Mercedes ਨੇ ਭਾਰਤ ''ਚ ਲਾਂਚ ਕੀਤੀਆਂ ਬੇਹੱਦ ਦਮਦਾਰ ਦੋ SUV
Thursday, Jun 15, 2017 - 03:34 PM (IST)

ਜਲੰਧਰ- ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸਡੀਜ਼ ਬੈਂਜ਼ ਨੇ ਦੋ ਨਵੀਆਂ ਐੱਸ ਯੂ ਵੀ (SUV) ਲਾਂਚ ਕੀਤੀਆਂ ਹਨ। ਕੰਪਨੀ ਨੇ 2.17 ਕਰੋੜ ਰੁਪਏ ਦੀ ਕੀਮਤ 'ਤੇ ਮਰਸਡੀਜ਼ AMG G63 ਅਡੀਸ਼ਨ 463 ਅਤੇ 1.58 ਕਰੋੜ ਰੁਪਏ (ਐਕਸ ਸ਼ੋਰੂਮ ਪੁਣੇ) ਦੀ ਕੀਮਤ 'ਤੇ ਮਰਸਡੀਜ਼ AMG GLS 63 ਨੂੰ ਲਾਂਚ ਕੀਤਾ ਹੈ। ਮਰਸਡੀਜ਼ ਬੈਂਜ਼ ਇੰਡੀਆ ਦੇ ਮੁਤਾਬਕ ਇਨ੍ਹਾਂ ਦੋਨਾਂ ਲਾਂਚ ਨਾਲ ਪਰਫੋਰਮੇਨਸ SUV ਸੈਗਮੇਂਟ 'ਚ ਕੰਪਨੀ ਨੂੰ ਬੂਸਟ ਮਿਲੇਗਾ ਅਤੇ ਮਰਸਡੀਜ਼ ਬੈਂਜ਼ ਦੀ SUV ਪੋਰਟਫੋਲੀਓ 'ਚ 8 ਪ੍ਰੋਡਕਟਸ ਸ਼ਾਮਿਲ ਹੋ ਗਏ ਹਨ। ਲਗਜ਼ਰੀ ਪਰਫਾਰਮੇਨਸ ਸੈਗਮੇਂਟ 'ਚ ਕੰਪਨੀ ਦੀ ਪੋਜਿਸ਼ਨ AMG ਸਭ-ਬਰੈਂਡ ਦੇ ਰਾਹੀਂ ਅੱਗੇ ਵਧੀ ਹੈ।
ਪਾਵਰ ਸਪੈਸੀਫਿਕੇਸ਼ਨ :
ਦੋਨੋਂ ਹੀ ਐੱਸ. ਯੂ. ਵੀ 'ਚ 5.5 ਲਿਟਰ ਦਾ ਵੀ8 ਇੰਜਣ ਲਗਾਇਆ ਗਿਆ ਹੈ ਜੋ 5500 ਆਰ. ਪੀ.ਐੱਮ 'ਤੇ 563 ਬੀ. ਐੱਚ. ਪੀ ਪਾਵਰ ਅਤੇ 5000 ਆਰ. ਪੀ.ਐੱਮ 'ਤੇ 760 ਐੱਨ. ਐੱਮ ਟਾਰਕ ਜਨਰੇਟ ਕਰਦਾ ਹੈ। 0 ਤੋਂ 100km ਦੀ ਰਫਤਾਰ ਫੜਨ 'ਚ ਇਸ ਨੂੰ 5.4 ਸੈਕਿੰਡ ਦਾ ਸਮਾਂ ਲਗਦਾ ਹੈ। ਇਸ ਦੀ ਟਾਪ ਸਪੀਡ 210km/h ਹੈ। ਕੰਪਨੀ ਦੇ ਮੁਤਾਬਕ ਨਵੇਂ ਵ੍ਹੀਕਲਸ ਨੂੰ ਆਫ-ਰੋਡਿੰਗ ਸਮਰਥਾ ਲੈਸ ਕਰਨ ਲਈ ਆਫ-ਰੋਡ ਰਿਡਕਸ਼ਨ ਗਿਅਰ ਅਤੇ ਇਲੈਕਟ੍ਰਾਨਿਕ ਟ੍ਰੇਕਸ਼ਨ ਸਿਸਟਮ ਜਿਹੇ ਫੀਚਰਸ ਦਿੱਤੇ ਗਏ ਹਨ। ਮਰਸਡੀਜ਼ ਦੀ ਇਸ ਸਾਲ ਲਾਂਚ ਹੋਣ ਵਾਲੀ ਇਹ ਦੋਨੋਂ ਪੰਜਵੀ ਅਤੇ ਛੇਵੀਂ ਕਾਰ ਹੈ।
ਮਰਸਡੀਜ਼ AMG GLS 63
ਮਰਸਡੀਜ਼ AMG G63 ਨੂੰ ਅਪਡੇਟ ਕਰਕੇ ਭਾਰਤ 'ਚ ਰੀ-ਲਾਂਚ ਕੀਤਾ ਗਿਆ ਹੈ। ਪਰਫਾਰਮੇਨਸ ਐੱਸ. ਯੂ. ਵੀ ਨੂੰ ਏ. ਐੱਮ. ਜੀ ਬਾਡੀਸਟਾਈਲ ਦਿੱਤਾ ਗਿਆ ਹੈ ਜਿਸ 'ਚ ਟਰੇਡਮਾਰਕ ਕਵਾਡ ਐਗਜ਼ਾਸਟ, ਐੱਲ. ਈ. ਡੀ ਇੰਟੈਲੀਜੇਂਟ ਲਾਈਟ ਸਿਸਟਮ, ਰੈੱਡ ਪੇਂਟ ਬ੍ਰੇਕ ਕਲਿਪਰ ਦੇ ਨਾਲ ਐੱਲ. ਈ. ਡੀ ਡੀ. ਆਰ. ਐੱਲ ਦਿੱਤਾ ਗਿਆ ਹੈ। ਕਾਰ 'ਚ ਪੈਨੋਰਮਿਕ ਸਨਰੂਫ ਦੇ ਨਾਲ ਓ. ਵੀ. ਆਰ. ਐੱਮ ਲੋਗੋ ਪ੍ਰੋਜੈਕਟਰ ਲਗਾ ਹੈ। ਇੰਟੀਰਿਅਰ ਦੀ ਗੱਲ ਕਰੀਏ ਤਾਂ ਏ. ਐੱਮ. ਜੀ ਜੀ. ਐੱਲ. ਐੱਸ 63 'ਚ ਨਾਪਾ ਲੈਦਰ ਨਾਲ ਫਿਨੀਸ਼ ਸਟੀਅਰਿੰਗ ਵ੍ਹੀਲ, ਟੈਂਪ੍ਰੇਚਰ ਕੰਟਰੋਲਡ ਕਪ ਹੋਲਡਰ, ਮਸਾਜ ਫੰਕਸ਼ਨ ਦੇ ਨਾਲ ਮਲਟੀ-ਕੰਟਰੋਲ ਫ੍ਰੰਟ ਸੀਟ ਦਿੱਤੀ ਗਈ ਹੈ।
ਮਰਸਡੀਜ਼ AMG G63 ਐਡੀਸ਼ਨ 463
ਐੱਸ. ਯੂ. ਵੀ 'ਚ ਆਫ-ਰੋਡ ਰਿਡਕਸ਼ਨ ਗਿਅਰ ਦੇ ਨਾਲ ਇਲੈਕਟ੍ਰਾਨਿਕ ਟਰੈਕਸ਼ਨ ਸਿਸਟਮ 4 ਈ. ਟੀ. ਐੱਸ ਦਿੱਤਾ ਗਿਆ ਹੈ। ਇਸ ਦਮਦਾਰ ਐੱਸ. ਯੂ. ਵੀ 'ਚ 2250 ਲਿਟਰ ਦੀ ਲੋਡਿੰਗ ਅਤੇ 3500 ਲਿਟਰ ਦੀ ਟੋ ਕਪੈਸਿਟੀ ਦਿੱਤੀ ਗਈ ਹੈ। ਕਾਰ 'ਚ ਸਟੇਨਲੈੱਸ ਸਟੀਲ ਐਂਡ੍ਰਾਇਡ ਗਾਰਡ, ਫਲੈਂਕਸ 'ਤੇ ਏ. ਐੱਮ. ਜੀ ਸਪੋਰਟ ਸਟਰਿਪਸ, 21 ਇੰਚ ਦੇ 5 ਰਟਿੰਨ ਸਪੋਕ ਅਲੌਏ ਵ੍ਹੀਲਸ, ਇੰਟੀਰਿਅਰ 'ਚ ਸਿੰਗਲ ਟੋਨ ਬਲੈਕ ਲੈਦਰ ਫਿਨੀਸ਼, ਬਲੈਕ ਅਤੇ ਲਾਈਟ ਬਰਾਊਨ ਕਲਰ ਦੀ ਡਿਊਲ ਟੋਨ ਸੀਟ ਅਪਹੋਲਸਟਰਰੀ ਦਿੱਤੀ ਗਈ ਹੈ ਜੋ ਇਸ ਕਾਰ ਦੇ ਇੰਟੀਰਿਅਰ ਅਤੇ ਐਕਸਟੀਰਿਅਰ ਨੂੰ ਲਗਜ਼ਰੀ ਬਣਾਉਂਦੇ ਹਨ।