ਨਵੇਂ ਕਲਰ ਨਾਲ ਭਾਰਤ ''ਚ ਹੋਈ KTM 390 Duke

01/13/2018 5:40:40 PM

ਜਲੰਧਰ-ਕੇ. ਟੀ. ਐੱਮ. ਡਿਊਕ 390 ਨੌਜਵਾਨਾਂ ਦੇ ਵਿਚਕਾਰ ਕਾਫ਼ੀ ਲੋਕਪ੍ਰਿਯ ਬਾਈਕ ਹੈ। ਹੁਣ 2018 'ਚ ਇਸ ਮਾਡਲ ਨੂੰ ਨਵੀਂ ਵਾਈਟ ਕਲਰ ਸਕੀਮ ਦੇ ਨਾਲ ਲਾਂਚ ਕੀਤਾ ਗਿਆ ਹੈ। ਇਸ ਕਲਰ ਵਾਲੀ ਬਾਈਕ ਪਿਛਲੇ ਸਾਲ ਇੰਟਰਨੈਸ਼ਨਲ ਮਾਰਕੀਟ 'ਚ ਆ ਗਈ ਸੀ, ਹੁਣ ਭਾਰਤ 'ਚ ਆਈ ਹੈ। ਇਸ ਨੂੰ ਪਹਿਲਾਂ ਤੋਂ ਮੌਜੂਦ ਇਲੈਕਟ੍ਰਿਕ ਆਰੇਂਜ ਕਲਰ ਵਾਲੀ ਬਾਈਕ ਦੇ ਨਾਲ ਹੀ ਭਾਰਤ 'ਚ ਵੇਚਿਆ ਜਾਵੇਗਾ। ਇਸ ਵਾਈਟ ਕਲਰ ਬਾਈਕ ਦੀ ਬੁਕਿੰਗਸ ਦੇਸ਼ ਭਰ 'ਚ ਕੇ. ਟੀ. ਐੱਮ ਦੇ 400 ਐਕਸਕਲੂਜ਼ਿਵ ਸ਼ੋਅ-ਰੂਮ 'ਚ ਸ਼ੁਰੂ ਹੋ ਚੁੱਕੀ ਹਨ।PunjabKesari

ਕੇ. ਟੀ. ਐੱਮ 390 ਡਿਊਕ 'ਚ 373.2 ਸੀ. ਸੀ. ਦਾ ਸਿੰਗਲ ਸਿਲੰਡਰ ਲਿਕਵਿਡ ਕੂਲਡ ਇੰਜਣ ਹੀ ਰਹੇਗਾ। ਇਹ ਇੰਜਣ 43 ਬੀ. ਐੱਚ. ਪੀ ਦਾ ਪਾਵਰ ਅਤੇ 37 ਨਿਊਟਨ ਮੀਟਰ ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਮੋਟਰ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਅੱਗੇ ਅਤੇ ਪਿੱਛੇ, ਦੋਨਾਂ ਪਹੀਆਂ 'ਚ ਡਿਸਕ ਬ੍ਰੇਕਸ ਦਿੱਤੀਆਂ ਗਈਆਂ ਹਨ। ਇਹ ਬਾਈਕ ਡਿਊਲ ਚੈਨਲ ਏ. ਬੀ. ਐੱਸ ਨਾਲ ਲੈਸ ਹੈ। 2017 K“M 390 4uke 'ਚ ਪਿਛਲੇ ਸਾਲ ਇਕ ਮੇਜਰ ਅਪਗ੍ਰੇਡ ਕੀਤਾ ਗਿਆ ਹੈ। ਇਸ 'ਚ ਨਵਾਂ ਰਿਵਾਇਜਡ ਟ੍ਰੇਲਿਸ ਫ੍ਰੇਮ ਦਿੱਤਾ ਗਿਆ ਹੈ।

PunjabKesari


Related News