CES 2018: Kia ਮੋਟਰਸ ਨੇ ਚੁੱਕਿਆ ਸ਼ਾਨਦਾਰ ਇਲੈਕਟ੍ਰਿਕ ਕਾਰ ਤੋਂ ਪਰਦਾ

01/11/2018 7:07:49 PM

ਜਲੰਧਰ- ਲਾਸ ਵੇਗਾਸ 'ਚ ਚੱਲ ਰਹੇ CES 2018 ਦੇ ਦੌਰਾਨ ਕੀਆ ਮੋਟਰਸ ਨੇ ਨਿਰੋ ਇਲੈਕਟ੍ਰਿਕ ਕਾਰ ਦੇ ਕੰਸੈਪਟ ਮਾਡਲ ਤੋਂ ਪਰਦਾ ਹਟਾਇਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਕਾਰ ਨੂੰ ਇਕ ਵਾਰ ਫੁੱਲ ਚਾਰਜ ਕਰਨ 'ਤੇ ਇਹ 383 km ਤੱਕ ਚਲਾਈ ਜਾ ਸਕਦੀ ਹੈ। ਕੀਆ ਨੇ ਇਸ ਮਾਡਰਨ ਕੰਪੈਕਟ ਐੱਸ. ਯੂ. ਵੀ. ਨੂੰ ਬਿਹਤਰੀਨ ਡਿਜ਼ਾਇਨ ਦਿੱਤਾ ਹੈ ਅਤੇ ਇਸ 'ਚ ਬਿਹਤਰੀਨ ਬੈਟਰੀ-ਇਲੈਕਟ੍ਰਿਕ ਮੋਟਰ ਲੱਗੀ ਹੈ ਜੋ ਨਿਰੋ ਈ. ਵੀ ਨੂੰ ਦਮਦਾਰ ਬਣਾਉਂਦੇ ਹਨ।PunjabKesari

ਫੀਚਰਸ
ਕੰਪਨੀ ਨੇ ਆਪਣੀ ਇਸ ਕਾਰ 'ਚ ਗਰਿਲ ਤੋਂ ਹੱਟ ਕੇ ਡਿਸਪਲੇਅ ਲਗਾਈ ਗਈ ਹੈ ਜਿਸ ਦੇ ਨਾਲ ਕਾਰ ਦੇ ਪੂਰੇ ਅਗਲੇ ਹਿੱਸੇ 'ਚ ਲੱਗੀ ਅਲਟਰਾ-ਸਲਿਮ ਲੈਂਪ ਤਕਨੀਕ ਦਿੱਤੀ ਗਈ ਹੈ। ਕੀਆ ਨਿਰੋ ਈ. ਵੀ  ਦੇ ਕੈਬਿਨ ਨੂੰ ਜ਼ਿਆਦਾਤਰ ਡਿਜੀਟਲ ਬਣਾਇਆ ਗਿਆ ਹੈ ਅਤੇ ਆਉਣ ਵਾਲੇ ਸਮੇਂ ਦੇ ਨਾਲ ਤਕਨੀਕ ਅਤੇ ਯੂਜ਼ਰ ਨੂੰ ਜੋੜੇ ਰੱਖਣ ਵਾਲੇ ਫੀਚਰਸ ਦਿੱਤੇ ਗਏ ਹਨ। ਕਾਰ ਦੇ ਕੈਬਿਨ ਨੂੰ ਕਾਫ਼ੀ ਜਗ੍ਹਾ ਵਾਲਾ ਬਣਾਇਆ ਗਿਆ ਹੈ ਅਤੇ ਕੰਪਨੀ ਨੇ ਕਾਰ 'ਤੇ ਸਿਲਵਰ, ਗਰੇ ਅਤੇ ਬਰੌਂਜ਼ ਕਲਰ ਕੰਬੀਨੇਸ਼ਨ ਦਿੱਤਾ ਹੈ। ਕੰਪਨੀ ਨੇ ਇਸ ਕਾਰ ਨੂੰ ਹਾਈਟੈੱਕ ਬਣਾਉਣ ਦੇ ਨਾਲ ਹੀ ਸਮਾਰਟ ਵੀ ਬਣਾਇਆ ਹੈ, ਕਾਰ 'ਚ ਲਗਾ ਐਕਟਿਵ ਪੇਡੇਸਟਰਿਅਨ ਵਾਰਨਿੰਗ ਅਲਾਰਮ ਲਗਾਇਆ ਗਿਆ ਹੈ।PunjabKesari

ਇੰਜਣ
ਕੀਆ ਨੇ ਨਿਰੋ ਈ. ਵੀ ਕੰਸੈਪਟ 'ਚ ਹਾਈ-ਕਪੈਸਿਟੀ 64 ਕਿਲੋਵਾਟ ਦੀ ਲੀਥੀਅਮ-ਪਾਲਿਮਰ ਬੈਟਰੀ ਪੈਕ ਲਗਾਇਆ ਹੈ ਜੋ 150 ਕਿਲੋਵਾਟ ਇਲੈਕਟ੍ਰਿਕ ਮੋਟਰ ਨਾਲ ਲੈਸ ਹੈ। ਜਿਸ ਦੇ ਨਾਲ ਇਸ ਕਾਰ ਨੂੰ ਬਿਹਤਰੀਨ ਪਾਵਰ ਮਿਲਦੀ ਹੈ।PunjabKesari

ਕੈਮਰਾ ਤਕਨੀਕ
ਕੰਪਨੀ ਨੇ ਕਾਰ 'ਚ ਇਕ ਕੈਮਰਾ ਲਗਾਇਆ ਹੈ ਜੋ ਕਿ ਸਾਹਮਣੇ ਤੋਂ ਆ ਰਹੇ ਮੁਸਾਫਿਰਾਂ ਨੂੰ ਪਹਿਚਾਣਦਾ ਹੈ ਅਤੇ ਕਿਸੇ ਦੇ ਸਾਹਮਣੇ ਆਉਣ 'ਤੇ ਸਪੀਕਰ 'ਤੇ ਅਲਾਰਮ ਦੇ ਜ਼ਰੀਏ ਡਰਾਇਵਰ ਨੂੰ ਆਗਾਹ ਵੀ ਕਰਦਾ ਹੈ।


Related News