BS-IV ਇੰਜਣ ਨਾਲ ਰੀ-ਲਾਂਚ ਹੋਈ ਹੌਂਡਾ ਦੀ CBR 250 R ਬਾਈਕ

Sunday, Mar 18, 2018 - 01:35 PM (IST)

BS-IV ਇੰਜਣ ਨਾਲ ਰੀ-ਲਾਂਚ ਹੋਈ ਹੌਂਡਾ ਦੀ CBR 250 R ਬਾਈਕ

ਜਲੰਧਰ- ਹੌਂਡਾ ਮੋਟਰਸਾਈਕਲ ਅਤੇ ਸਕੂਟਰ ਇੰਡੀਆ (ਐੱਚ.ਐੱ.ਐੱਸ.ਆਈ.) ਨੇ ਆਟੋ ਐਕਸਪੋ 'ਚ 2018 ਸੀ.ਬੀ.ਆਰ. 250 ਆਰ ਬਾਈਕ ਨੂੰ ਪੇਸ਼ ਕੀਤਾ ਸੀ। ਹੌਂਡਾ ਸੀ.ਬੀ.ਆਰ. 250 ਆਰ ਨੂੰ ਪਿਛਲੇ ਸਾਲ ਬੀ.ਐੱਸ.- V 'ਤੇ ਅਪਗ੍ਰੇਡ ਨਾ ਕੀਤੇ ਜਾਣ ਦੇ ਚੱਲਦੇ ਬਾਜ਼ਾਰ 'ਚੋਂ ਵਾਪਸ ਲੈ ਲਿਆ ਗਿਆ ਸੀ। ਹਾਲਾਂਕਿ ਕੰਪਨੀ ਨੇ ਆਪਣਾ ਸਮਾਂ ਲੈ ਲਿਆ ਹੈ ਅਤੇ ਹੁਣ ਨਵੇਂ ਕਲਰ ਵੇਰੀਐਂਟ ਦੇ ਨਾਲ 2018 ਐਡੀਸ਼ਨ ਲਾਂਚ ਕਰ ਦਿੱਤਾ ਹੈ। 
ਹੌਂਡਾ ਨੇ ਕੰਪਨੀ ਦੀ ਵੈੱਬਸਾਈਟ 'ਤੇ ਇਸ ਬਾਈਕ ਦੀ ਕੀਮਤ ਅਪਡੇਟ ਕਰ ਦਿੱਤੀ ਹੈ। ਸਟੈਂਡਰਡ ਵੇਰੀਐਂਟ ਦੀ ਐਕਸ-ਸ਼ੋਅਰੂਮ ਕੀਮਤ 1.63 ਲੱਖ ਰੁਪਏ ਅਤੇ ਬੀ.ਐੱਸ. ਵੇਰੀਐਂਟ ਦੀ ਕੀਮਤ 1.93 ਲੱਖ ਰੁਪਏ ਹੈ। ਨਵੇਂ ਅਵਤਾਰ 'ਚ ਹੌਂਡਾ ਨੇ ਕਈ ਨਵੇਂ ਫੀਚਰਸ, ਨਵਾਂ ਸਟਾਈਲ ਦਿੱਤਾ ਗਿਆ ਹੈ। ਸਭ ਤੋਂ ਸਪੈਸ਼ਲ ਹੈ ਕਿ ਇਸ ਵਿਚ BS-IV ਇੰਜਣ ਦਿੱਤਾ ਗਿਆ ਹੈ। ਬਾਈਕ ਦਾ ਭਾਰਤ 'ਚ KTM RC 200, Yamaha Fazer-25, Bajaj Pulsar RS200 ਅਤੇ ਨਵੀਂ TVS Apache RR 31 ਨਾਲ ਮੁਕਾਬਲਾ ਹੋਵੇਗਾ। 
ਪਾਵਰ ਦੀ ਗੱਲ ਕਰੀਏ ਤਾਂ 2018 ਹੌਂਡਾ ਸੀ.ਬੀ.ਆਰ. 250 ਆਰ 'ਚ 249 ਸੀਸੀ ਸਿੰਗਲ-ਸਿਲੈਂਡਰ ਲਿਕੁਅਡ ਕੂਲਡ ਇੰਜਣ ਹੈ। ਇਹ ਇੰਜਣ 8500 ਆਰ.ਪੀ.ਐੱਮ. 'ਤੇ 26 ਬੀ.ਐੱਚ.ਪੀ. ਜਦ ਕਿ 7000 ਆਰ.ਪੀ.ਐੱਮ. 'ਤੇ 22.9 ਐੱਨ.ਐੱਨ. ਟਾਰਕ ਜਨਰੇਟ ਕਰਦਾ ਹੈ। ਮੋਟਰਸਾਈਕਲ 'ਚ ਇਕ 6-ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। ਸੀ.ਬੀ.ਆਰ. 250 ਆਰ 'ਚ ਫਰੰਟ 'ਚ ਟੈਲੀਸਕਾਪਿਕ ਫਾਰਕ ਅਤੇ ਰਿਅਰ 'ਤੇ ਇਕ ਮੋਨੋਸ਼ਾਕ ਸੈੱਟਅਪ ਦਿੱਤਾ ਗਿਆ ਹੈ। ਬਾਈਕ 'ਚ ਬ੍ਰੇਕਿੰਗ ਸਿਸਟਮ ਦੇ ਤੌਰ 'ਤੇ ਡਿਸਕ ਬ੍ਰੇਕ ਹੀ ਰਹਿਣਗੇ। ਇਸ ਦੀ ਟਾਪ ਸਪੀਡ 135 ਕਿਲੋਮੀਟਰ ਪ੍ਰਤੀ ਘੰਟਾ ਹੈ। 
ਹੌਂਡਾ ਸੀ.ਬੀ.ਆਰ. 250 ਆਰ 'ਚ ਪੋਜ਼ੀਸ਼ਨ ਲੈਂਪ ਦੇ ਨਾਲ ਇਕ ਆਲ-ਐੱਲ.ਈ.ਡੀ. ਹੈੱਡਲੈਂਪ ਦਿੱਤਾ ਗਿਆ ਹੈ। ਇਸ ਅਪਡੇਟ ਦੇ ਨਾਲ ਮੋਟਰਸਾਈਕਲ ਨੂੰ ਇਕ ਨਵੀਂ ਲੁੱਕ ਮਿਲੀ ਹੈ ਅਤੇ ਬਾਈਕ ਪਹਿਲਾਂ ਨਾਲੋਂ ਜ਼ਿਆਦਾ ਸਟਾਈਲਿਸ਼ ਬਣ ਗਈ ਹੈ। ਨਵੀਂ ਬਾਈਕ 'ਚ ਪੂਰੀ ਤਰ੍ਹਾਂ ਨਵੇਂ ਗ੍ਰਾਫਿਕਸ ਦਾ ਇਸਤੇਮਾਲ ਕੀਤਾ ਗਿਆ ਹੈ ਜਦ ਕਿ ਮਾਰਸ ਰੇਂਜ ਅਤੇ ਸਟ੍ਰਾਈਕਿੰਗ ਗ੍ਰੀਨ ਦੇ ਨਾਲ ਦੋ ਨਵੇਂ ਸਪੋਰਟੀ ਕਲਰ ਵੇਰੀਐਂਟ ਵੀ ਉਪਲੱਬਧ ਕਰਵਾਏ ਗਏ ਹਨ। ਮੌਜੂਦਾ ਕਲਰ ਵੇਰੀਐਂਟ ਦੀ ਵਿਕਰੀ ਭਾਰਤ 'ਚ ਜਾਰੀ ਰਹੇਗੀ। 2018 'ਚ ਆਈ ਬਾਈਕ ਦੇ ਨਵੇਂ ਮਾਡਲ 'ਚ ਆਪਸ਼ਨ ਦੇ ਤੌਰ 'ਤੇ ਡਿਊਲ-ਚੈਨਲ ਏ.ਬੀ.ਐੱਸ. ਵੀ ਮਿਲਣਗੇ।


Related News