2018 ਆਡੀ Q5 SUV ਦਾ ਪੈਟਰੋਲ ਵੇਰੀਐਂਟ ਭਾਰਤ ''ਚ ਕੀਤਾ ਲਾਂਚ
Thursday, Jun 28, 2018 - 02:15 PM (IST)
ਜਲੰਧਰ- ਆਡੀ ਇੰਡੀਆ ਨੇ Q5 ਦੇ ਪੈਟਰੋਲ ਵੇਰੀਐਂਟ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ ਜਿਸ ਦੀ ਐਕਸਸ਼ੋਰੂਮ ਕੀਮਤ 55.27 ਲੱਖ ਰੁਪਏ ਰੱਖੀ ਗਈ ਹੈ। ਉਥੇ ਹੀ ਕਾਰ ਦੇ ਟੈਕਨਾਲੌਜੀ ਪ੍ਰੀਮੀਅਮ ਵੇਰੀਐਂਟ ਦੀ ਐਕਸਸ਼ੋਰੂਮ ਕੀਮਤ 59.79 ਲੱਖ ਰੁਪਏ ਰੱਖੀ ਗਈ ਹੈ। ਇਸ S”V ਦੇ ਪੈਟਰੋਲ ਵੇਰੀਐਂਟ ਤੋਂ ਪਹਿਲਾਂ ਇਹ ਕਾਰ ਸਿਰਫ ਡੀਜ਼ਲ ਮਾਡਲ 'ਚ ਹੀ ਉਪਲੱਬਧ ਸੀ।
ਫਿਲਹਾਲ 2018 ਆਡੀ Q5 ਨੂੰ ਫਾਕਸਵੈਗਨ ਦੇ ਆਰੰਗਾਬਾਦ ਪਲਾਂਟ 'ਚ ਅਸੈਂਬਲ ਕੀਤਾ ਜਾ ਰਹੀ ਹੈ ਅਤੇ ਇਸ ਨੂੰ ਕਈ ਨਵੇਂ ਅਪਡੇਟਸ ਦੇ ਨਾਲ ਲਾਂਚ ਕੀਤੀ ਜਾਵੇਗੀ। ਕੰਪਨੀ ਨੇ ਇਸ ਕਾਰ ਨੂੰ ਲਚਕੀਲੇ ਉਮਏਲਬੀ ਇਵੋ ਪਲੇਟਫਾਰਮ 'ਤੇ ਬਣਾਇਆ ਹੈ ਅਤੇ ਇਸ ਦਾ ਡਿਜ਼ਾਇਨ ਕਿਯੂ7 ਵਰਗਾ ਹੈ। ਪੁਰਾਣੇ ਮਾਡਲ ਦੀ ਤੁਲਣਾ 'ਚ ਕੰਪਨੀ ਨੇ ਨਵੀਂ Q5 ਨੂੰ 100 ਕਿਲੋਗ੍ਰਾਮ ਹਲਕਾ ਬਣਾਉਣ ਦੇ ਨਾਲ ਇਸ ਨੂੰ ਜ਼ਿਆਦਾ ਸਪੋਰਟੀ ਸਟਾਇਲ, ਲੰਬਾ ਵ੍ਹੀਲਬੇਸ ਅਤੇ ਹਾਈਟ 'ਚ ਜ਼ਿਆਦਾ ਰੱਖਿਆ ਹੈ। ਕਾਰ 'ਚ ਸਿੰਗਲ ਫਰੇਮ ਗਰਿਲ ਦੇ ਨਾਲ ਮੈਟਰਿਕਸ LED ਹੈੱਡਲੈਂਪਸ ਅਤੇ ਸਪੋਰਟੀ ਬੋਨਟ ਦਿੱਤਾ ਹੈ।
ਦਿੱਤੇ ਗਏ ਹਨ ਕਈ ਹਾਈਟੈੱਕ ਫੀਚਰਸ
ਕਾਰ ਦੇ ਪਿਛਲੇ ਹਿੱਸੇ 'ਚ ਸਪੋਰਟਸ LED ਟੇਲ ਲਾਇਟਸ, ਰੂਫ ਮਾਊਂਟੇਡ ਸਪਾਇਲਰ ਅਤੇ ਰਿਅਰ ਡਿਫਿਊਜ਼ਰ ਦੇ ਨਾਲ ਨਵਾਂ ਬੰਪਰ ਦਿੱਤਾ ਗਿਆ ਹੈ। ਕਾਰ ਦੇ ਕੈਬਿਨ 'ਚ ਵੀ ਕਾਫ਼ੀ ਬਦਲਾਅ ਕੀਤੇ ਗਏ ਹਨ ਅਤੇ ਇਹ 12.3-ਇੰਚ ਇੰਸਟਰੂਮੇਂਟ ਕੰਸੋਲ ਦੇ ਨਾਲ ਆਉਂਦਾ ਹੈ। ਨਵੀਂ ਆਡੀ Q5 'ਚ ਆਡੀ ਇੰਡੀਆ ਨੇ ਸੈਂਟਰਲ ਕੰਸੋਲ 'ਚ ਇਕ ਅਤੇ ਟੱਚ-ਸਕ੍ਰੀਨ ਇੰਫੋਟੇਨਮੇਂਟ ਸਿਸਟਮ ਦਿੱਤਾ ਹੈ ਜੋ ਹੈਡਸ ਅਪ-ਡਿਸਪਲੇ ਦੇ ਨਾਲ ਆਉਂਦਾ ਹੈ। ਕਾਰ 'ਚ ਸਮਾਰਟਫੋਨ ਇੰਟੀਗ੍ਰੇਸ਼ਨ, ਇੰਟੈਲੀਜੈਂਟ ਵੁਆਇਸ ਡਾਇਲਾਗ ਸਿਸਟਮ, ਕਿਯੂ. ਆਈ. ਵਾਲੇ ਫੋਂਨਸ ਲਈ ਵਾਇਰਲੈੱਸ ਚਾਰਜਿੰਗ, 1072 ਸਟੋਰੇਜ਼ ਸਪੇਸ, ਨੈਵੀਗੇਸ਼ਨ, ਥ੍ਰੀ-ਜ਼ੋਨ ਕਲਾਇਮੇਟ ਕੰਟਰੋਲ, ਕਰੂਜ਼ ਕੰਟਰੋਲ, ਲੈਦਰ ਅਪਹੋਲਸਟਰੀ ਦੇ ਨਾਲ ਇਲੈਕਟ੍ਰਾਨਿਕ ਅਡਜਸਟੇਬਲ ਸੀਟਸ ਦੇ ਨਾਲ ਮੇਟਰਿਕਸ ਐੱਲ. ਈ. ਡੀ ਹੈੱਡਲੈਂਪਸ ਦਿੱਤੇ ਗਏ ਹਨ।
ਇੰਜਣ ਪਾਵਰ
ਆਡੀ Q5 'ਚ 2.0-ਲਿਟਰ ਦਾ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ 248 bhp ਪਾਵਰ, 370 Nm ਟਾਰਕ ਜਨਰੇਟ ਕਰਦਾ ਹੈ। ਦੇਸ਼ 'ਚ ਇਸ ਦਾ ਮੁਕਾਬਲਾ ਮਰਸਡੀਜ਼-ਬੈਂਜ਼ GLC ਅਤੇ BMW X3 ਵਰਗੀ ਕਾਰਾਂ ਨਾਲ ਹੋਵੇਗਾ।
SUV 'ਚ ਹਨ ਕਈ ਇਲੈਕਟ੍ਰਾਨਿਕ ਫੀਚਰਸ
ਇਸ ਐੱਸ. ਯੂ. ਵੀ ਦਾ ਪਿਛਲੇ ਗੇਟ ਇਲੈਕਟ੍ਰਿਕ ਤਰੀਕੇ ਨਾਲ ਆਪਰੇਟ ਕੀਤਾ ਜਾ ਸਕਦਾ ਹੈ ਅਤੇ ਇਸ 'ਚ ਅਪਡੇਟਡ MMi ਸਿਸਟਮ ਦਿੱਤਾ ਗਿਆ ਹੈ। ਐੱਸ. ਯੂ. ਵੀ. 'ਚ ਕਈ ਇਲੈਕਟ੍ਰਾਨਿਕ ਫੀਚਰਸ ਵੀ ਦਿੱਤੇ ਗਏ ਹਨ ਜਿਨ੍ਹਾਂ 'ਚ ਅਡੈਪਟਿਵ ਕਰੂਜ਼ ਕੰਟਰੋਲ, ਐਕਟਿਵ ਲੇਨ ਅਸਿਸਟ, ਕੋਲਿਜ਼ਨ ਅਵਾਇਡੇਂਸ ਅਸਿਸਟ, ਅਗਲੇ ਅਤੇ ਪਿਛਲੇ ਹਿੱਸੇ ਦਾ ਪ੍ਰੀ-ਸੈਂਸ, ਪਾਰਕ ਅਸਿਸਟ ਅਤੇ ਬਲਾਇੰਡ ਸਪਾਟ ਵਾਰਨਿੰਗ ਜਿਵੇਂ ਹੋਰ ਵੀ ਫੀਚਰਸ ਦਿੱਤੇ ਗਏ ਹਨ।
