ਮਿਊਚੁਅਲ ਫੰਡ ਉਦਯੋਗ ਨੇ ਅਪ੍ਰੈਲ-ਮਈ ’ਚ 81 ਲੱਖ ਨਵੇਂ ਨਿਵੇਸ਼ਕ ਖਾਤੇ ਜੋੜੇ

06/17/2024 11:49:43 AM

ਨਵੀਂ ਦਿੱਲੀ (ਭਾਸ਼ਾ) - ਮਿਊਚੁਅਲ ਫੰਡ ਉਦਯੋਗ ਨੇ ਚਾਲੂ ਵਿੱਤੀ ਸਾਲ (ਵਿੱਤੀ ਸਾਲ 2024-25) ਦੇ ਪਹਿਲੇ 2 ਮਹੀਨਿਆਂ (ਅਪ੍ਰੈਲ-ਮਈ) ਵਿਚ 81 ਲੱਖ ਤੋਂ ਵੱਧ ਨਿਵੇਸ਼ਕ ਖਾਤੇ ਜੋੜੇ ਹਨ। ਇਸਦਾ ਮੁੱਖ ਕਾਰਨ ਲਗਾਤਾਰ ਮਾਰਕੀਟਿੰਗ ਕੋਸ਼ਿਸ਼ਾਂ, ਸੈਲੀਬ੍ਰਿਟੀ ਤੋਂ ਪ੍ਰਚਾਰ ਅਤੇ ਵੰਡ ਨੈੱਟਵਰਕ ਦਾ ਸਮਰਪਿਤ ਕੰਮ ਹੈ।

ਇਹ ਵੀ ਪੜ੍ਹੋ :      ਹੁਣ ਨਹੀਂ ਲੱਗੇਗਾ ਮੋਟਾ ਜੁਰਮਾਨਾ, ਪੈਨਸ਼ਨ, PF ਤੇ ਬੀਮਾ ਸਕੀਮ ਨੂੰ ਲੈ ਕੇ EPFO ਨੇ ਬਦਲਿਆ ਨਿਯਮ

ਸਟਾਕ ਟ੍ਰੇਡਿੰਗ ਪਲੇਟਫਾਰਮ ਟ੍ਰੇਡਜਿਨੀ ਦੇ ਮੁੱਖ ਸੰਚਾਲਨ ਅਧਿਕਾਰੀ (ਸੀ. ਓ. ਓ.) ਤ੍ਰਿਵੇਸ਼ ਡੀ ਨੇ ਕਿਹਾ ਕਿ ਇਸ ਤੋਂ ਇਲਾਵਾ ਫਿਕਸਡ ਡਿਪਾਜ਼ਿਟਸ ਬਾਰੇ ਬਦਲਦੀਆਂ ਧਾਰਨਾਵਾਂ, ਆਮਦਨ ਦੇ ਪੱਧਰ ’ਚ ਵਾਧਾ ਅਤੇ ਵਿੱਤੀ ਬਾਜ਼ਾਰਾਂ ਤੱਕ ਪਹੁੰਚ ਨੇ ਵੀ ਨਵੇਂ ਨਿਵੇਸ਼ਕਾਂ ਦੀ ਗਿਣਤੀ ’ਚ ਵਾਧੇ ’ਚ ਯੋਗਦਾਨ ਪਾਇਆ ਹੈ।ਫਿਕਸਡ ਡਿਪਾਜ਼ਿਟ ਸਕੀਮਾਂ ਹੁਣ ਮਿਊਚੁਅਲ ਫੰਡ ਦੇ ਮੁਕਾਬਲੇ ਪ੍ਰਤੀਯੋਗੀ ਰਿਟਰਨ ਨਹੀਂ ਿਦੰਦੀਆਂ ਹਨ।

ਇਹ ਵੀ ਪੜ੍ਹੋ :      ਹੁਣ ਮੋਬਾਈਲ ’ਤੇ ਦਿਖੇਗਾ ਹਰ ਕਾਲਰ ਦਾ ਨਾਂ, ਇਨ੍ਹਾਂ ਸ਼ਹਿਰਾਂ 'ਚ ਸ਼ੁਰੂ ਹੋਈ ਕਾਲਰ ID ਡਿਸਪਲੇਅ ਸਰਵਿਸ

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਮਿਊਚੁਅਲ ਫੰਡ ਲਈ ਸੰਭਾਵਨਾਵਾਂ ਮਜ਼ਬੂਤ ​​ਬਣੀਆਂ ਹੋਈਆਂ ਹਨ, ਜਿਸ ਨਾਲ ਸ਼ੇਅਰ ਬਾਜ਼ਾਰ ’ਚ ਚੱਲ ਰਹੀ ਤੇਜ਼ੀ, ਠੋਸ ਜੋਖਮ ਪ੍ਰਬੰਧਨ ਪ੍ਰਾਥਾਵਾਂ, ਨਿਰੰਤਰ ਨਿਵੇਸ਼ਕ ਸਿੱਖਿਆ ਅਤੇ ਲਗਾਤਾਰ ਮਾਰਕੀਟਿੰਗ ਕੋਸ਼ਿਸ਼ਾਂ ਤੋਂ ਸਮਰਥਨ ਮਿਲ ਹੈ। ਮਾਹਿਰਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਉਦਯੋਗ ’ਚ ਚੰਗਾ ਵਾਧਾ ਜਾਰੀ ਰਹੇਗਾ ਕਿਉਂਕਿ ਬੱਚਤਕਰਤਾ ਆਪਣੇ ਲੰਬੇ ਸਮੇਂ ਦੇ ਟੀਚਿਆਂ ਲਈ ਧਨ ਇਕੱਠਾ ਕਰਨ ਲਈ ਬਦਲਵੇਂ ਰਸਤੇ ਲੱਭ ਰਹੇ ਹਨ।

ਇਹ ਵੀ ਪੜ੍ਹੋ :     ਲਸ਼ਕਰ-ਏ-ਤੋਇਬਾ ਨੇ ਅੰਬਾਲਾ ਰੇਲਵੇ ਪੁਲਸ ਨੂੰ ਭੇਜੀ ਧਮਕੀ ਭਰੀ ਚਿੱਠੀ,  ਧਾਰਮਿਕ ਸਥਾਨਾਂ ਨੂੰ ਉਡਾਉਣ ਦੀ ਧਮਕੀ

ਪੀ. ਜੀ. ਆਈ. ਐੱਮ. ਇੰਡੀਆ ਮਿਊਚੁਅਲ ਫੰਡ ਦੇ ਸੀ. ਬੀ. ਓ. ਅਭਿਸ਼ੇਕ ਤਿਵਾੜੀ ਨੇ ਕਿਹਾ, “ਜਿਵੇਂ-ਜਿਵੇਂ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ਵਧੇਗੀ, ਨਿਵੇਸ਼ਕ ਅਜਿਹੇ ਸੰਪੱਤੀ ਵਰਗਾਂ ’ਚ ਪੈਸਾ ਬਚਾਉਣਾ ਚਾਹੁੰਣਗੇ, ਜਿਨ੍ਹਾਂ ’ਚ ਮਹਿੰਗਾਈ ਨੂੰ ਹਰਾਉਣ ਅਤੇ ਜਾਇਦਾਦ ਬਣਾਉਣ ਦੀ ਸਮਰੱਥਾ ਹੈ। ਜਿਵੇਂ-ਜਿਵੇਂ ਮਿਉਚੁਅਲ ਫੰਡ ਦੀ ਪਹੁੰਚ ਵਧੇਗੀ, ਇਹ ਉਦਯੋਗ ਪੱਧਰ ’ਤੇ ਉੱਚ ਫੋਲੀਓ ਅਾਧਾਰ ’ਚ ਤਬਦੀਲ ਹੋ ਜਾਵੇਗਾ।’’

ਐਸੋਸੀਏਸ਼ਨ ਆਫ ਮਿਊਚੁਅਲ ਫੰਡਜ਼ ਇਨ ਇੰਡੀਆ (ਐਮਫੀ) ਦੇ ਅੰਕੜਿਆਂ ਅਨੁਸਾਰ ਉਦਯੋਗ ਦੇ ਮਿਊਚੁਆਲ ਫੰਡ ਫੋਲੀਓ ਦੀ ਸੰਖਿਆ ਮਈ ਦੇ ਅੰਤ ਵਿਚ 18.6 ਕਰੋੜ ਸੀ, ਜੋ ਮਾਰਚ ਦੇ ਅੰਤ ’ਚ ਦਰਜ 17.78 ਕਰੋੜ ਤੋਂ 4.6 ਫੀਸਦੀ ਜਾਂ 81 ਲੱਖ ਵੱਧ ਹੈ। ਫੋਲੀਓ ਵਿਅਕਤੀਗਤ ਨਿਵੇਸ਼ਕ ਖਾਤਿਆਂ ਨੂੰ ਦਿੱਤੀ ਜਾਣ ਵਾਲੀ ਸੰਖਿਆ ਹੁੰਦੀ ਹੈ। ਇਕ ਨਿਵੇਸ਼ਕ ਦੇ ਕਈ ਫੋਲੀਓ ਹੋ ਸਕਦੇ ਹਨ।

ਇਹ ਵੀ ਪੜ੍ਹੋ :     'ਕੇਂਦਰ ਨਾਲ ਖ਼ਤਮ ਕਰਾਂਗਾ ਪੰਜਾਬੀਆਂ ਦੀ ਕੁੜੱਤਣ ਤੇ ਅੱਗੇ ਰੱਖਿਆ ਜਾਵੇਗਾ ਪੰਜਾਬ ਦਾ ਹਰ ਮੁੱਦਾ'

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News