ਨੈਕਸਟ ਜਨਰੇਸ਼ਨ ਸਕੋਡਾ ਆਕਟਾਵੀਆ RS ’ਚ ਦਿੱਤਾ ਜਾਵੇਗਾ ਹਾਈਬ੍ਰਿਡ ਵੇਰੀਐਂਟ

2018-10-14T11:59:49.283

ਨਵੀਂ ਦਿੱਲੀ– ਸਕੋਡਾ ਇਸ ਸਮੇਂ ਆਪਣੀ ਨੈਕਸਟ ਜਨਰੇਸ਼ਨ ਆਕਟਾਵੀਆ RS ’ਤੇ ਕੰਮ ਕਰ ਰਹੀ ਹੈ, ਜਿਸ ਨੂੰ 2021 ਤਕ ਲਾਂਚ ਕੀਤਾ ਜਾਵੇਗਾ। ਕੰਪਨੀ ਇਸ ਵਿਚ ਪੈਟਰੋਲ ਅਤੇ ਡੀਜ਼ਲ ਇੰਜਣ ਆਪਸ਼ਨ ਦੇ ਨਾਲ ਹਾਈਬ੍ਰਿਡ ਵੇਰੀਐਂਟ ਵੀ ਦੇਵੇਗੀ।

ਹਾਈਬ੍ਰਿਡ ਪਾਵਰਟ੍ਰੇਨ ਨੂੰ ਲੈ ਕੇ ਸਕੋਡਾ ਦੇ R&D ਬਾਸ ਕ੍ਰਿਸ਼ਚੀਅਨ ਸਟਿਊਬ ਨੇ ਕਿਹਾ ਕਿ ਆਕਟਾਵੀਆ ਇਕ ਚੰਗੀ ਸੰਭਾਵਨਾ ਹੈ, ਸ਼ਾਇਦ ਇਕ RS ਵਰਜਨ ’ਚ ਕਿਉਂਕਿ ਇਹ ਸਥਿਰਤਾ ਅਤੇ ਪਰਦਰਸ਼ਨ ’ਚ ਇਕ ਚੰਗਾ ਮਿਸ਼ਰਨ ਹੈ। ਜੇਕਰ ਤੁਸੀਂ ਇਸ ਨੂੰ 70 ਕਿਲੋਮੀਟਰ ਤਕ ਡਰਾਈਵ ਕਰਦੇ ਹੋ ਤਾਂ ਇਲੈਕਟ੍ਰਿਫਾਈਡ ਘੱਟ ਕਰਨ ਲਈ ਰੋਜ਼ਾਨਾ ਡਰਾਈਵ ਕਰ ਸਕਦੇ ਹੋ ਅਤੇ ਜੇਕਰ ਤੁਸੀਂ ਹਫਤੇ ’ਚ ਕੁਝ ਮਜ਼ਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ RS ਵਰਜਨ ਹੋਣਾ ਚਾਹੀਦਾ ਹੈ।

 ਸਕੋਡਾ ਆਪਣੀ ਸੁਪਰਬ ’ਚ ਪਲੱਗ-ਇੰਨ ਹਾਈਬ੍ਰਿਡ ਅਗਲੇ ਸਾਲ ਤਕ ਲਾਂਚ ਕਰੇਗੀ। ਸਟਿਊਬ ਨੇ ਕਿਹਾ PHEV ’ਚ ਜ਼ਿਆਦਾ ਜਾਂ ਘੱਟ ਜਿੰਨਾ ਸਮਾਨ ਪਾਵਰਟ੍ਰੇਨ ਹੋਵੇਗਾ ਅਤੇ ਇਸ ਦਾ ਪ੍ਰੀਵਿਊ ਪੈਰਿਸ ਮੋਟਰ ਸ਼ੋਅ ’ਚ ਦਿਖਾਏ ਗਏ ਵਿਜ਼ਨ RS ਕੰਸੈਪਟ ਵਰਗਾ ਕੀਤਾ ਗਿਆ ਹੈ।

 ਆਕਟਾਵੀਆ RS ਹਾਈਬ੍ਰਿਡ ’ਚ ਲੱਗਾ 1.5 ਲੀਟਰ ਟਰਬੋ ਪੈਟਰੋਲ ਇੰਜਣ 150bh ਦੀ ਪਾਵਰ ਦੇਵੇਗਾ। ਇਸ ਦੇ ਨਾਲ ਹੀ ਕਾਰ ’ਚ ਲੱਗੀ ਇਲੈਕਟ੍ਰਿਕ ਮੋਟਰ 102hp ਦੀ ਵਾਧੂ ਪਾਵਰ ਦੇਵੇਗੀ ਜੋ ਕੁਲ ਮਿਲਾ ਕੇ 245hp ਦੀ ਪਾਵਰ ਦੇਵੇਗੀ ਅਤੇ 0 ਤੋਂ 100 ਕਿਲੋਮੀਟਰ ਦੀ ਰਫਤਾਰ ਫੜਨ ’ਚ ਇਸ ਨੂੰ 7.1 ਸੈਕਿੰਡ ਦਾ ਸਮਾਂ ਲੱਗਦਾ ਹੈ। ਆਕਟਾਵੀਆ RS ਹਾਈਬ੍ਰਿਡ ’ਚ ਸਮਾਨ ਸੈੱਟਅਪ ਦਿੱਤਾ ਜਾਵੇਗਾ ਪਰ ਇਸ ਨੂੰ ਪਰਫਾਰਮੈਂਸ ਕਾਰ ਯੋਗ ਬਣਾਉਣ ਲਈ ਅਤੇ ਜ਼ਿਆਦਾ ਪਾਵਰ ਮਿਲੇਗੀ। 


Related News