649cc ਪਾਵਰਫੁਲ ਇੰਜਣ ਨਾਲ Kawasaki ਨੇ ਭਾਰਤ 'ਚ ਲਾਂਚ ਕੀਤੀ ਨਵੀਂ 2018 Versys

11/15/2017 6:38:50 PM

ਜਲੰਧਰ : ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਕਾਵਾਸਾਕੀ ਨੇ ਆਪਣੇ ਨਵੇਂ ਐਡਵੇਂਚਰਰ ਟੂਰਰ ਮੋਟਰਸਾਈਕਲ 2018 Versys 650 ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਮੋਟਰਸਾਈਕਲ ਦੀ ਇੱਥੇ ਕੀਮਤ 6.50 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਰੱਖੀ ਗਈ ਹੈ। ਇਸ ਦੀ ਪ੍ਰੀ-ਬੁਕਿੰਗ ਅੱਜ ਤੋਂ ਸ਼ੁਰੂ ਹੋ ਗਈ ਹਨ। ਕੰਪਨੀ ਨੇ ਕਿਹਾ ਹੈ ਕਿ ਆਉਣ ਵਾਲੇ ਕੁਝ ਹੱਫਤਿਆਂ 'ਚ ਇਸ ਨੂੰ ਵਿਕਰੀ ਲਈ ਉਪਲੱਬਧ ਕਰਵਾ ਦਿੱਤਾ ਜਾਵੇਗਾ।

ਇੰਜਣ -
ਇਸ ਐਡਵੇਂਚਰਰ ਟੂਰਰ ਮੋਟਰਸਾਈਕਲ ਨੂੰ ਗਰੀਨ ਅਤੇ ਬਲੈਕ ਕਲਰ ਸਕੀਮ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਮੋਟਰਸਾਈਕਲ 'ਚ ਲਿਕਵਡ ਕੂਲਡ 649cc ਦਾ ਪੈਰਲ ਟਵਿਨ ਇੰਜਣ ਲਗਾ ਹੈ ਜੋ 8500 rpm 'ਤੇ 68bhp ਦੀ ਪਾਵਰ ਅਤੇ 64 Nm ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਦੇ ਨਾਲ ਲੈਸ ਕੀਤਾ ਗਿਆ ਹੈ।PunjabKesari 

ਸੇਫਟੀ ਦਾ ਰੱਖਿਆ ਗਿਆ ਖਾਸ ਧਿਆਨ
ਇਸ ਮੋਟਰਸਾਈਕਲ 'ਚ ਅਡਜਸਟੇਬਲ ਵਿੰਡਸਕ੍ਰੀਨ ਦੇ ਨਾਲ ਨਵਾਂ ਇੰਸਟਰੂਮੇਂਟ ਕੰਸੋਲ ਦਿੱਤਾ ਗਿਆ ਹੈ ਜੋ ਡਿਜ਼ੀਟਲ ਗੇਅਰ ਪੁਜੀਸ਼ਨ ਇੰਡੀਕੇਟਰ ਨੂੰ ਸ਼ੋਅ ਕਰਦਾ ਹੈ। 2018 Versys 650 'ਚ ਸੇਫਟੀ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ। ਇਸ ਦੇ ਰਿਅਰ 'ਚ 12S ਦੇ ਨਾਲ 250mm ਦੀ ਡਿਸਕ ਬ੍ਰੇਕ ਦਿੱਤੀ ਗਈ ਹੌ ਉਥੇ ਹੀ ਇਸ ਦੇ ਫ੍ਰੰਟ 'ਚ ਦੋ 300mm ਸਾਇਜ਼ ਦੀ ਵੱਡੀ ਡਿਸਕ ਬ੍ਰੇਕ ਲਗੀ ਹੈ ਜੋ ਤੇਜ਼ ਰਫਤਾਰ 'ਤੇ ਵੀ ਮੋਟਰਕਸਾਈਕਲ ਨੂੰ ਘੱਟ ਜਗ੍ਹਾ 'ਚ ਅਸਾਨੀ ਨਾਲ ਰੋਕਣ 'ਚ ਮਦਦ ਕਰਣਗੀਆਂ।


Related News