ਕਾਵਾਸਾਕੀ ਨੇ ਭਾਰਤ ''ਚ ਪੇਸ਼ ਕੀਤਾ Vulcan-S ਦਾ ਨਵਾਂ ਕਲਰ ਐਡੀਸ਼ਨ
Wednesday, May 02, 2018 - 05:57 PM (IST)

ਜਲੰਧਰ- ਇੰਡੀਆ ਕਾਵਾਸਾਕੀ ਨੇ ਆਪਣੀ ਦਮਦਾਰ ਬਾਈਕ ਵੁਲਕੇਨ. ਐੱਸ. ਨੂੰ ਨਵੇਂ ਪਰਲ ਲਾਵਾ ਆਰੇਂਜ ਕਲਰ 'ਚ ਲਾਂਚ ਕੀਤੀ ਹੈ। ਕਾਵਾਸਾਕੀ ਨੇ ਦਿੱਲੀ 'ਚ ਨਵੇਂ ਕਲਰ ਵਾਲੀ ਵੁਲਕੇਨ. ਐੱਸ. ਦੀ ਐਕਸਸ਼ੋਰੂਮ ਕੀਮਤ 5,58,400 ਰੁਪਏ 'ਚ ਲਾਂਚ ਕੀਤੀ ਹੈ ਪਰਲ ਲਾਵਾ ਆਰੇਂਜ ਕਲਰ ਦੇ ਨਾਲ ਵਲਕੇਨ ਐੱਸ ਦੀ ਬੁਕਿੰਗ ਲੈਣੀ ਕਾਵਾਸਾਕੀ ਨੇ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਬਾਈਕ 'ਤੇ ਨਵਾਂ ਡਿਊਲ- ਟੋਨ ਪੇਂਟ ਕੀਤਾ ਹੈ ਜਿਸ ਦੇ ਨਾਲ ਇਸ ਨੂੰ ਸਪੋਰਟੀ ਲੁਕ ਮਿਲਿਆ ਹੈ ਜਿਸ ਦੇ ਨਾਲ ਬਾਈਕ 'ਚ ਇਕ ਨਵੀਂ ਜਾਨ ਜਿਹੀ ਆ ਗਈ ਹੈ।
ਦਮਦਾਰ ਇੰਜਣ ਪਾਵਰ
ਕੰਪਨੀ ਨੇ ਇਸ ਬਾਈਕ 'ਚ 649cc ਦਾ ਲਿਕਵਿਡ-ਕੂਲਡ, DOHC, 8-ਵਾਲਵ, ਪੈਰੇਲਲ-ਟਵਿਨ ਇੰਜਣ ਦਿੱਤਾ ਹੈ। ਇਹ ਇੰਜਣ rpm ਘੱਟ ਅਤੇ ਜ਼ਿਆਦਾ ਰਹਿਣ 'ਤੇ ਵੀ ਬਿਹਤਰ ਆਰਾਮਦਾਈਕ ਪਰਫਾਰਮੇਨਸ ਦਿੰਦਾ ਹੈ। 6-ਸਪੀਡ ਗਿਅਰਬਾਕਸ ਤੋਂ ਲੈਸ ਇਹ ਇੰਜਣ 60 bhp ਪਾਵਰ ਅਤੇ 63 Nm ਪੀਕ ਟਾਰਕ ਜਨਰੇਟ ਕਰਦਾ ਹੈ।
ਫੀਚਰਸ
ਕੰਪਨੀ ਨੇ ਬਾਈਕ 'ਚ 41 mm ਦਾ ਟੈਲੀਸਕੋਪਿਕ ਫੋਰਕ ਦਿੱਤਾ ਹੈ, ਪਿਛਲੇ ਹਿੱਸੇ 'ਚ ਸਿੰਗ-ਸ਼ਾਕ, ਲਿੰਕੇਜ ਲੈਸ ਸਸਪੈਂਸ਼ਨ ਦਿੱਤਾ ਹੈ। ਇਸ ਦੇ ਨਾਲ ਹੀ ਬਾਈਕ ਨੂੰ ਬਿਹਤਰ ਬ੍ਰੇਕਿੰਗ ਦੇ ਨਾਲ ਲਈ ਅਗਲੇ ਪਹੀਏ 'ਚ 300mm ਡਿਊਲ ਪਿਸਟਨ ਵਾਲਾ ਸਿੰਗਲ ਡਿਸਕ ਬ੍ਰੇਕ ਅਤੇ ਪਿਛਲੇ ਪਹੀਏ 'ਚ 250 mm ਸਿੰਗਲ ਪਿਸਟਨ ਡਿਸਕ ਬ੍ਰੇਕ ਦਿੱਤੀ ਗਈ ਹੈ। ਕੰਪਨੀ ਨੇ ਬਾਈਕ 'ਚ ਸਟੈਂਡਰਡ ABS ਵੀ ਦਿੱਤਾ ਹੈ।