ਲਗਜ਼ਰੀ ਗੱਡੀਆਂ ਜਿੰਨੀ ਹੈ ਇਸ ਸਾਈਕਲ ਦੀ ਕੀਮਤ, ਖੂਬੀਆਂ ਜਾਣ ਕੇ ਰਹਿ ਜਾਓਗੇ ਹੈਰਾਨ

Tuesday, Jun 20, 2017 - 04:54 PM (IST)

ਜਲੰਧਰ- ਅੱਜ ਇਸ ਰਿਪੋਰਟ 'ਚ ਅਸੀਂ ਜਿਸ ਪ੍ਰੋਡਕਟ ਬਾਰੇ 'ਚ ਗੱਲ ਕਰ ਰਹੇ ਹਾਂ ਉਸ ਦੀ ਪਹਿਲਕਾਰ ਕੀਮਤ ਅਤੇ ਹੱਲਕੇ  ਭਾਰ 'ਚ ਸਭ ਤੋਂ ਦਿਲਚਸਪ ਗੱਲ ਮੰਨੀ ਜਾ ਰਹੀ ਹੈ। ਜਦ 2-3 ਲੱਖ ਰੁਪਏ ਦੀ ਸਾਈਕਲ ਦੇ ਬਾਰੇ 'ਚ ਗੱਲ ਕਰਕੇ ਚੌਂਕ ਜਾਂਦੇ ਹਾਂ ਪਰ ਜੇਕਰ ਸਿੰਪਲ ਜਿਹੀ ਵਿੱਖਣ ਵਾਲੀ ਸਾਈਕਲ ਦੀ ਕੀਮਤ 26 ਲੱਖ ਰੁਪਏ ਹੋਵੇ ਤਾਂ ਯਕੀਨਨ ਇਸ ਗੱਲ 'ਤੇ ਯਕੀਨ ਕਰਨਾ ਥੋੜਾ ਮੁਸ਼ਕਿਲ ਹੋ ਸਕਦਾ ਹੈ।

PunjabKesari

 

ਅਜਿਹਾ ਸੱਚ 'ਚ ਹੋਇਆ ਹੈ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਬੁਗਾਟੀ ਨੇ 40,000 ਡਾਲਰ (25 ਲੱਖ 92 ਹਜ਼ਾਰ 200 ਰੁਪਏ) ਕੀਮਤ ਦੀ ਇਕ ਸਾਈਕਲ ਬਣਾਈ ਹੈ। ਬੁਗਾਟੀ ਨੇ ਇਕ ਬਾਈਕ ਕੰਪਨੀ ਦੇ ਨਾਲ ਮਿਲ ਕੇ ਇਸ ਸਾਈਕਲ ਨੂੰ ਤਿਆਰ ਕੀਤਾ ਹੈ। ਕਰੀਬ 26 ਲੱਖ ਰੁਪਏ ਦੀ ਕੀਮਤ ਵਾਲੀ ਇਸ ਸਾਈਕਲ ਦੀ ਜੋ ਖੂਬੀਆਂ ਹਨ ਉਹ ਸਹੀ 'ਚ ਜਾਨਣ ਦੇ ਲਾਇਕ ਹੈ। 

PunjabKesari

ਇਸ ਸਾਈਕਲ ਦੀ ਸਭ ਤੋਂ ਵੱਡੀ ਖੂਬੀ ਇਸ ਦਾ ਭਾਰ 'ਚ ਹਲਕਾ ਹੋਣਾ ਮੰਨਿਆ ਜਾ ਰਿਹਾ ਹੈ। ਸਾਈਕਲ ਦਾ ਭਾਰ ਕੇਵਲ 11 ਪਾਉਂਡ ਯਾਨੀ ਪੰਜ ਕਿੱਲੋ ਹੈ। ਆਮ ਸਾਇਕਲਾਂ ਦੀ ਤਰ੍ਹਾਂ ਹੀ ਆਮ ਰਸਤੀਆਂ 'ਤੇ ਚੱਲਣ ਵਾਲੀ ਇਸ ਸਾਈਕਲ ਦਾ ਹਰ ਪਾਰਟ ਏਅਰ ਪਲੇਨ ਬਣਾਉਣ ਵਾਲੇ ਮੈਟੀਰਿਅਲ ਨਾਲ ਤਿਆਰ ਕੀਤਾ ਗਿਆ ਹੈ। ਇਸ 'ਚ ਚੈਨ ਦੀ ਜਗ੍ਹਾ ਬੇਲਟ ਲਗਾਈ ਗਈ ਹੈ ਜਿਨੂੰ ਪੈਡਲ ਦੇ ਸਹਾਰੇ ਚੱਲਾਇਆ ਜਾਵੇਗਾ। ਬੂਗਾਟੀ ਨੇ ਇਸ ਸਭ ਤੋਂ ਮਹਿੰਗੀ ਸਾਈਕਲ ਦਾ ਨਾਮ ਸੁਪਰ ਬਾਈਕ ਰੱਖਿਆ ਹੈ। ਇਸ ਸਾਈਕਲ 'ਚ ਕੰਪਨੀ ਨੇ ਕਈ ਚੰਗੇ ਕਲਰਸ ਆਪਸ਼ਨ 'ਚ ਦਿੱਤੇ ਹਨ।

PunjabKesari


Related News