ਮਾਰੂਤੀ ਦੀ ਵਿਕਰੀ 11 ਫ਼ੀਸਦੀ ਵਧੀ
Friday, Jun 02, 2017 - 01:17 PM (IST)
ਜਲੰਧਰ- ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ-ਸੁਜ਼ੂਕੀ ਇੰਡੀਆ ਦੀ ਕੁਲ ਵਿਕਰੀ ਮਈ ''ਚ 11.3 ਫ਼ੀਸਦੀ ਵਧ ਕੇ 1,36,962 ਵਾਹਨ ਰਹੀ। ਪਿਛਲੇ ਸਾਲ ਇਸ ਮਹੀਨੇ ''ਚ ਇਹ 1,23,034 ਵਾਹਨ ਸੀ। ਕੰਪਨੀ ਨੇ ਇਕ ਬਿਆਨ ''ਚ ਦੱਸਿਆ ਕਿ ਸਮੀਖਿਆ ਅਧੀਨ ਮਿਆਦ ''ਚ ਉਸਦੀ ਘਰੇਲੂ ਵਿਕਰੀ 15.5 ਫ਼ੀਸਦੀ ਵਧ ਕੇ 1,30,676 ਵਾਹਨ ਰਹੀ ਜੋ ਮਈ 2016 ''ਚ 1,13,162 ਵਾਹਨ ਸੀ।
ਕੰਪਨੀ ਦੀ ਮਈ 2017 ''ਚ ਆਲਟੋ ਅਤੇ ਵੈਗਨ ਆਰ. ਸਮੇਤ ਛੋਟੀ ਕਾਰ ਸ਼੍ਰੇਣੀ ''ਚ ਵਿਕਰੀ 18.1 ਫ਼ੀਸਦੀ ਵਧ ਕੇ 39,089 ਵਾਹਨ ਰਹੀ। ਇਸ ਤਰ੍ਹਾਂ ਸਵਿਫਟ, ਐਸਟਿਲੋ, ਡਿਜ਼ਾਇਰ ਅਤੇ ਇਗਨਿਸ ਦੀ ਕੰਪੈਕਟ ਸ਼੍ਰੇਣੀ ''ਚ ਉਸ ਦੀ ਵਿਕਰੀ 10.1 ਫ਼ੀਸਦੀ ਵਧ ਕੇ 51,234 ਵਾਹਨ ਰਹੀ ਹੈ। ਕੰਪਨੀ ਨੇ ਦੱਸਿਆ ਕਿ ਇਸ ਤਰ੍ਹਾਂ ਉਸਦੀ ਸੇਡਾਨ, ਯੂਟੀਲਿਟੀ ਵਾਹਨ, ਵੈਨ ਆਦਿ ਸ਼੍ਰੇਣੀ ਦੀਆਂ ਕਾਰਾਂ ਦੀ ਵਿਕਰੀ ਵੀ ਮਈ ''ਚ ਵਧੀ ਹੈ।
ਮਹਿੰਦਰਾ ਦੀ ਵਿਕਰੀ ''ਚ 3 ਫ਼ੀਸਦੀ ਵਾਧਾ
ਮਹਿੰਦਰਾ ਐਂਡ ਮਹਿੰਦਰਾ ਦੀ ਮਈ ''ਚ ਕੁਲ ਵਿਕਰੀ 3 ਫ਼ੀਸਦੀ ਵਧ ਕੇ 41,895 ਵਾਹਨ ਰਹੀ । ਮਈ 2016 ''ਚ ਇਹ ਅੰਕੜਾ 40,656 ਵਾਹਨ ਸੀ। ਇਸ ਮਿਆਦ ''ਚ ਉਸ ਦੇ ਟਰੈਕਟਰਾਂ ਦੀ ਕੁਲ ਵਿਕਰੀ 11.25 ਫ਼ੀਸਦੀ ਵਧ ਕੇ 25,599 ਇਕਾਈ ਰਹੀ ਜੋ ਇਸ ਤੋਂ ਪਿਛਲੇ ਸਾਲ ''ਚ 23,018 ਇਕਾਈ ਸੀ।
