲ ਮੈਪਸ ਨੈਵੀਗੇਸ਼ਨ ਦਾ ਵੀ ਫੀਚਰ ਮਿਲੇਗਾ।

PunjabKesari

ਇਹ 3 ਕੰਪਨੀਆ ਦਾ ਅਲਾਇੰਸ ਗੂਗਲ ਐਪਲੀਕੇਸ਼ਨ ਅਤੇ ਸਰਵਿਸਾਂ ਨੂੰ ਇੰਫੋਟੇਨਮੈਂਟ ਅਤੇ ਕਲਾਊਂਡ ਬੇਸਡ ਸਿਸਟਮਾਂ 'ਚ ਇੰਟੀਗ੍ਰੇਟ ਕਰੇਗਾ। ਅਜਿਹਾ ਇਸ ਲਈ ਕੀਤਾ ਜਾਵੇਗਾ ਤਾਂ ਕਿ ਇਹ ਕਾਰ ਕੰਪਨੀਆਂ ਦੇ ਗਾਹਕਾਂ ਦਾ ਐਕਸਪੀਰੀਅੰਸ ਬਿਹਤਰ ਹੋ ਸਕੇ।

ਇਨ੍ਹਾਂ ਕੰਪਨੀਆਂ ਦੀਆਂ ਕਾਰਾਂ 'ਚ ਐਂਡਰਾਇਡ ਆਪਰੇਟਿੰਗ ਸਿਸਟਮ ਆ ਜਾਣ ਤੋਂ ਬਾਅਦ ਕਸਟਮਰ ਗੂਗਲ ਮੈਪਸ, ਗੂਗਲ ਅਸਿਸਟੈਂਟ ਅਤੇ ਗੂਗਲ ਪਲੇਅ ਸਟੋਰ ਆਦਿ ਸਰਵਿਸਾਂ ਦਾ ਲਾਭ ਪ੍ਰਾਪਤ ਕਰ ਸਕਣਗੇ। ਇਸ ਲਿਹਾਜ਼ ਨਾਲ ਇਹ ਵੀ ਕਿਹਾ ਜਾ ਸਕਦਾ ਹੈ ਕਿ 2021 ਤੋਂ ਇਨ੍ਹਾਂ ਕੰਪਨੀਆਂ ਦੀਆਂ ਕਾਰਾਂ 'ਚ ਐਂਡਰਾਇਡ ਸਮਾਰਟਫੋਨ ਵਰਗੇ ਫੀਚਰਸ ਦੇਖਣ ਨੂੰ ਮਿਲਣਗੇ।


Related News