BMW X4 ਦੀ ਲਾਂਚਿੰਗ ਡੇਟ ਦਾ ਹੋਇਆ ਖੁਲਾਸਾ

Saturday, May 05, 2018 - 02:30 PM (IST)

ਜਲੰਧਰ-ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਬੀ. ਐੱਮ. ਡਬਲਿਊ. ਆਪਣੀ ਸੈਕਿੰਡ ਜਨਰੇਸ਼ਨ ਨਵੀਂ X4 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਭਾਰਤ 'ਚ ਬੀ. ਐੱਮ. ਡਬਲਿਊ. X4 2019 ਦੌਰਾਨ ਪੇਸ਼ ਕੀਤੀ ਜਾਵੇਗੀ। ਕੰਪਨੀ ਇਸ ਕਾਰ ਨੂੰ X3 ਅਤੇ X5 'ਚ ਪੋਜੀਸ਼ਨ ਕਰੇਗੀ। ਬੀ. ਐਮ. ਡਬਲਿਊ. ਨੇ ਜਨੇਵਾ ਮੋਟਰ-ਸ਼ੋ 2018 'ਚ ਦੂਜੀ ਜਨਰੇਸ਼ਨ X4 ਤੋਂ ਪਰਦਾ ਚੁੱਕਿਆ ਸੀ।

 

ਇਹ ਬੀ. ਐੱਮ. ਡਬਲਿਊ. ਦੇ ਨਵੇਂ ਸੀ. ਐੱਲ. ਏ. ਆਰ. (CLAR) ਆਰਕੀਟੇਕਟਰ ਪਲੇਟਫਾਰਮ ਦੇ ਆਧਾਰਿਤ ਹੈ। ਇਸ ਪਲੇਟਫਾਰਮ 'ਤੇ ਨਵੀਂ X3 ਵੀ ਬਣੀ ਹੈ। ਕੰਪਨੀ ਦੁਆਰਾ ਇਸ ਦੇ ਇੰਜਣ ਨਾਲ ਜੁੜੀ ਜਿਆਦਾ ਜਾਣਕਾਰੀ ਨਹੀਂ ਮਿਲੀ ਹੈ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ 'ਚ X3 ਵਾਲਾ 2.0 ਲਿਟਰ ਦਾ ਪੈਟਰੋਲ ਅਤੇ ਡੀਜ਼ਲ ਇੰਜਣ ਮਿਲ ਸਕਦਾ ਹੈ।

 

ਜੇਕਰ ਲੁਕ ਦੀ ਗੱਲ ਕਰੀਏ ਤਾਂ ਨਵੀਂ X4 ਦਾ ਫਰੰਟ X3 ਨਾਲ ਮਿਲਦਾ-ਜੁਲਦਾ ਹੈ। ਇਸ ਦੇ ਦੋਵੇਂ ਪਾਸੇ ਡਿਊਲ ਬੇਰਲ ਐੱਲ. ਈ. ਡੀ. ਹੈੱਡਲੈਂਪਸ ਲੱਗੇ ਹਨ। ਫਰੰਟ ਵਾਲੇ ਬੰਪਰ ਨੂੰ ਨਵੇਂ ਸਿਰਿਓ ਡਿਜ਼ਾਈਨ ਕੀਤਾ ਗਿਆ ਹੈ। ਇਸ 'ਚ ਵੱਡਾ ਏਅਰ ਡੈਮ, ਡੇ-ਟਾਇਮ ਰਨਿੰਗ ਐੱਲ. ਈ. ਡੀ. ਲਾਈਟਾਂ ਮੌਜੂਦ ਹਨ। ਰਾਈਡਿੰਗ ਲਈ ਇਸ 'ਚ 19 ਅਤੇ 20 ਇੰਚ ਦੇ ਐਲਾਏ ਵ੍ਹੀਲ ਦਾ ਆਪਸ਼ਨ ਮਿਲੇਗਾ। ਇਸ 'ਚ ਕੂਪੇ ਮਾਡਲ ਵਾਲੀ ਰੂਫਲਾਈਨ ਦਿੱਤੀ ਗਈ ਹੈ।

 

ਇਸ ਦਾ ਕੈਬਿਨ ਵੀ ਐਕਸ3 ਨਾਲ ਮਿਲਦਾ-ਜੁਲਦਾ ਹੈ। ਇਸ 'ਚ 6.5 ਇੰਚ ਫਲੋਟਿੰਗ ਇੰਫੋਟੇਨਮੈਂਟ ਡਿਸਪਲੇਅ, ਥ੍ਰੀ-ਸਪਾਕ ਸਟੀਰਿੰਗ ਵ੍ਹੀਲ ਅਤੇ 12.0 ਇੰਚ ਆਲ ਡਿਜੀਟਲ ਇੰਸਟਰੂਮੈਂਟ ਕਲਸਟਰ ਦਿੱਤਾ ਗਿਆ ਹੈ। ਸੇਫਟੀ ਲਈ ਇਸ 'ਚ 8 ਏਅਰਬੈਗ, ਡਰਾਈਵਿੰਗ ਅਸਿਸਟੈਂਟ ਪਲੱਸ (ਆਪਸ਼ਨਲ) ਅਤੇ 10.3 ਇੰਚ ਇੰਫੋਟੇਨਮੈਂਟ ਡਿਸਪਲੇਅ (ਆਪਸ਼ਨਲ) ਵੀ ਦਿੱਤੀ ਜਾ ਸਕਦੀ ਹੈ। ਇਸ ਦਾ ਮੁਕਾਬਲਾ ਮਰਸੀਡੀਜ਼ ਬੈਂਜ਼ ਜੀ. ਐੱਲ. ਸੀ (GLC) ਕੂਪੇ ਅਤੇ ਰੇਂਜ ਰੋਵਰ ਈਵੋਕ ਨਾਲ ਹੋਵੇਗਾ। ਇਸ ਦੀ ਕੀਮਤ ਲਗਭਗ 50 ਲੱਖ ਰੁਪਏ ਹੋ ਸਕਦੀ ਹੈ।
 


Related News