ਕਣਕ ਦੀ ਫ਼ਸਲ ਨਹੀਂ ਹੋਈ ਚੰਗੀ, ਕਿਸਾਨ ਨੇ ਜ਼ਹਿਰ ਪੀ ਕੀਤੀ ਖ਼ੁਦਕੁਸ਼ੀ

Thursday, Apr 24, 2025 - 04:56 PM (IST)

ਕਣਕ ਦੀ ਫ਼ਸਲ ਨਹੀਂ ਹੋਈ ਚੰਗੀ, ਕਿਸਾਨ ਨੇ ਜ਼ਹਿਰ ਪੀ ਕੀਤੀ ਖ਼ੁਦਕੁਸ਼ੀ

ਅਬੋਹਰ (ਸੁਨੀਲ) : ਕੱਲ੍ਹ ਨੇੜਲੇ ਪਿੰਡ ਬਹਾਵਵਾਲਾ ਦੇ ਰਹਿਣ ਵਾਲੇ ਇਕ ਛੋਟੇ ਕਿਸਾਨ ਨੇ ਜ਼ਹਿਰੀਲਾ ਪਦਾਰਥ ਖਾ ਲਿਆ। ਜਿਸ ਨਾਲ ਉਸਦੀ ਮੌਤ ਹੋ ਗਈ। ਅੱਜ ਥਾਣਾ ਬਹਾਵਵਾਲਾ ਦੀ ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਹਸਪਤਾਲ ਵਿਚ ਮੌਜੂਦ ਪਿੰਡ ਦੇ ਸਰਪੰਚ ਸੁਖਰਾਜ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਕੌਰ ਸਿੰਘ ਬਹਾਵਵਾਲਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।

ਜਾਣਕਾਰੀ ਅਨੁਸਾਰ, ਕਰੀਬ 40 ਸਾਲਾ ਗੁਰਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਦੋ ਬੱਚਿਆਂ ਦਾ ਪਿਤਾ ਸੀ ਅਤੇ ਉਸ ਕੋਲ ਕਰੀਬ ਢਾਈ ਤੋਂ ਤਿੰਨ ਏਕੜ ਜ਼ਮੀਨ ਸੀ। ਪਿਛਲੇ ਕੁਝ ਸਾਲਾਂ ਤੋਂ ਫ਼ਸਲ ਦੀ ਮਾੜੀ ਪੈਦਾਵਾਰ ਅਤੇ ਲਗਭਗ 10 ਤੋਂ 15 ਲੱਖ ਰੁਪਏ ਦੇ ਕਰਜ਼ੇ ਕਾਰਨ, ਉਹ ਮਾਨਸਿਕ ਤਣਾਅ ਤੋਂ ਪੀੜਤ ਹੋਣ ਲੱਗਾ। ਇਸ ਵਾਰ ਵੀ ਉਸਦੀ ਕਣਕ ਦੀ ਫ਼ਸਲ ਚੰਗੀ ਨਹੀਂ ਹੋਈ, ਇਸ ਲਈ ਉਹ ਮਾਨਸਿਕ ਤੌਰ ’ਤੇ ਤਣਾਅ ਵਿਚ ਆ ਗਿਆ ਅਤੇ ਕੱਲ੍ਹ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਜਦੋਂ ਉਸਦੀ ਹਾਲਤ ਵਿਗੜੀ ਤਾਂ ਉਸਦੇ ਪਰਿਵਾਰ ਵਾਲੇ ਉਸਨੂੰ ਸਥਾਨਕ ਹਸਪਤਾਲ ਲੈ ਆਏ ਜਿੱਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸਨੂੰ ਰੈਫਰ ਕਰ ਦਿੱਤਾ। ਜਦੋਂ ਉਸਦਾ ਪਰਿਵਾਰ ਉਸਨੂੰ ਫਰੀਦਕੋਟ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਵਿਚ ਉਸਦੀ ਮੌਤ ਹੋ ਗਈ।


author

Gurminder Singh

Content Editor

Related News