auto expo 2018 : Renault ਨੇ ਪੇਸ਼ ਕੀਤੀ ਲਗਜ਼ੀਰਿਅਸ trezor Electric ਸੁਪਰਕਾਰ
Wednesday, Feb 07, 2018 - 01:17 PM (IST)

ਨਵੀਂ ਦਿੱਲੀ- ਆਟੋ ਐਕਸਪੋ 2018 ਦਾ ਆਗਾਜ ਹੋ ਚੁੱਕਿਆ ਹੈ। ਇਸ ਕਾਰ ਮੇਲੇ 'ਚ ਪਹਿਲੇ ਹੀ ਦਿਨ ਰੈਨੋ ਨੇ ਆਪਣੀ ਇਲੈਕਟ੍ਰਿਕ ਸੁਪਰ ਕਾਰ ਨੂੰ ਸ਼ੋਅ-ਕੇਸ ਕਰ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇਹ ਕਾਰ ਦੇਖਣ 'ਚ ਜਿੰਨੀ ਲਗਜ਼ੀਰਿਅਸ ਅਤੇ ਆਕਰਸ਼ਕ ਹੈ ਉਸ ਤੋਂ ਵੀ ਜ਼ਿਆਦਾ ਅਤਿਆਧੁਨਿਕ ਹੈ।
4 ਸੈਕਿੰਡ 'ਚ ਹੀ ਫੜ ਲਵੇਗੀ 100K/h ਦੀ ਰਫਤਾਰ
ਰੈਨੋ ਦਾ ਦਾਅਵਾ ਹੈ ਕਿ ਇਹ ਫੁਲੀ ਆਟੋਮੇਟਡ ਕਾਰ ਹੈ। ਸਪੀਡ ਦੇ ਮਾਮਲੇ 'ਚ ਵੀ ਇਹ ਕਾਰ ਲਾਜਵਾਬ ਹੈ। ਸਿਰਫ਼ 4 ਸੈਕਿੰਡ 'ਚ ਹੀ ਇਹ ਕਾਰ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦੀ ਹੈ।
ਆਟੋਨੋਮਸ ਮੋਡ ਤਕਨੀਕ
ਉਥੇ ਹੀ ਆਟੋਨੋਮਸ ਮੋਡ 'ਚ ਇਸ ਦਾ ਸਟਿਅਰਿੰਗ ਵ੍ਹੀਲ ਐਕਸਪੈਂਡ ਹੋ ਜਾਂਦਾ ਹੈ, ਜਿਸ ਦੇ ਨਾਲ ਇਸ 'ਚ ਬਾਹਰ ਦੇ ਵੱਲ ਲਾਈਟ ਇੰਡੀਕੇਟ ਹੁੰਦੀ ਹੈ ਅਤੇ ਸੜਕ 'ਤੇ ਦੋੜ ਰਹੀਆਂ ਹੋਰਾਂ ਕਾਰਾਂ ਦੇ ਡਰਾਇਵਰਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਸੈਲਫ ਡਰਾਈਵਿੰਗ ਮੋਡ 'ਚ ਹੈ।