ਭਾਰਤ ''ਚ ਬੈਂਟਲੇ ਨੇ ਲਾਂਚ ਕੀਤੀ ਇਹ ਸੁਪਰ ਲਗਜ਼ਰੀ ਕਾਰ, ਜਾਣੋ ਖਾਸੀਅਤ
Thursday, Jun 07, 2018 - 06:16 PM (IST)

ਜਲੰਧਰ-ਬੈਂਟਲੇ ਮੋਟਰਸ ਨੇ ਭਾਰਤ 'ਚ ਨਵੀਂ Bentayga V8 ਕਾਰ ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਇਸ ਦੀ ਕੀਮਤ 3.78 ਕਰੋੜ ਰੁਪਏ (ਐਕਸ-ਸ਼ੋਰੂਮ ਮੁੰਬਈ) ਰੱਖੀ ਹੈ। ਇਹ ਕਾਰ ਸਿਰਫ ਆਰਡਰ 'ਤੇ ਹੀ ਉਪਲੱਬਧ ਹੋਵੇਗੀ ਪਰ ਇਸ ਕਾਰ ਦੀ ਕੀਮਤ ਐਕਸਚੇਂਜ ਰੇਟ 'ਚ ਉਤਰਾਅ-ਚੜਾਅ ਦਾ ਹਿਸਾਬ ਬਦਲ ਵੀ ਸਕਦੀ ਹੈ।
ਪਾਵਰ ਸਪੈਸੀਫਿਕੇਸ਼ਨ ਬਾਰੇ ਗੱਲ ਕਰੀਏ ਤਾਂ ਕਾਰ 'ਚ ਟਵਿਨ ਟਰਬੋਚਾਰਜਡ V8 ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 542 ਬੀ. ਐੱਚ. ਪੀ. ਦੀ ਪਾਵਰ ਅਤੇ 770 ਐੱਨ. ਐੱਮ. ਟਾਰਕ ਜਨਰੇਟ ਕਰਦਾ ਹੈ, ਜੋ ਕਿ W12 ਵੇਰੀਐਂਟ ਤੋਂ 59 ਐੱਚ. ਪੀ. ਅਤੇ 130 ਐੱਨ. ਐੱਮ. ਘੱਟ ਹੈ। 0 ਤੋਂ 100 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਲਈ 4.5 ਸੈਕਿੰਡ ਦਾ ਸਮਾਂ ਲੱਗਦਾ ਹੈ ਅਤੇ ਇਸ ਦੀ ਟਾਪ ਸਪੀਡ 290 ਕਿ. ਮੀ ਪ੍ਰਤੀ ਘੰਟਾ ਹੈ ਪਰ W12 ਵੇਰੀਐਂਟ ਨੂੰ 0 ਤੋਂ 100 ਕਿ. ਮੀ ਪ੍ਰਤੀ ਘੰਟੇ ਦੀ ਰਫਤਾਰ ਲਈ 4.1 ਸੈਕਿੰਡ ਦਾ ਸਮਾਂ ਲੱਗਦਾ ਹੈ ਅਤੇ ਇਸ ਦੀ ਟਾਪ ਸਪੀਡ 301 ਕਿਲੋਮੀਟਰ ਪ੍ਰਤੀ ਘੰਟਾ ਹੈ।
ਰਿਪੋਰਟ ਮੁਤਾਬਕ Bentayga V8 ਇਕ ਵਾਰ ਫੁੱਲ ਟੈਂਕ ਕਰਵਾਉਣ 'ਤੇ 746 ਕਿਲੋਮੀਟਰ ਤੱਕ ਦਾ ਸਫਰ ਤੈਅ ਕਰ ਲਵੇਗੀ। ਇਸ ਦਾ ਫਿਊਲ ਟੈਂਕ 85 ਲਿਟਰ ਦਿੱਤਾ ਗਿਆ ਹੈ। ਇਕ ਕਾਰ 'ਚ 21 ਇੰਚ ਵ੍ਹੀਲਜ਼ ਦਿੱਤੇ ਗਏ ਹਨ ਅਤੇ ਗਾਹਕਾਂ ਕੋਲ 20 ਇੰਚ ਵ੍ਹੀਲਜ਼ ਦਾ ਆਪਸ਼ਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਾਰ ਟਵੀਕਡ ਫਰੰਟ ਗ੍ਰਿਲ ਅਤੇ ਟੇਲ ਪਾਇਪ ਡਿਜ਼ਾਇਨ ਦਿੱਤਾ ਗਿਆ ਹੈ।
ਕਾਰ ਦੇ ਇੰਟੀਰਿਅਰ 'ਚ ਨਵੇਂ ਵੂਲ ਅਤੇ ਲੈਦਰ ਸਟੀਅਰਿੰਗ ਵ੍ਹੀਲ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਾਰ ਦੇ ਦਰਵਾਜ਼ਿਆਂ 'ਚ ਗਲੋਸ ਕਾਰਬਨ ਫਾਈਬਰ ਟ੍ਰਿਮ ਫਿਨਿਸ਼, ਸੈਂਟਰ ਕੰਸੋਲ ਅਤੇ ਡੈਸ਼ਬੋਰਡ ਦਿੱਤੇ ਗਏ ਹਨ। ਇਸ ਤੋਂ ਇਲਾਵਾ ਨਵੇਂ ਲੈਦਰ ਅਪਹੋਲਸਟਰੀ 'ਚ ਨਵੇਂ ਕਲਰ ਦੇ ਤੌਰ 'ਤੇ ਚੈਸਟਨਟ ਕਲਰਡ ਕ੍ਰਿਕਟ ਬਾਲ ਦਿੱਤਾ ਗਿਆ ਹੈ। ਬੈਂਟਲੇ Bentayga V8, W12 ਵੇਰੀਐਂਟ ਤੋਂ ਲਗਭਗ 34 ਲੱਖ ਰੁਪਏ ਸਸਤੀ ਹੈ। ਭਾਰਤ 'ਚ ਇਸ ਦਾ ਮੁਕਾਬਲਾ 2018 ਰੇਂਜ ਰੋਵਰ SV ਆਟੋਬਾਇਓਗ੍ਰਾਫੀ ਫੇਸਲਿਫਟ , ਰੋਲਜ਼ ਰਾਇਸ ਕਲਾਈਨਨ ਨਾਲ ਹੋਵੇਗਾ। ਇਹ ਦੋਵੇ ਕਾਰਾਂ ਭਾਰਤ 'ਚ ਇਸ ਸਾਲ ਦੇ ਅੰਤ ਤੱਕ ਲਾਂਚ ਕੀਤੀਆਂ ਜਾਣਗੀਆਂ।