Ford ਨੇ ਭਾਰਤ ''ਚ ਲਾਂਚ ਕੀਤਾ EcoSport ਦਾ ਪਲੈਟੀਨਮ ਐਡਿਸ਼ਨ

01/19/2017 5:47:22 PM

ਜਲੰਧਰ - ਅਮਰੀਕੀ ਕਾਰ ਨਿਰਮਾਤਾ ਕੰਪਨੀ ਫੋਰਡ ਨੇ ਕਾਂਪੈਕਟ SUV EcoSport ਦਾ ਪਲਾਟੀਨਮ ਐਡੀਸ਼ਨ ਭਾਰਤ ''ਚ ਲਾਂਚ ਕੀਤਾ ਹੈ।  ਕੰਪਨੀ ਨੇ ਕਿਹਾ ਹੈ ਕਿ ਇਸ ''ਚ ਮੌਜੂਦਾ ਮਾਡਲ ਤੋਂ ਵੱਡੇ ਅਤੇ ਚੌੜੇ 17 ਇੰਚ ਸਾਇਜ਼ ਦੇ ਟਾਇਰ ਲਗਾਏ ਗਏ ਹਨ ਜੋ ਕਾਰ ਨੂੰ ਮਸਕਿਊਲਰ ਲੁੱਕ ਦਿੰਦੇ ਹਨ। ਇਸ ਤੋਂ ਇਲਾਵਾ ਇਸ ਨਵੀਂ ਕਾਰ ''ਚ ਕਾਸਮੈਟਿਕ ਅਪਗ੍ਰੇਡਸ ਦੇ ਨਾਲ ਨਵੇਂ ਫੀਚਰਸ ਨੂੰ ਐਡ ਕਰ ਕੇ ਪੇਸ਼ ਕੀਤਾ ਗਿਆ ਹੈ।

ਇੰਜਣ ਦੀ ਗੱਲ ਕੀਤੀ ਜਾਵੇ ਤਾਂ ਇਸ ਕਾਂਪੈਕਟ SÙV ਨੂੰ ਮੈਨੂਅਲ ਟਰਾਂਸਮਿਸ਼ਨ ਦੇ ਨਾਲ ਪੈਟਰੋਲ ਅਤੇ ਡੀਜਲ ਵੇਰੀਅੰਟਸ ''ਚ ਉਪਲੱਬਧ ਕੀਤਾ ਜਾਵੇਗਾ। ਕਾਰ ਦੇ ਪੈਟਰੋਲ ਵੇਰਿਅੰਟ ''ਚ 1.0 ਲਿਟਰ ਦਾ ਈਕੋਬੂਸਟ ਇੰਜਣ ਲਗਾ ਹੈ ਉਥੇ ਹੀ ਇਸ ਦੇ ਡੀਜਲ ਵੇਰਿਅੰਟ ''ਚ 1.5 ਲਿਟਰ “43i ਇੰਜਣ ਦਿੱਤਾ ਗਿਆ ਹੈ। ਕਾਰ ਦੇ ਪੈਟਰੋਲ ਵੇਰਿਅੰਟ ਦੀ ਕੀਮਤ 10.39 ਲੱਖ ਰੁਪਏ ਰੱਖੀ ਗਈ ਹੈ ਉ ਥੇ ਹੀ ਇਸਦਾ ਡੀਜਲ ਵੇਰਿਅੰਟ 10.69 ਲੱਖ ਰੁਪਏ ਕੀਮਤ ''ਚ ਮਿਲੇਗਾ। 

ਫੋਰਡ ਇਕੋਸਪੋਰਟ ਦੇ ਪਲਾਟੀਨਮ ਐਡੀਸ਼ਨ ''ਚ ਕੰਪਨੀ ਨੇ ਐਡੀਸ਼ਨਲ ਫੀਚਰਸ ਦਿੱਤੇ ਹਨ ਜਿਨ੍ਹਾਂ ''ਚ ਸਟਲਾਈਟ ਨੈਵੀਗੇਸ਼ਨ ਜਾਂ ਆਡੀਓ ਅਤੇ ਵੀਡੀਓ ਪਲੇਬੈਕ ਨੂੰ ਸਪੋਰਟ ਕਰਨ ਵਾਲਾ 8-ਇੰਚ ਦੀ ਟੱਚਸਕ੍ਰੀਨ ਇੰਫੋਟੇਨਮੇਂਟ ਸਿਸਟਮ ਮੌਜੂਦ ਹੈ ਇਸ ਤੋਂ ਇਲਾਵਾ ਕਾਰ ''ਚ ਕਰੂਜ ਕੰਟਰੋਲ ਵੀ ਦਿੱਤਾ ਗਿਆ ਹੈ। ਇਸ ''ਚ ਮੌਜੂਦ ਡਿਸਪਲੇ ਰਿਅਰ ''ਚ ਲੱਗੇ ਕੈਮਰੇ ਨਾਲ ਅਟੈਚ ਕੀਤੀ ਗਈ ਹੈ ਜੋ ਕਾਰ ਪਾਰਕ ਕਰਨ ''ਚ ਮਦਦ ਕਰੇਗੀ।


Related News