KTM ਛੇਤੀ ਭਾਰਤ ''ਚ ਪੇਸ਼ ਕਰੇਗੀ 390 ਅਡਵੇਂਚਰ ਬਾਈਕ
Thursday, Jan 26, 2017 - 12:53 PM (IST)

ਜਲੰਧਰ - ਆਪਣੀ ਸਪੋਰਟੀ ਬਾਈਕਸ ਨਾਲ ਪੂਰੀ ਦੁਨੀਆ ''ਚ ਨਾਮ ਬਣਾਉਣੀ ਵਾਲੀ ਕੰਪਨੀ KTM ਨੇ 2017 ਮਾਡਲ R3390 ਅਤੇ R3200 ਨੂੰ ਲਾਂਚ ਕਰਨ ਤੋਂ ਬਾਅਦ ਹੁਣ ਨਵੀਂ ਬਾਈਕ ਲਾਂਚ ਕਰਨ ਵਾਲੀ ਹੈ । KTM ਭਾਰਤ ''ਚ ਆਪਣੀ 390 Adventure ਪੇਸ਼ ਕਰਨ ਦਾ ਮਨ ਬਣਾ ਰਹੀ ਹੈ। ਬਜਾਜ ਆਟੋ ਦੇ ਐੱਮ. ਡੀ ਰਾਜੀਵ ਬਜਾਜ਼ ਨੇ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ 390 ਅਡਵੇਂਚਰ ਹੁਣ ਲਗਭਗ ਪੂਰੀ ਤਰ੍ਹਾਂ ਨਾਲ ਤਿਆਰ ਹੋ ਚੁੱਕੀਆਂ ਹੈ। ਅਡਵੇਂਚਰ ਨੂੰ ਲੈ ਕੇ ਹੁਣੇ ਕੋਈ ਤਕਨੀਕੀ ਡੀਟੇਲਸ ਜਾਰੀ ਨਹੀਂ ਕੀਤੀ ਗਈ ਹੈ। ਹਾਲਾਂਕਿ, ਸੂਤਰਾਂ ਦਾ ਕਹਿਣਾ ਹੈ ਕਿ ਇਹ 373ਸੀ. ਸੀ ਸਿੰਗਲ-ਸਿਲੈਂਡਰ ਇੰਜਣ ਨਾਲ ਲੈਸ ਹੋਵੇਗੀ।
ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਸਾਲ ਆਯੋਜਿਤ ਹੋਣ ਵਾਲੇ EICEA ਸ਼ੋਅ ''ਚ ਉਮੀਦ ਮੁਤਾਬਕ ਇਸ ਬਾਈਕ ਨੂੰ ਸ਼ੋਅ ਕੇਸ ਕੀਤਾ ਜਾ ਸਕਦਾ ਹੈ ਅਤੇ ਸਾਲ 2018 ਤੱਕ ਇਸਦੀ ਲਾਂਚਿੰਗ ਸੰਭਾਵਿਕ ਹੈ। ਇਹ ਬਾਈਕ ਰਾਇਲ ਐਨਫੀਲਡ ਦੀ ਹਿਮਾਲਇਨ ਜਲਦ ਹੀ ਲਾਂਚ ਹੋਣ ਵਾਲੀ BMW G310 GS ਨੂੰ ਸਿੱਧੇ ਟੱਕਰ ਦੇਵੇਗੀ।