ਕੋਵਿਡ ਦੀ ਵਜ੍ਹਾ ਨਾਲ 80 ਫੀਸਦੀ ਲੋਕਾਂ ਨੇ ਕਾਰ ਖਰੀਦਣ ਦੀ ਯੋਜਨਾ ਟਾਲੀ

03/29/2022 10:51:01 AM

ਨਵੀਂ ਦਿੱਲੀ– ‘ਕੋਵਿਡ-19’ ਮਹਾਮਾਰੀ ਨੇ ਕਰੀਬ 80 ਫੀਸਦੀ ਸੰਭਾਵਿਕ ਗਾਹਕਾਂ ਨੂੰ ਕਾਰ ਜਾਂ ਚਾਰਪਹੀਆ ਵਾਹਨ ਖਰੀਦਣ ਦਾ ਫੈਸਲਾ ਟਾਲਣ ਲਈ ਮਜਬੂਰ ਕੀਤਾ, ਜਦੋਂਕਿ ਦੋਪਹੀਆ ਵਾਹਨਾਂ (ਬਾਈਕ, ਸਕੂਟੀ ਆਦਿ) ਦੇ ਮਾਮਲੇ ਵਿਚ ਇਹ ਗਿਣਤੀ 82 ਫੀਸਦੀ ਰਹੀ ਹੈ। ਟਰਾਂਸਪੋਰਟ ਦ੍ਰਿਸ਼ ਬਾਰੇ ਮੋਬਿਲਿਟੀ ਆਊਟਲੁਕ ਵੱਲੋਂ ਜਾਰੀ ਇਕ ਸਰਵੇਖਣ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ।

ਇਸ ਮੁਤਾਬਕ, ਇਲੈਕਟ੍ਰਿਕ ਵਾਹਨਾਂ ਪ੍ਰਤੀ ਵੱਧਦੇ ਰੁਝੇਵਾਂ ਦੌਰਾਨ ਕਰੀਬ 40 ਫੀਸਦੀ ਲੋਕ ਇਸ ਸਾਲ ਦੋਪਹੀਆ ਇਲੈਕਟ੍ਰਿਕ ਵਾਹਨ ਖਰੀਦਣ ਦੀ ਇੱਛਾ ਰੱਖਦੇ ਹਨ ਪਰ ਚਾਰਪਹੀਆ ਇਲੈਕਟ੍ਰਿਕ ਵਾਹਨ ਦੇ ਮਾਮਲੇ ਵਿਚ ਇਹ ਹਿੱਸਾ ਪਿਛਲੇ ਸਾਲ ਦੀ ਤਰ੍ਹਾਂ 33 ਫੀਸਦੀ ਹੀ ਹੈ। ਕਰੀਬ 2.56 ਲੱਖ ਸੰਭਾਵਿਕ ਗਾਹਕਾਂ ’ਚ ਕਰਵਾਏ ਸਰਵੇਖਣ ਅਨੁਸਾਰ ਕਰੀਬ 80 ਫੀਸਦੀ ਪ੍ਰਤੀਭਾਗੀਆਂ ਨੇ ਮਹਾਮਾਰੀ ਨਾਲ ਜੁਡ਼ੇ ਅਸਰ ਦੀ ਵਜ੍ਹਾ ਨਾਲ ਕਾਰ ਖਰੀਦਣ ਦੀ ਯੋਜਨਾ ਟਾਲ ਦਿੱਤੀ। ਕਾਰ ਦੀ ਖਰੀਦ ਟਾਲਣ ਵਾਲੇ ਲੋਕਾਂ ਦੀ ਗਿਣਤੀ 82 ਫੀਸਦੀ ਰਹੀ ਹੈ। ਰਿਪੋਰਟ ਕਹਿੰਦੀ ਹੈ,‘‘ਇਸ ਸਾਲ ਵਾਹਨ ਖਰੀਦ ਦਾ ਫੈਸਲਾ ਟਾਲਣ ਵਾਲੇ ਲੋਕਾਂ ਦਾ ਅਨੁਪਾਤ ਵਧਿਆ ਹੈ। ਇਸ ਦਾ ਮਤਲੱਬ ਹੈ ਕਿ ‘ਕੋਵਿਡ-19’ ਦੇ ਦੁਸ਼ਪ੍ਰਭਾਵਾਂ ਤੋਂ ਉੱਭਰਣ ਵਿਚ ਹੁਣ ਸਮਾਂ ਲੱਗੇਗਾ।

ਰਿਪੋਰਟ ਮੁਤਾਬਕ, ਚਾਰਪਹੀਆ ਵਾਹਨਾਂ ਦੀ ਇੱਛਾ ਰੱਖਣ ਵਾਲੇ 18 ਫੀਸਦੀ ਲੋਕ ਨਿੱਜੀ ਬਚਤ ਜ਼ਰੀਏ ਵਾਹਨ ਖਰੀਦਣਾ ਚਾਹੁੰਦੇ ਹਨ, ਜਦੋਂਕਿ ਸਾਲ 2021 ਵਿਚ ਇਹ ਗਿਣਤੀ 14 ਫੀਸਦੀ ਸੀ। ਇਸ ਤੋਂ ਇਲਾਵਾ ਦੋਪਹੀਆ ਵਾਹਨਾਂ ਦੇ 40 ਫੀਸਦੀ ਸੰਭਾਵਿਕ ਖਰੀਦਦਾਰ ਇਲੈਕਟ੍ਰਿਕ ਵਾਹਨ ਲੈਣ ਦੀ ਸੋਚ ਰਹੇ ਹਨ। ਇਕ ਸਾਲ ਪਹਿਲਾਂ ਇਹ ਅਨੁਪਾਤ 37 ਫੀਸਦੀ ਉੱਤੇ ਸੀ। ਉਥੇ ਹੀ ਚਾਰਪਹੀਆ ਵਾਹਨ ਦੇ ਮਾਮਲੇ ਵਿਚ ਇਹ ਅਨੁਪਾਤ 33 ਫੀਸਦੀ ਉੱਤੇ ਹੀ ਟਿਕਿਆ ਹੋਇਆ ਹੈ।


Rakesh

Content Editor

Related News