ਭਾਰਤ 'ਚ ਲਾਂਚ ਹੋਇਆ 2018 ਰੇਂਜ ਰੋਵਰ Evoque ਲੈਂਡਮਾਰਕ ਐਡੀਸ਼ਨ

01/17/2018 6:17:09 PM

ਜਲੰਧਰ- ਬ੍ਰਿਟੀਸ਼ ਵਾਹਨ ਨਿਰਮਾਤਾ ਕੰਪਨੀ ਲੈਂਡ ਰੋਵਰ ਨੇ ਭਾਰਤ 'ਚ 2018 ਰੇਂਜ ਰੋਵਰ ਈਵੋਕ ਲੈਂਡਮਾਰਕ ਐਡੀਸ਼ਨ ਲਾਂਚ ਕੀਤਾ ਹੈ। ਕੰਪਨੀ ਨੇ ਇਸ ਦੀ ਕੀਮਤ 50.20 ਲੱਖ ਰੁਪਏ ਰੱਖੀ ਹੈ। ਕੰਪਨੀ ਨੇ ਇਸ ਸਟਾਈਲਿਸ਼ ਐੱਸ. ਯੂ. ਵੀ. ਦੇ 6 ਸਾਲ ਪੂਰੇ ਹੋਣ 'ਤੇ ਇਹ ਸਪੈਸ਼ਲ ਐਡੀਸ਼ਨ ਉਤਾਰਿਆ ਹੈ। ਇਸ ਕਾਰ ਦਾ ਪਹਿਲਾ ਐਡੀਸ਼ਨ ਸਾਲ 2011 'ਚ ਉਤਾਰਿਆ ਗਿਆ ਸੀ। ਉਦੋਂ ਤੋਂ ਇਹ ਕਾਰ ਦੇਸ਼ ਦੀ ਸਭ ਤੋਂ ਸਟਾਈਲਿਸ਼ ਐੱਸ. ਯੂ. ਵੀ. ਕਾਰਾਂ 'ਚੋਂ ਇਕ ਰਹੀ ਹੈ।PunjabKesari

ਲੈਂਡਮਾਰਕ ਐਡੀਸ਼ਨ 'ਚ ਕਈ ਅਜਿਹੇ ਫੀਚਰਸ ਦਿੱਤੇ ਗਏ ਹਨ ਜੋ ਇਸ ਨੂੰ ਸਧਾਰਣ ਮਾਡਲ ਤੋਂ ਵੱਖ ਬਣਾਉਂਦੇ ਹਨ। ਇਸ 'ਚ ਡਾਇਨਾਮਿਕ ਬਾਡੀ ਸਟਾਇਲ ਕਿੱਟ, ਗ੍ਰੇਫਾਈਟ ਐਟਲਸ ਗ੍ਰਿਲ, ਬੋਨਟ,18 ਇੰਚ ਦੇ ਅਲੌਏ ਵ੍ਹੀਲ, ਗ੍ਰੇ ਕੰਟਰਾਸਟ ਰੂਫ ਜਿਹੇ ਫੀਚਰਸ ਸ਼ਾਮਿਲ ਹਨ। ਕਾਰ 'ਚ ਤਿੰਨ ਐਕਸਟੀਰਿਅਰ ਕਲਰ ਦੀ ਆਪਸ਼ਨ ਦਿੱਤੀ ਜਾਵੇਗੀ। ਇਸ 'ਚ ਕੀ-ਲੈੱਸ ਐਂਟਰੀ ਅਤੇ ਪਾਵਰ ਗੇਸਚਰ ਟੇਲਗੇਟ ਜਿਹੇ ਫੀਚਰਸ ਵੀ ਦੇਖਣ ਨੂੰ ਮਿਲਣਗੇ।PunjabKesari

ਇੰਜਣ ਦੀ ਗੱਲ ਕਰੀਏ ਤਾਂ ਕਾਰ 'ਚ 2-ਲਿਟਰ 9ngenium ਡੀਜ਼ਲ ਮੋਟਰ ਲੱਗੀ ਹੈ, ਜੋ 177 ਬੀ. ਐੱਚ. ਪੀ. ਦੀ ਪਾਵਰ ਅਤੇ 430 ਐੱਨ. ਐੈੱਮ ਦਾ ਟਾਰਕ ਜਨਰੇਟ ਕਰਦੀ ਹੈ। ਕਾਰ ਦੀ ਟਾਪ ਸਪੀਡ 195 ਕਿ. ਮੀ. ਪ੍ਰਤੀ ਘੰਟੇ ਦੀ ਹੈ। ਇਹ 9 ਸੈਕਿੰਡ 'ਚ ਹੀ 100 ਕਿ. ਮੀ. ਪ੍ਰਤੀ ਘੰਟੇ ਦੀ ਸਪੀਡ ਫੜ ਲੈਂਦੀ ਹੈ।


Related News