ਭਾਰਤ ''ਚ ਆਮ ਹੋ ਜਾਣਗੀਆਂ ਕੁਨੈਕਟਿਡ ਕਾਰਾਂ, ਵਧੇਗੀ ਈ-ਵਾਹਨਾਂ ਦੀ ਮੰਗ

01/28/2020 1:48:07 PM

ਨਵੀਂ ਦਿੱਲੀ— ਇਲੈਕਟ੍ਰਿਕ ਵਾਹਨਾਂ (ਈ-ਵਾਹਨਾਂ) ਪ੍ਰਤੀ ਵੱਧ ਰਹੀ ਜਾਗਰੂਕਤਾ ਦੇ ਨਾਲ ਲੋਕਾਂ 'ਚ ਕੁਨੈਕਟਿਡ ਕਾਰਾਂ (ਇੰਟਰਨੈੱਟ ਨਾਲ ਜੁੜੀਆਂ ਕਾਰਾਂ) ਦੀ ਮੰਗ ਹੌਲੇ-ਹੌਲੇ ਵੱਧ ਰਹੀ ਹੈ। ਐੱਮ. ਜੀ. ਮੋਟਰ ਦੀ ਹੇਕਟਰ ਅਤੇ ਹਿਊਂਡਈ ਦੀ ਵੇਨਿਊ ਦੀ ਰਿਕਾਰਡ ਵਿਕਰੀ ਇਸ ਦਾ ਉਦਾਹਰਨ ਹੈ।

ਹਾਲ ਹੀ 'ਚ ਡੇਲਾਯ ਦੀ ਇਕ ਰਿਪੋਰਟ 'ਆਲਮੀ ਵਾਹਨ ਉਪਭੋਗਤਾ ਅਧਿਐਨ' 'ਚ ਕਿਹਾ ਗਿਆ ਕਿ ਭਾਰਤੀ ਬਾਜ਼ਾਰਾਂ 'ਚ ਆਉਣ ਵਾਲੇ ਸਮੇਂ 'ਚ ਈ-ਵਾਹਨਾਂ ਅਤੇ ਕੁਨੈਕਟਿਡ ਕਾਰਾਂ ਦੀ ਮੰਗ 'ਚ ਤੇਜ਼ੀ ਦੇਖਣ ਨੂੰ ਮਿਲੇਗੀ। ਇਸ ਨਾਲ ਨੇੜੇ ਭਵਿੱਖ 'ਚ ਕੁਨੈਕਟਿਡ ਕਾਰਾਂ ਭਾਰਤੀ ਬਾਜ਼ਾਰਾਂ ਲਈ ਆਮ ਹੋ ਜਾਣਗੀਆਂ। ਈ-ਵਾਹਨ ਮਾਲਕਾਂ ਨੂੰ ਨਜ਼ਦੀਕੀ ਚਾਰਜਿੰਗ ਸਟੇਸ਼ਨ ਦਾ ਪਤਾ ਲਗਾਉਣ ਅਤੇ ਟੈਲੀਮੈਟਿਕਸ ਡਾਟਾ ਤਕ ਪਹੁੰਚ ਬਣਾਉਣ ਸਮੇਤ ਕਈ ਹੋਰ ਸਹੂਲਤਾਂ 'ਚ ਕੁਨੈਕਟਿਡ ਫੀਚਰ ਮਿਲ ਸਕਣਗੇ।

ਗਾਹਕ ਕਾਰ 'ਚ ਕੁਨੈਕਟਿਡ ਫੀਚਰ ਲਈ ਇਕ ਲੱਖ ਤੱਕ ਖਰਚ ਕਰਨ ਨੂੰ ਤਿਆਰ
ਡੇਲਾਏ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਯਾਤਰੀ ਵਾਹਨਾਂ ਦੀ ਵਿਕਰੀ 'ਚ ਗਿਰਾਵਟ ਦੇ ਬਾਵਜੂਦ ਕੁਨੈਕਟਿਡ ਕਾਰਾਂ ਦੀ ਮੰਗ 'ਚ ਤੇਜ਼ੀ ਆਈ ਹੈ। ਇਸ ਤੋਂ ਪਤਾ ਲਗਦਾ ਹੈ ਕਿ ਆਧੁਨਿਕ ਅਤੇ ਕੁਨੈਕਟਿਡ ਫੀਚਰ ਲਈ ਗਾਹਕਾਂ ਦੀ ਭੁਗਤਾਨ ਕਰਨ ਦੀ ਇੱਛਾ 'ਚ ਦੋ ਸਾਲਾਂ 'ਚ ਸੁਧਾਰ ਹੋਇਆ ਹੈ। ਗਾਹਕ ਕਾਰ 'ਚ ਕੁਨੈਕਟਿਡ ਫੀਚਰ ਲਈ 50 ਹਜ਼ਾਰ ਤੋਂ ਲੈ ਕੇ ਇਕ ਲੱਖ ਰੁਪਏ ਖਰਚ ਕਰਨ ਨੂੰ ਵੀ ਤਿਆਰ ਹਨ।

ਸਰਕਾਰੀ ਈ-ਵਾਹਨ ਦੇ ਬੇੜੇ 'ਚ ਹੁਣ ਐੱਮ. ਜੀ. ਦੀਆਂ ਕਾਰਾਂ
ਐੱਮ. ਜੀ. ਮੋਟਰ ਦੀਆਂ ਕਾਰਾਂ ਹੁਣ ਸਰਾਕਰੀ ਈ-ਵਾਹਨਾਂ ਦੇ ਬੇੜੇ 'ਚ ਸ਼ਾਮਲ ਹੋਣਗੀਆਂ। ਵਾਹਨ ਨਿਰਮਾਤਾ ਕੰਪਨੀ ਨੇ ਸੋਮਵਾਰ ਨੂੰ ਐਨਰਜੀ ਐਫੀਸ਼ੀਏਂਸੀ ਸਰਵੀਸਿਜ਼ ਲਿਮਟਿਡ (ਈ. ਈ. ਐੱਸ. ਐੱਲ.) ਨੂੰ ਆਪਣੀ ਈ-ਵਾਹਨ ਜ਼ੈੱਡ. ਐੱਸ . ਈ. ਵੀ.  ਦੀ ਡਿਲੀਵਰੀ ਕੀਤੀ। ਇਸ ਮੋਕੇ 'ਤੇ ਈ. ਈ. ਐੱਸ. ਐੱਲ. ਦੇ ਪ੍ਰਬੰਧ ਨਿਰਦੇਸ਼ਕ ਸੌਰਭ ਕੁਮਾਰ ਨੇ ਕਿਹਾ ਕਿ ਈ-ਵਾਹਨ ਹੁਣ ਮੋਬੀਲਿਟੀ ਦਾ ਭਵਿੱਖ ਹੈ। ਇਹ ਚੰਗੀ ਗੱਲ ਹੈ ਕਿ ਐੱਮ. ਜੀ. ਮੋਟਰ ਜਿਹੀ ਕੰਪਨੀਆਂ ਨੇ ਵੀ ਸਰਕਾਰ ਦੀ ਇਸ ਪਹਿਲ ਦਾ ਸਮਰਥਨ ਕੀਤਾ ਹੈ। ਇਸ ਕ੍ਰਮ 'ਚ ਪੰਜ ਜ਼ੈੱਡ.ਐੱਸ.  ਈ.ਵੀ. ਦੀ ਖਰੀਦ ਕੀਤੀ ਗਈ ਹੈ ਜਿਸ 'ਚ ਹੋਰ ਵਾਧਾ ਹੋਵੇਗਾ।


Tarsem Singh

Content Editor

Related News