Maruti ਨੇ ਲਾਂਚ ਕੀਤਾ ਆਪਣੀ ਪ੍ਰੀਮੀਅਮ ਹੈਚਬੈਕ ਕਾਰ Ignis Alpha ਦਾ ਆਟੋਮੈਟਿਕ ਮਾਡਲ
Saturday, Aug 05, 2017 - 03:35 PM (IST)

ਜਲੰਧਰ- ਦੇਸ਼ 'ਚ ਆਟੋਮੈਟਿਕ ਕਾਰਾਂ ਦਾ ਬਾਜ਼ਾਰ ਲਗਾਤਾਰ ਵੱਧ ਰਿਹਾ ਹੈ ਇਸ ਸੇਗਮੈਂਟ 'ਚ ਮਾਰੂਤੀ ਸੁਜ਼ੂਕੀ ਨੇ ਵੀ ਆਪਣੀ ਪ੍ਰੀਮੀਅਮ ਹੈਚਬੈਕ ਕਾਰ ਇਗਨਿਸ ਦੇ ਟਾਪ ਵੇਰਿਐਂਟ ਅਲਫਾ ਨੂੰ ਆਟੋਮੈਟੇਡ, ਮੈਨੂਅਲ ਟਰਾਂਸਮਿਸ਼ਨ (AMT) ਨਾਲ ਲੈਸ ਕਰ ਦਿੱਤਾ ਹੈ। ਅਲਫਾ AMT ਪੈਟਰੋਲ ਦੀ ਕੀਮਤ 7.01 ਲੱਖ ਰੁਪਏ ਅਤੇ ਅਲਫਾ ਏ. ਐੱਮ. ਟੀ. ਡੀਜ਼ਲ ਦੀ ਕੀਮਤ 8.08 ਲੱਖ ਰੁਪਏ (ਐਕਸ-ਸ਼ੋਰੂਮ, ਦਿੱਲੀ) ਹੈ। ਇਸ ਤੋਂ ਪਹਿਲਾਂ ਇਗਨਿਸ ਦੇ ਡੇਲਟਾ ਅਤੇ ਜੇਟਾ ਵੇਰੀਅੰਟ 'ਚ ਹੀ ਆਟੋਮੈਟਿਕ ਗਿਅਰਬਾਕਸ ਦੀ ਆਪਸ਼ਨ ਮਿਲਦੀ ਸੀ।
ਇਗਨਿਸ ਦੇ ਪੈਟਰੋਲ ਵੇਰਿਐਂਟ 'ਚ 1.2 ਲਿਟਰ ਦਾ ਵੀ. ਵੀ. ਟੀ. ਇੰਜਣ ਅਤੇ ਡੀਜ਼ਲ ਵੇਰਿਐਂਟ 'ਚ 1.3 ਲਿਟਰ ਡੀ. ਡੀ. ਆਈ. ਐੱਸ. ਇੰਜਣ ਲਗਾ ਹੈ। ਇਗਨਿਸ ਰੇਂਜ 'ਚ ਹੁਣ ਸਿਰਫ ਸਿਗਮਾ (ਬੇਸ) ਹੀ ਇਕੋ-ਇਕ ਵੇਰੀਐਂਟ ਹੈ ਜੋ ਸਿਰਫ ਮੈਨੂਅਲ ਗਿਅਰਬਾਕਸ 'ਚ ਆਉਂਦਾ ਹੈ, ਬਾਕੀ ਸਾਰੇ ਵੇਰਿਐਂਟ 'ਚ ਮੈਨੂਅਲ ਅਤੇ ਏ. ਐੱਮ. ਟੀ. ਦੀ ਆਪਸ਼ਨ ਮਿਲਦੀ ਹੈ।