ਪੰਜਾਬ ''ਚ ਸ਼ਰੇਆਮ ਗੁੰਡਾਗਰਦੀ, ਦੁਕਾਨ ''ਤੇ ਆਏ ਹਮਲਾਵਰਾਂ ਨੇ ਕੀਤੀ ਖੂਨੀ ਜੰਗ, ਘਟਨਾ CCTV ''ਚ ਕੈਦ

Sunday, Apr 20, 2025 - 03:51 PM (IST)

ਪੰਜਾਬ ''ਚ ਸ਼ਰੇਆਮ ਗੁੰਡਾਗਰਦੀ, ਦੁਕਾਨ ''ਤੇ ਆਏ ਹਮਲਾਵਰਾਂ ਨੇ ਕੀਤੀ ਖੂਨੀ ਜੰਗ, ਘਟਨਾ CCTV ''ਚ ਕੈਦ

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ)- ਬੀਤੇ ਸ਼ਨੀਵਾਰ ਦੀ ਰਾਤ ਨੂੰ ਕਰੀਬ 9 ਵਜੇ ਮੁਕਤਸਰ ਰੋਡ 'ਤੇ ਸਥਿਤ ਬਿੰਦਰਾ ਰੇਡੀਓ ਦੁਕਾਨ 'ਤੇ ਬੈਠੇ ਸੁਨੀਲ ਕੁਮਾਰ ਬਿੰਦਰਾ ਤੇ ਉਸਦੇ ਛੋਟੇ ਭਰਾ ਮੋਨੂ ਬਿੰਦਰਾ 'ਤੇ ਨਕਾਬਪੋਸ਼ ਮੋਟਰਸਾਈਕਲ ਸਵਾਰ ਕੁਝ ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਦੁਕਾਨਦਾਰ ਜ਼ਖ਼ਮੀ ਹੋ ਗਿਆ। ਘਟਨਾ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਨੀਲ ਬਿੰਦਰਾ ਆਪਣੀ ਦੁਕਾਨ 'ਤੇ ਆਪਣੇ ਛੋਟੇ ਭਰਾ ਮੋਨੂ ਬਿੰਦਰਾ ਨਾਲ ਬੈਠੇ ਹੋਏ ਸਨ ਤਾਂ ਰਾਤ 9 ਵਜੇ ਦੇ ਕਰੀਬ 4 ਤੋਂ 6 ਨਕਾਬਪੋਸ਼ ਮੋਟਰਸਾਈਕਲਾਂ 'ਤੇ ਸਵਾਰ ਹੋ ਆਏ ਤੇ ਦੁਕਾਨ ਅੰਦਰ ਵੜ ਕੇ ਦੁਕਾਨ 'ਚ ਬੈਠੇ ਸੁਨੀਲ ਬਿੰਦਰਾ ਤੇ ਉਸਦੇ ਛੋਟੇ ਭਰਾ ਮੋਨੂ ਬਿੰਦਰਾ 'ਤੇ ਤਲਵਾਰਾਂ, ਕਾਪਿਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ- ਪੰਜਾਬ 'ਚ ਆਵੇਗਾ ਹਨ੍ਹੇਰੀ ਝੱਖੜ, ਮੌਸਮ ਵਿਭਾਗ ਨੇ ਕੀਤਾ Alert

PunjabKesari

ਇਸ ਹਮਲੇ ਵਿੱਚ ਸੁਨੀਲ ਸੋਨੂ ਬਿੰਦਰਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਹਮਲਾਵਰਾਂ ਦੇ ਇਕ ਸਾਥੀ ਵੱਲੋਂ ਦੁਕਾਨ ਦੇ ਬਾਹਰ ਖੜ੍ਹੇ ਹੋ ਕੇ ਇਸ ਹਮਲੇ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ। ਦੁਕਾਨਦਾਰ ਨੇ ਇਸ ਦੌਰਾਨ ਰੋਲਾ ਪਾਇਆ ਤੇ ਆਸ-ਪਾਸ ਦੇ ਦੁਕਾਨਦਾਰ ਇਕੱਠੇ ਹੋ ਗਏ ਤੇ ਉਸ ਤੋਂ ਬਾਅਦ ਲੁਟੇਰੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਫ਼ਰਾਰ ਹੋ ਗਏ। ਜ਼ਖ਼ਮੀ ਹਾਲਤ 'ਚ ਸੁਨੀਲ ਬਿੰਦਰਾ ਨੂੰ ਸ਼ਹਿਰ ਦੇ ਸੀਐੱਚਸੀ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਜਿੱਥੇ ਡਿਊਟੀ 'ਤੇ ਮੌਜੂਦ ਕਰਮਚਾਰੀ ਵੱਲੋਂ ਫਸਟ ਏਡ ਦੇ ਕੇ ਉਹਨਾਂ ਨੂੰ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਇਹ ਲੁਟੇਰੇ ਕੌਣ ਸਨ ਕਿਥੋਂ ਆਏ ਸਨ ਅਤੇ ਇਹਨਾਂ ਦਾ ਕੀ ਮਕਸਦ ਸੀ ਇਸ ਬਾਰੇ ਹਾਏ ਕੋਈ ਵੀ ਪਤਾ ਨਹੀਂ ਚੱਲਿਆ ਹੈ। 

ਇਹ ਵੀ ਪੜ੍ਹੋ- Baisakhi Bumper 2025: ਕੀ ਤੁਸੀਂ ਤਾਂ ਨਹੀਂ 6 ਕਰੋੜ ਦੇ ਮਾਲਕ, ਦੇਖ ਲਓ ਲੱਕੀ ਨੰਬਰ

ਇੱਥੇ ਇਹ ਗੱਲ ਦੱਸਣਯੋਗ ਹੈ ਕਿ ਸ਼ਹਿਰ ਦੀ ਜੰਡ ਵਾਲੀ ਗਲੀ ਨੇੜੇ ਬਾਬਾ ਖੇਤਰਪਾਲ ਦੇ ਮੰਦਰ ਕੋਲ ਲੁਟੇਰਿਆਂ ਨੇ ਕਿਸੇ ਵਿਅਕਤੀ ਨੂੰ ਬਿੰਦਰੇ ਦੀ ਦੁਕਾਨ ਕਿੱਥੇ ਹੈ ਬਾਰੇ ਵੀ ਪੁੱਛਿਆ ਜਿਸ ਦੁਕਾਨਦਾਰ 'ਤੇ ਹਮਲਾ ਹੋਇਆ ਉਸਦੇ ਨਾਲ ਹੀ ਉਸ ਲਾਈਨ ਵਿੱਚ ਉਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ ਵੀ ਕਈ ਦੁਕਾਨਾਂ ਹਨ, ਜੋਂ ਬਿੰਦਰਾ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਹਨ। ਇੱਥੋਂ ਇਹ ਵੀ ਸਪੱਸ਼ਟ ਨਹੀਂ ਹੈ ਕਿ ਕਿਤੇ ਹਮਲਾਵਰਾਂ ਦਾ ਕੋਈ ਹੋਰ ਨਿਸ਼ਾਨਾ ਤਾਂ ਨਹੀਂ ਸੀ ਅਤੇ ਗਲਤੀ ਨਾਲ ਇੱਥੇ ਹਮਲਾ ਤਾਂ ਨਹੀਂ ਕੀਤਾ ਗਿਆ? ਘਟਨਾ ਵਾਲੀ ਥਾਂ 39ਤੇ ਮੌਕਾ ਦੇਖਣ ਪਹੁੰਚੇ ਡੀਐੱਸਪੀ ਸਤਨਾਮ ਸਿੰਘ ਨੇ ਕਿਹਾ ਕਿ ਦੁਕਾਨਦਾਰ 'ਤੇ ਹੋਏ ਹਮਲੇ ਦੇ ਦੋਸ਼ੀਆਂ ਨੂੰ ਜਲਦ ਹੀ ਫੜ ਲਿਆ ਜਾਵੇਗਾ। ਇਸ ਦੌਰਾਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦੇ ਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਸਨ ਨੂੰ ਕਿਹਾ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜ ਕੇ ਉਨ੍ਹਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News