BMW ਨੇ 8 ਸੀਰੀਜ਼ ਦੀ ਨਵੀਂ ਕਾਰ ਤੋਂ ਚੁੱਕਿਆ ਪਰਦਾ, ਜਾਣੋ ਖੂਬੀਆਂ

06/17/2018 11:04:50 AM

ਜਲੰਧਰ- ਬੀ. ਐੱਮ. ਡਬਲੀਯੂ ਆਪਣੀ 8 ਸੀਰੀਜ਼ ਨੂੰ ਫਿਰ ਵਾਪਸ ਲੈ ਆਈ ਹੈ ਅਤੇ ਇਸ ਨਵੀਂ ਕਾਰ ਨਾਲ ਪਰਦਾ ਉੱਠਾ ਦਿੱਤਾ ਹੈ। ਕੰਫਰਟ ਅਤੇ ਲਗਜ਼ਰੀ ਦੇ ਕਾਂਬਿਨੇਸ਼ਨ ਨਾਲ ਤਿਆਰ ਹੋਈ ਇਹ ਦੋ ਦਰਵਾਜਿਆਂ ਵਾਲੀ ਕੂਪੇ ਹੈ। Le Mans 24 Hours 'ਚ ਇਸ ਨੂੰ ਪੇਸ਼ ਕੀਤਾ ਗਿਆ ਜੋ ਕਿ ਦੁਨੀਆ ਦੀ ਸਭ ਤੋਂ ਪੁਰਾਣੀ ਸਪੋਰਟਸ ਕਾਰ ਰੇਸ ਹੈ।

ਕੰਪਨੀ ਦੀ ਮੰਨੀਏ ਤਾਂ ਇਸ ਨਵੀਂ ਕਾਰ 'ਚ ਬੀ. ਐੱਮ. ਡਬਲੀਯੂ ਨੇ Porsche 911 ਦੀ ਪਰਫਾਰਮੇਨਸ ਅਤੇ ਮਰਸਡੀਜ਼ ਬੈਂਜ਼ ਐੱਸ ਕਲਾਸ ਦੀ ਲਗਜ਼ਰੀ ਮਿਲਾ ਕੇ ਦਿੱਤੀ ਹੈ। ਇਹ ਨਵਾਂ ਮਾਡਲ ਬੀ. ਐੱਮ. ਡਬਲੀਯੂ ਲਈ ਸੁਪਰ ਲਗਜ਼ਰੀ ਮਾਰਕੀਟ 'ਚ ਵਰਦਾਨ ਸਾਬਤ ਹੋ ਸਕਦਾ ਹੈ। ਇੰਟਰਨੈਸ਼ਨਲ ਮਾਰਕੀਟ 'ਚ ਇਸ ਦੇ ਦੋ ਵਰਜ਼ਨ ਲਿਆਏ ਜਾਣਗੇ।  ਇਸ ਦੇ ਟਾਪ M850i xDrive ਮਾਡਲ 'ਚ 4.4 ਲਿਟਰ ਵੀ8 ਪੈਟਰੋਲ ਇੰਜਣ ਹੋਵੇਗਾ ਜੋ ਕਿ 532 ਹਾਰਸਪਾਵਰ ਦੀ ਤਾਕਤ ਅਤੇ 750 ਨਿਊਟਨ ਮੀਟਰ ਟਾਰਕ ਜਨਰੇਟ ਕਰੇਗਾ। ਇਹ ਕਾਰ ਸਿਰਫ਼ 3.7 ਸੈਕਿੰਡਸ 'ਚ ਹੀ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਫੜ ਸਕਦੀ ਹੈ। ਇਸ ਦੀ ਟਾਪ ਸਪੀਡ 250 ਕਿਲੋਮੀਟਰ ਪ੍ਰਤੀ ਘੰਟੇ ਹੋਵੇਗੀ।

PunjabKesari 
ਉਥੇ ਹੀ ਇਸ ਦੇ ਦੂੱਜੇ 840dxDrive ਮਾਡਲ 'ਚ 3.0 ਲਿਟਰ, ਇਨਲਾਈਨ, 6 ਸਿਲੰਡਰ ਡੀਜ਼ਲ ਇੰਜਣ ਹੋਵੇਗਾ ਜੋ ਕਿ 320 ਹਾਰਸਪਾਵਰ ਦੀ ਤਾਕਤ ਅਤੇ 680 ਨਿਊਟਨ ਮੀਟਰ ਟਾਰਕ ਜਨਰੇਟ ਕਰੇਗਾ। ਇਹ ਕਾਰ 4.9 ਸੈਕਿੰਡਸ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਫੜ ਸਕੇਗੀ। ਦੋਨੋਂ ਹੀ ਮਾਡਲਸ ਨੂੰ 8 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਜਾਵੇਗਾ। ਇਸ ਕਾਰ 'ਚ 420 ਲਿਟਰ ਦੀ ਬੂਟ ਕੈਪਿਸਿਟੀ ਹੈ। ਇਸ ਕਾਰ ਦੀ ਡਿਜਾਈਨਿੰਗ 'ਚ 1970 ਦੇ ਦੌਰ ਦੀ ਸਪੋਰਟਸ ਕਾਰ ਨਾਲ ਵੀ ਆਇਡੀਆ ਲਿਆ ਗਿਆ ਹੈ।PunjabKesari  

ਇਸ ਦੀ ਨਵੀਂ ਡਿਜ਼ਾਇਨ 'ਚ ਬੋਲਡ ਕਿਡਨੀ ਗਰਿਲ ਹੈ ਜੋ ਕਿ ਸਿੰਗਲ  ਸਰਾਊਂਟ ਅਤੇ ਹੈਕਸਾਗੋਨਲ ਪੈਟਰਨ 'ਤੇ ਬੇਸਡ ਹੈ। ਇਸ 'ਚ ਕਿਸੇ ਵੀ ਬੀ. ਐੱਮ. ਡਬਲੀਯੂ ਮਾਡਲ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਸਲਿਮ ਹੈੱਡਲਾਈਟਸ ਹਨ ਜੋ ਕਿ ਸਲਿਮ ਐੱਲ. ਈ. ਡੀ ਟੇਲ ਲਾਈਟਸ ਨਾਲ ਲੈਸ ਹਨ। ਇੰਟੀਰਿਅਰ ਦੇ ਲਿਹਾਜ਼ ਨਾਲ ਬੀ. ਐੈੱਮ. ਡਬਲੀਯੂ ਦੀ ਨਵੀਂ 8 ਸੀਰੀਜ਼ ਕੂਪੇ 'ਚ 1.3 ਇੰਚ ਡਰਾਈਵਿੰਗ ਇੰਸਟਰੂਮੇਂਟ ਡਿਸਪਲੇਅ ਅਤੇ 10.25 ਇੰਚ ਸੈਂਟਰਲ ਟੱਚ-ਸਕ੍ਰੀਨ ਹੈ। ਕੰਟਰੋਲ ਸਿਸਟਮ ਨੂੰ ਟੱਚ-ਸਕ੍ਰੀਨ, ਵੁਆਇਸ ਕੰਟਰੋਲ, ਜੇਸਚਰ ਕੰਟਰੋਲ ਜਾਂ ਸਟੀਅਰਿੰਗ ਵੀਲ 'ਤੇ ਲੱਗੇ ਬਟਨ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।


Related News