ਭਾਰਤੀ ਸੜਕਾਂ 'ਤੇ ਦਿਖਾਈ ਦੇਣਗੀਆਂ BMW ਦੀਆਂ ਦਮਦਾਰ K 1600 2 ਅਤੇ R nineT ਰੇਸਰ ਬਾਈਕਸ

Saturday, Nov 25, 2017 - 04:04 PM (IST)

ਭਾਰਤੀ ਸੜਕਾਂ 'ਤੇ ਦਿਖਾਈ ਦੇਣਗੀਆਂ BMW ਦੀਆਂ ਦਮਦਾਰ K 1600 2 ਅਤੇ R nineT ਰੇਸਰ ਬਾਈਕਸ

ਜਲੰਧਰ- BMW Motorrad ਨੇ ਭਾਰਤ 'ਚ ਦੋ ਨਵੀਆਂ ਮੋਟਰਸਾਈਕਲਸ, K 1600 2 ਅਤੇ R nineT ਰੇਸਰ ਨੂੰ ਭਾਰਤ 'ਚ ਲਾਂਚ ਕਰ ਦਿੱਤੀਆਂ ਹਨ। ਇਨ੍ਹਾਂ ਬਾਈਕਸ ਨੂੰ ਕੰਪਨੀ ਨੇ ਇੰਡੀਆ ਬਾਈਕ ਵੀਕ 2017 'ਚ ਲਾਂਚ ਕੀਤੀਆਂ ਹਨ, ਜੋ ਕਿ ਗੋਆ 'ਚ ਆਯੋਜਿਤ ਹੋਇਆ ਹੈ। BMW K 1600 2 ਨੂੰ ਭਾਰਤ 'ਚ 29 ਲੱਖ ਰੁਪਏ ਦੀ ਐਕਸ ਸ਼ੋਰੂਮ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਜਦ ਕਿ ਬੀ. ਐੈੱਮ. ਡਬਲਿਊ R nineT racer ਦੀ ਐਕਸ ਸ਼ੋਰੂਮ ਕੀਮਤ 17.30 ਲੱਖ ਰੁਪਏ ਹੈ।

 

PunjabKesari

ਬੀ. ਐੱਮ. ਡਬਲਿਊ ਦੇ 1600 ਬੀ ਬਾਈਕ ਦੀਆਂ ਖੂਬੀਆਂ
ਗੱਲ ਜੇਕਰ BMW K 1600 2 ਦੀ ਕਰੀਏ ਤਾਂ ਇਸ 'ਚ 1649 ਸੀ. ਸੀ. ਦਾ 6 ਸਿਲੰਡਰ ਇੰਜਣ ਦਿੱਤਾ ਗਿਆ ਹੈ ਜੋ ਕਿ 6 ਸਪੀਡ ਗਿਅਰਬਾਕਸ ਨਾਲ ਲੈਸ ਹੈ। ਪਾਵਰ ਦੇ ਲਿਹਾਜ਼ ਨਾਲ ਵੇਖੀਏ ਤਾਂ ਇਹ ਇੰਜਣ 160 ਹਾਰਸਪਾਵਰ ਦੀ ਤਾਕਤ ਅਤੇ 175 ਨਿਊਟਨ ਮੀਟਰ ਦਾ ਵੱਧ ਤੋਂ ਵੱਧ ਟਾਰਕ ਜਨਰੇਟ ਕਰ ਸਕਦਾ ਹੈ। ਇਸ ਬਾਈਕ ਦੇ ਟਰਾਂਸਮਿਸ਼ਨ ਸਿਸਟਮ 'ਚ ਕਵਿੱਕਸ਼ਿਫਟਰ ਦੇ ਨਾਲ ਹੀ ਰਿਵਰਸ ਗਿਅਰ ਵੀ ਦਿੱਤਾ ਗਿਆ ਹੈ।

PunjabKesari

ਬੀ. ਐੱਮ. ਡਬਲਿਊ ਆਰ ਨਾਇਨਟੀ ਰੇਸਰ ਬਾਈਕ ਦੀਆਂ ਖੂਬੀਆਂ
ਉਥੇ ਹੀ BMW R nineT racer ਬਾਈਕ 'ਚ 1170 ਸੀ. ਸੀ. ਦਾ ਏਅਰ ਕੂਲਡ ਟਵਿਨ ਸਿਲੰਡਰ ਇੰਜਣ ਦਿੱਤਾ ਗਿਆ ਹੈ ਅਤੇ ਇਸ ਨੂੰ 6 ਸਪੀਡ ਟਰਾਂਸਮਿਸ਼ਨ ਸਿਸਟਮ ਨਾਲ ਲੈਸ ਕੀਤਾ ਗਿਆ ਹੈ। ਇਹ ਇੰਜਣ ਵੱਧ ਤੋਂ ਵੱਧ 110 ਹਾਰਸਪਾਵਰ ਦੀ ਤਾਕਤ ਅਤੇ 116 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਮੋਟਰਸਾਈਕਲ 'ਚ ਰੈਟਰੋ ਕਾਉਲ ਅਤੇ ਕੰਵੈਂਸ਼ਨਲ ਅਪਫਰੰਟ ਫਾਰਕਸ ਦਿੱਤੇ ਗਏ ਹਨ। ਇੰਡੀਅਨ ਪ੍ਰੀਮੀਅਮ ਬਾਈਕ ਮਾਰਕੀਟ 'ਚ ਇਸ ਦਾ ਮੁਕਾਬਲਾ ਟਰਾਇੰਫ ਥਰਕਸਟਨ ਆਰ ਨਾਲ ਹੋਵੇਗਾ।PunjabKesariPunjabKesari


Related News