ਰੰਧਾਵਾ ਖ਼ੁਦਕੁਸ਼ੀ ਮਾਮਲਾ : CM ਮਾਨ ਵਲੋਂ CBI ਜਾਂਚ ਤੋਂ ਇਨਕਾਰ ''ਤੇ ਬੀਬਾ ਬਾਦਲ ਨੇ ਚੁੱਕੇ ਤਿੱਖੇ ਸਵਾਲ
Wednesday, Mar 25, 2026 - 12:03 PM (IST)
ਚੰਡੀਗੜ੍ਹ : ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਅਧਿਕਾਰੀ ਡਾ. ਗਗਨਦੀਪ ਰੰਧਾਵਾ ਦੀ ਖੁਦਕੁਸ਼ੀ ਮਾਮਲੇ 'ਚ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਕੀਤੀ ਗਈ ਸਰੀਰਕ ਅਤੇ ਮਾਨਸਿਕ ਪਰੇਸ਼ਾਨੀ ਹੀ ਇਸ ਮੰਦਭਾਗੀ ਘਟਨਾ ਦਾ ਮੁੱਖ ਕਾਰਨ ਸੀ।
ਇਹ ਵੀ ਪੜ੍ਹੋ : ਜਾਇਦਾਦ ਹੋਵੇਗੀ ਹੋਰ ਮਹਿੰਗੀ! ਅੱਜ ਐਲਾਨੇ ਜਾਣਗੇ ਨਵੇਂ ਕੁਲੈਕਟਰ ਰੇਟ, ਚੰਡੀਗੜ੍ਹ ਪ੍ਰਸ਼ਾਸਨ...
ਹਰਸਿਮਰਤ ਬਾਦਲ ਨੇ ਦਾਅਵਾ ਕੀਤਾ ਕਿ ਇਹ ਮਾਮਲਾ ਅਨਾਜ ਦੀ ਸਟੋਰੇਜ ਲਈ ਦਿੱਤੇ ਗਏ ਟੈਂਡਰਾਂ 'ਚ ਹੋਏ ਭ੍ਰਿਸ਼ਟਾਚਾਰ ਨਾਲ ਜੁੜਿਆ ਹੋਇਆ ਹੈ, ਜਿਸ 'ਚ ਕਥਿਤ ਤੌਰ 'ਤੇ ਮੰਤਰੀ ਦੇ ਪਰਿਵਾਰ ਨੂੰ ਵੀ ਲਾਭ ਪਹੁੰਚਾਇਆ ਗਿਆ ਸੀ। ਉਨ੍ਹਾਂ ਸਵਾਲ ਚੁੱਕਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪਣ ਤੋਂ ਕਿਉਂ ਕਤਰਾ ਰਹੇ ਹਨ।
ਇਹ ਵੀ ਪੜ੍ਹੋ : LPG ਸੰਕਟ ਵਿਚਾਲੇ ਖ਼ਪਤਕਾਰਾਂ ਲਈ ਆਇਆ ਵੱਡਾ ਫ਼ੈਸਲਾ, ਚੰਡੀਗੜ੍ਹ ਪ੍ਰਸ਼ਾਸਨ ਨੇ ਚੁੱਕਿਆ ਸਖ਼ਤ ਕਦਮ
ਹਰਸਿਮਰਤ ਬਾਦਲ ਅਨੁਸਾਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਮੁੱਖ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਪੈਸੇ ਦੇ ਲੈਣ-ਦੇਣ ਬਾਰੇ ਪੂਰੀ ਜਾਣਕਾਰੀ ਹੈ ਅਤੇ ਉਹ ਸ਼ਾਇਦ ਇਹ ਜਾਣਦੇ ਹਨ ਕਿ ਇਹ ਪੈਸਾ ਕਿੱਥੇ ਜਾ ਰਿਹਾ ਸੀ, ਇਸੇ ਕਾਰਨ ਉਹ ਜਾਂਚ ਦਾ ਵਿਰੋਧ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
