Auto Expo 2018: ਮਰਸੀਡੀਜ਼ ਤੇ BMW ਨੇ ਉਠਾਇਆ ਆਪਣੀਆਂ ਲਗਜ਼ਰੀ ਕਾਰਾਂ ਤੋਂ ਪਰਦਾ
Tuesday, Feb 13, 2018 - 11:22 AM (IST)
ਨਵੀਂ ਦਿੱਲੀ- ਆਟੋ ਐਕਸਪੋ 2018 ਵਿਚ ਜਰਮਨ ਦੀ ਵਾਹਨ ਨਿਰਮਾਤਾ ਕੰਪਨੀ ਮਰਸੀਡੀਜ਼ ਤੇ BMW ਨੇ ਆਪਣੀਆਂ ਲਗਜ਼ਰੀ ਕਾਰਾਂ ਤੋਂ ਪਰਦਾ ਉਠਾ ਦਿੱਤਾ ਹੈ। ਇਨ੍ਹਾਂ ਕਾਰਾਂ 'ਚ ਆਧੁਨਿਕ ਫੀਚਰਸ ਦੇਣ ਦੇ ਨਾਲ ਸੇਫਟੀ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਹੈ। ਇਨ੍ਹਾਂ ਨੂੰ ਸਿਰਫ ਦੇਖਣ ਲਈ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਇਨ੍ਹਾਂ ਕਾਰਾਂ ਨੂੰ ਖਾਸ ਬਣਾਉਂਦੀ ਹੈ ਇਨ੍ਹਾਂ ਦੀ ਟਾਪ ਸਪੀਡ ਤੇ ਐਕਸਲਰੇਸ਼ਨ, ਮਤਲਬ ਇਹ ਬਹੁਤ ਘੱਟ ਸਮੇਂ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲੈਂਦੀਆਂ ਹਨ। ਕੰਪਨੀਆਂ ਨੇ ਇਸ ਵਾਰ ਇਨ੍ਹਾਂ ਵਿਚ ਕਈ ਨਵੇਂ ਫੀਚਰਸ ਸ਼ਾਮਲ ਕੀਤੇ ਹਨ, ਜੋ ਇਨ੍ਹਾਂ ਨੂੰ ਬਾਕੀ ਕਾਰਾਂ ਤੋਂ ਵੱਖਰਾ ਬਣਾਉਂਦੇ ਹਨ।

BWW ਨੇ ਸ਼ੋਅਕੇਸ ਕੀਤੀ ਨਵੀਂ 6 ਸੀਰੀਜ਼ ਗ੍ਰੈਨ ਟੂਰਿਜ਼ਮੋ
ਆਟੋ ਐਕਸਪੋ 2018 'ਚ BMW ਨੇ ਨਵੀਂ 6 ਸੀਰੀਜ਼ ਗ੍ਰੈਨ ਟੂਰਿਜ਼ਮੋ ਨੂੰ ਸ਼ੋਅਕੇਸ ਕੀਤਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 6.3 ਸੈਕਿੰਡਾਂ 'ਚ ਫੜ ਲਵੇਗੀ ਅਤੇ ਇਸ ਦੀ ਟਾਪ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ। ਇਸ ਮਾਡਲ ਨੂੰ ਕੰਪਨੀ ਨੇ 630i ਸਪੋਰਟ ਲਾਈਨ ਦੇ ਨਾਂ ਨਾਲ ਪੇਸ਼ ਕੀਤਾ ਹੈ।
ਐਕਸਟੀਰੀਅਰ 'ਚ ਕੀਤੀਆਂ ਗਈਆਂ ਤਬਦੀਲੀਆਂ
- ਇਸ ਵਾਰ ਇਸ ਵਿਚ ਐਕਟਿਵ ਰੀਅਰ ਸਪਾਇਲਰ ਦਿੱਤਾ ਗਿਆ ਹੈ।
- ਨਵੀਂ 6 ਸੀਰੀਜ਼ ਗ੍ਰੈਨ ਟੂਰਿਜ਼ਮੋ 'ਚ ਅਡੈਪਟਿਵ LED ਹੈੱਡਲਾਈਟਸ, LED ਹਾਈ ਬੀਮ ਹੈੱਡਲਾਈਟਸ, LED ਡੇ-ਟਾਈਮ ਰਨਿੰਗ ਲਾਈਟਸ, LED ਫਾਗ ਲਾਈਟਸ ਤੇ LED ਟਰਨ ਇੰਡੀਕੇਟਰ ਦਿੱਤੇ ਗਏ ਹਨ।
- ਫ੍ਰੇਮਲੈੱਸ ਵਿੰਡੋਜ਼
- ਰੇਨ ਸੈਂਸਿੰਗ ਅਤੇ ਆਟੋਮੈਟਿਕ ਡਰਾਈਵਿੰਗ ਲਾਈਟਸ
ਡਰਾਈਵ ਤੇ ਟਰਾਂਸਮਿਸ਼ਨ
- ਇਸ ਕਾਰ ਨੂੰ 8 ਸਪੀਡ ਸਟੈਪਟ੍ਰਾਨਿਕ ਸਪੋਰਟ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ।
- ਇਸ ਵਿਚ ਅਡੈਪਟਿਵ 2 ਐਕਸੈੱਲ ਏਅਰ ਸਸਪੈਂਸ਼ਨ ਦਿੱਤੇ ਗਏ ਹਨ।
- ਬ੍ਰੇਕਿੰਗ ਫੰਕਸ਼ਨ ਦੇ ਨਾਲ ਕਾਰ 'ਚ ਇਸ ਵਾਰ ਕਰੂਜ਼ ਕੰਟਰੋਲ ਸ਼ਾਮਲ ਹੈ।
BMW ਕੁਨੈਕਟਿਡ ਡਰਾਈਵ
- ਐੱਪਲ ਕਾਰ ਪਲੇ, ਬਲੂਟੁਥ, ਹੈਂਡਸ ਫ੍ਰੀ ਅਤੇ USB ਦੀ ਸਪੋਰਟ ਦੇ ਨਾਲ ਨਵਾਂ 10.25 ਇੰਚ ਸਾਈਜ਼ ਦਾ ਇਨਫੋਟੇਨਮੈਂਟ ਸਿਸਟਮ
- BMW ਐਪਸ
- Hi-Fi ਲਾਊਡ ਸਪੀਕਰ (205W, 12 ਸਪੀਕਰਸ)
- 3D ਮੈਪਸ
- ਪਾਰਕ ਡਿਸਟੈਂਸ ਕੰਟਰੋਲ (ਫਰੰਟ ਅਤੇ ਰੀਅਰ)
ਸੇਫਟੀ ਫੀਚਰਸ
- ਐਕਟਿਵ ਫਰੰਟ ਸੀਟ ਹੈੱਡਰੈਸਟ
- ਐਕਟਿਵ ਪਾਰਕ ਅਸਿਸਟ ਕੰਟਰੋਲ
- ਡਰਾਈਵਰ ਅਤੇ ਫ੍ਰੇਟ ਪੈਸੇਂਜਰ ਲਈ ਏਅਰਬੈਗ
- ਐਂਟੀ ਲਾਕ ਬ੍ਰੇਕਿੰਗ ਸਿਸਟਮ (ABS)
- ਕ੍ਰੈਸ਼ ਸੈਂਸਰ

ਮਰਸੀਡੀਜ਼ ਨੇ ਦਿਖਾਈ ਸ਼ਾਨਦਾਰ ਲਗਜ਼ਰੀ ਕਾਰ Maybach S 350
ਆਟੋ ਐਕਸਪੋ 2018 'ਚ ਮਰਸੀਡੀਜ਼ ਨੇ ਨਵੀਂ ਮੇਅਬੈਚ ਐੱਸ 650 ਕਾਰ ਨੂੰ ਸ਼ੋਅਕੇਸ ਕੀਤਾ ਹੈ। ਇਸ ਕਾਰ ਦੀ ਖਾਸੀਅਤ ਹੈ ਕਿ ਇਹ 0 ਤੋਂ 100 ਕਿਲੋਮੀਟਰ ਦੀ ਰਫਤਾਰ ਸਿਰਫ 4.7 ਸੈਕੰਡਾਂ 'ਚ ਫੜ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਗਈ ਹੈ। ਇਸ ਕਾਰ ਨੂੰ ਬਿਹਤਰੀਨ ਡਿਜ਼ਾਈਨ ਦੇਣ ਦੇ ਨਾਲ ਇਸ ਦੇ ਇੰਟੀਰੀਅਰ ਨੂੰ ਵੀ ਕਾਫੀ ਖਾਸ ਬਣਾਇਆ ਗਿਆ ਹੈ, ਜੋ ਲਗਜ਼ਰੀ ਲੁਕ ਦਿੰਦਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਕਾਰ 15.63 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦੇਵੇਗੀ।
ਸਪੈਸੀਫਿਕੇਸ਼ਨਸ
- ਇੰਜਣ-V12
- ਡਿਪਲੇਸਮੈਂਟ-5,980cc
- ਮੈਕਸੀਮਮ ਪਾਵਰ-463KW
- ਮੈਕਸੀਮਮ ਟਾਰਕ-1000NM
- ਡ੍ਰਾਈਵ ਸਿਸਟਮ-ਰੀਅਲ ਵ੍ਹੀਲ ਡਰਾਈਵ
- ਟ੍ਰਾਂਸਮਿਸ਼ਨ-7G-Tronic Plus ਆਟੋਮੈਟਿਕ
- ਭਾਰ-2,360 ਕਿਲੋਗ੍ਰਾਮ
