ਭਾਰਤ 'ਚ JLR ਨੇ ਲਾਂਚ ਕੀਤਾ XE ਤੇ XF ਦਾ ਪੈਟਰੋਲ ਵੇਰੀਐਂਟ

03/16/2018 4:35:30 PM

ਜਲੰਧਰ- ਜੈਗੂਆਰ ਲੈਂਡ ਰੋਵਰ ਨੇ ਭਾਰਤ 'ਚ ਜੈਗੂਆਰ XE ਅਤੇ XE ਲਈ ਹਲਕੇ ਭਾਰ ਅਤੇ ਜ਼ਿਆਦਾ ਮਾਇਲੇਜ ਦੇਣ ਵਾਲਾ ਐਲਮੀਨੀਅਮ ਦਾ ਇੰਗੇਨਿਅਮ ਪੈਟਰੋਲ ਇੰਜਣ ਲਾਂਚ ਕਰ ਦਿੱਤਾ ਹੈ।  ਕੰਪਨੀ ਨੇ ਨਵਾਂ 2.0 ਲਿਟਰ ਇੰਗੇਨਿਅਮ ਪੈਟਰੋਲ ਇੰਜਣ ਦੋਨਾਂ ਗੱਡੀਆਂ 'ਚ ਦਿੱਤਾ ਹੈ। ਇਹ ਇੰਜਣ 147 kW ਅਤੇ 184 kW ਦੀ ਪਾਵਰ ਜਨਰੇਟ ਕਰੇਗਾ। ਇੰਜਣ 8-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਦੇ ਨਾਲ ਜੈਗੂਆਰ ਸਿਕਵੇਂਸ਼ਿਅਲ ਸ਼ਿਫਟ ਅਤੇ ਨਵੇਂ ਸਰਫੇਸ ਪ੍ਰੋਗਰੇਸ ਕੰਟਰੋਲ ਨਾਲ ਲੈਸ ਹੈ। ਇੰਗੇਨਿਅਮ ਪੈਟਰੋਲ ਇੰਜਣ ਵਾਲੀ X5 ਦੀ ਸ਼ੁਰੂਆਤੀ ਕੀਮਤ 35.99 ਲੱਖ ਰੁਪਏ ਅਤੇ 49.80 ਲੱਖ ਰੁਪਏ ਰੱਖੀ ਗਈ ਹੈ।PunjabKesari

ਭਾਰਤੀ ਬਾਜ਼ਾਰ 'ਚ ਜੈਗੂਆਰ X5 ਦਾ ਮੁਕਾਬਲਾ BMW ਦੀ 330i iran Turismo M ਸਪੋਰਟ ਨਾਲ ਹੋਵੇਗਾ। ਦਿੱਲੀ 'ਚ ਇਸ ਕਾਰ ਦੀ ਐਕਸ ਸ਼ੋਅ-ਰੂਮ ਕੀਮਤ 49.4 ਲੱਖ ਰੁਪਏ ਰੱਖੀ ਹੈ।  ਇਸ 'ਚ 2.0 ਲਿਟਰ 4 ਸਲੈਂਡਰ ਟਵਿਨ ਟਰਬੋ ਇੰਜਣ ਦਿੱਤਾ ਗਿਆ ਹੈ, ਇਹ ਇੰਜਣ 245bhp ਦੀ ਪਾਵਰ ਅਤੇ 350Nm ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ 8 ਸਪੀਡ ਸਟੈਪਟ੍ਰਾਨਿਕ ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਹੈ। ਸੇਫਟੀ ਦੇ ਤੌਰ 'ਤੇ 330i 'ਚ ਬ੍ਰੇਕ ਅਸਿਸਟ ਦੇ ਨਾਲ ਐਂਟੀ ਲਾਕ ਬ੍ਰੇਕਸ (ABS), ਡਾਈਨਾਮਿਕ ਸਟੇਬੀਲਿਟੀ ਕੰਟਰੋਲ (DSG), ਡਾਈਨਾਮਿਕ ਟਰੈਕਸ਼ਨ ਕੰਟਰੋਲ (DTC),  ਚਾਇਲਡ ਸੀਟਸ ਅਤੇ ਸਿਕਸ ਏਅਰਬੈਗਸ ਦੇ ਨਾਲ ਆਇਸੋਫਿਕਸ ਮਾਊਂਟਸ ਦਿੱਤੇ ਗਏ ਹਨ।PunjabKesari 

ਇਸ ਤੋਂ ਇਲਾਵਾ ਇਸ 'ਚ 'ਚ ਡਿਊਲ-ਜੋਨ ਕਲਾਇਮੇਟ ਕੰਟਰੋਲ, ਰਿਅਰ ਪੈਸੇਂਜਰ ਲਈ 13 ਵੇਂਟਸ, 8.7 ਇੰਚ ਟੱਚ-ਸਕ੍ਰੀਨ ਇੰਫੋਟੇਨਮੇਂਟ ਸਿਸਟਮ, ਰੇਨ ਸੈਂਸਿੰਗ ਵਾਇਪਰਸ ਅਤੇ ਇਲੈਕਟ੍ਰਿਕਲ ਐਡਜਸਟਮੇਂਟ ਅਤੇ ਪੈਸੇਂਜਰ ਅਪ ਫਰੰਟ ਦਿੱਤਾ ਗਿਆ ਹੈ। 330i ਵੇਰੀਐਂਟਸ ਦੇ ਐਕਸਟੀਰਿਅਰ 'ਚ L54 ਹੈੱਡਲੈਂਪਸ, LED DRLs, LED ਫਾਗ ਲੈਂਪਸ ਅਤੇ LED ਟਰਨ ਇੰਡੀਕੇਟਰਸ ਦਿੱਤੇ ਗਏ ਹਨ।


Related News