ਇਕ ਵਾਰ ''ਚ 290 ਕਿਲੋਮੀਟਰ ਦਾ ਸਫਰ ਤੈਅ ਕਰੇਗੀ 2017 BMW i3

Friday, Jun 23, 2017 - 10:58 AM (IST)

ਇਕ ਵਾਰ ''ਚ 290 ਕਿਲੋਮੀਟਰ ਦਾ ਸਫਰ ਤੈਅ ਕਰੇਗੀ 2017 BMW i3

ਜਲੰਧਰ- ਜਰਮਨ ਦੀ ਕਾਰ ਨਿਰਮਾਤਾ ਕੰਪਨੀ BMW ਨੇ ਆਪਣੀ ਛੋਟੀ ਇਲੈਕਟ੍ਰਾਨਿਕ ਕਾਰ i3 ਨੂੰ ਵੱਡੀ ਬੈਟਰੀ ਨਾਲ ਬਾਜ਼ਾਰ ਵਿਚ ਉਤਾਰਨ ਦਾ ਫੈਸਲਾ ਲਿਆ ਹੈ। ਇਸ ਇਲੈਕਟ੍ਰਾਨਿਕ ਕਾਰ ਦੀ ਖਾਸੀਅਤ ਇਹ ਹੈ ਕਿ ਇਹ ਇਕ ਵਾਰ ਵਿਚ 290 ਕਿਲੋਮੀਟਰ ਤੱਕ ਦੀ ਯਾਤਰਾ ਤੈਅ ਕਰ ਸਕਦੀ ਹੈ। i3 ਦੇ 2017 ਮਾਡਲ ਵਿਚ 33-KWh ਦੀ ਬੈਟਰੀ ਤੋਂ ਵੱਧ ਪਾਵਰਫੁਲ ਹੈ। ਇਸ ਕੰਪੈਕਟ ਕਾਰ ਨੂੰ 3 ਮਾਡਲਾਂ ਵਿਚ ਪੇਸ਼ ਕੀਤਾ ਜਾਵੇਗਾ, ਜਿਨ੍ਹਾਂ ਦੀ ਕੀਮਤ 27 ਲੱਖ ਤੋਂ ਲੈ ਕੇ 33 ਲੱਖ ਰੁਪਏ ਵਿਚਾਲੇ ਹੋਵੇਗੀ।
BMW i3 2017 ਦੇ ਮਾਡਲਾਂ ਦੇ ਨਾਂ ਨੂੰ ਬੈਟਰੀ ਦੀ ਸਮਰੱਥਾ 'ਤੇ ਧਿਆਨ ਦਿੰਦੇ ਹੋਏ ਰੱਖਿਆ ਗਿਆ ਹੈ। ਕੰਪਨੀ ਨੇ ਦੱਸਿਆ ਕਿ ਇਸਦੇ ਬੇਸ ਵੇਰੀਅੰਟ ਵਿਚ ਲੱਗੀ ਬੈਟਰੀ ਦੀ ਕੀਮਤ ਹੀ 1 ਲੱਖ 42 ਹਜ਼ਾਰ ਰੁਪਏ ਦੇ ਕਰੀਬ ਹੈ। ਨਵੀਂ ਬੈਟਰੀ ਦੇ ਪੂਰੀ ਚਾਰਜ ਹੋਣ 'ਤੇ ਇਸ ਕਾਰ ਦਾ 60 Ah ਮਾਡਲ 130 ਕਿਲੋਮੀਟਰ ਦੀ ਯਾਤਰਾ ਤੈਅ ਕਰਨ ਵਿਚ ਮਦਦ ਕਰੇਗਾ। 
ਇਸ ਕਾਰ ਦਾ ਰੇਂਜ ਐਕਸਟੈਂਡਿਡ ਮਾਡਲ ਵੀ ਉਤਾਰਿਆ ਜਾਵੇਗਾ, ਜੋ ਹਾਈਬ੍ਰਿਡ ਹੋਵੇਗਾ ਮਤਲਬ ਇਸ ਵਿਚ 0.6 ਲੀਟਰ ਦੇ ਦੋ ਸਿਲੰਡਰ ਇੰਜਣ ਅਤੇ ਬੈਟਰੀ ਇਕੱਠੇ ਕੰਮ ਕਰੇਗੀ। ਫੁਲ ਬੈਟਰੀ ਅਤੇ ਗੈਸੋਲੀਨ ਦੇ ਫੁਲ ਟੈਂਕ ਨਾਲ ਇਹ ਮਾਡਲ ਲਗਭਗ 290 ਕਿਲੋਮੀਟਰ ਤੱਕ ਦੀ ਯਾਤਰਾ ਤੈਅ ਕਰਨ ਵਿਚ ਮਦਦ ਕਰੇਗਾ।

7 ਸਕਿੰਟ ਵਿਚ ਫੜੇਗੀ 92 Km/h ਦੀ ਸਪੀਡ
ਨਵੀਂ ਤੇ ਬਿਹਤਰੀਨ ਬੈਟਰੀ ਨਾਲ ਇਹ ਕਾਰ 0 ਤੋਂ 92 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜਨ ਵਿਚ ਸਿਰਫ 7 ਸਕਿੰਟ ਦਾ ਸਮਾਂ ਲੈਂਦੀ ਹੈ। ਲੰਮੀ ਦੂਰੀ ਦੇ ਸਫਰ ਅਤੇ ਸੇਫਟੀ ਲਈ ਇਸ ਕਾਰ 'ਚ ਰੀਜੈਨਰੇਟਿਵ ਬ੍ਰੇਕਿੰਗ ਸਿਸਟਮ ਲੱਗਾ ਹੈ, ਜੋ ਬ੍ਰੇਕ ਲਾਉਣ 'ਤੇ ਪੈਦਾ ਹੋਣ ਵਾਲੀ ਐਨਰਜੀ ਨੂੰ ਬੈਟਰੀ ਵਿਚ ਸਟੋਰ ਕਰਦਾ ਹੈ ਤਾਂ ਕਿ ਉਸ ਨੂੰ ਮੁੜ ਵਰਤੋਂ ਵਿਚ ਲਿਆਂਦਾ ਜਾ ਸਕੇ।

120V ਸਟੈਂਡਰਡ ਆਊਟਲੈਟ ਨਾਲ ਹੋਵੇਗਾ ਚਾਰਜ
ਖਾਸ ਗੱਲ ਇਹ ਹੈ ਕਿ ਇਸ ਕਾਰ ਨੂੰ ਚਾਰਜ ਕਰਨ ਲਈ ਕਿਸੇ ਵੀ ਤਰ੍ਹਾਂ ਦੇ ਸਪੈਸ਼ਲ ਚਾਰਜਰ ਦੀ ਲੋੜ ਨਹੀਂ ਹੈ। ਇਸ ਨੂੰ ਘਰ ਵਿਚ ਲੱਗੇ ਸਾਧਾਰਨ ਆਊਟਲੈਟ ਨਾਲ ਚਾਰਜ ਕੀਤਾ ਜਾ ਸਕਦਾ ਹੈ। ਕੰਪਨੀ ਨੇ ਦੱਸਿਆ ਕਿ ਇਸ ਕਾਰ ਦੇ 90 Ah ਮਾਡਲ ਦੀ ਬੈਟਰੀ 120 ਵੋਲਟ ਨਾਲ 17 ਘੰਟੇ ਵਿਚ ਚਾਰਜ ਹੋਵੇਗੀ, ਉਥੇ ਹੀ 220 ਵੋਲਟ 'ਤੇ ਚਾਰਜ ਕਰਨ ਨਾਲ ਇਹ ਬੈਟਰੀ 5 ਘੰਟਿਆਂ ਵਿਚ ਹੀ ਫੁਲ ਹੋ ਜਾਵੇਗੀ।

120 Km/h ਦੀ ਟਾਪ ਸਪੀਡ
2017 ਮਾਡਲ i3 ਕਾਰ ਦੇ ਡਿਜ਼ਾਈਨ ਨੂੰ ਕਾਰਬਨ ਫਾਈਬਰ ਨਾਲ ਬਣਾਇਆ ਗਿਆ ਹੈ, ਜਿਸ ਨਾਲ ਇਹ ਹਲਕੀ ਹੋਣ ਦੇ ਨਾਲ-ਨਾਲ ਹੈਂਡਲਿੰਗ ਵਿਚ ਵੀ ਕਾਫੀ ਬਿਹਤਰ ਹੈ। ਹਾਈਵੇ 'ਤੇ ਇਹ ਕਾਰ 120 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਫੜਨ ਵਿਚ ਸਮਰੱਥ ਹੈ। ਕੰਪਨੀ ਨੇ ਕਿਹਾ ਕਿ ਸ਼ਹਿਰ ਵਿਚ ਇਸ ਨੂੰ ਵੱਧ ਤੋਂ ਵੱਧ 80 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਚਲਾਇਆ ਜਾਵੇ ਤਾਂ ਸਹੀ ਰਹੇਗਾ।
2017 i3 ਦੇ 60 Ah ਮਾਡਲ ਦੀ ਕੀਮਤ 42500 ਡਾਲਰ (ਲਗਭਗ 27 ਲੱਖ 43 ਹਜ਼ਾਰ ਰੁਪਏ) ਰੱਖੀ ਗਈ ਹੈ, ਉਥੇ ਹੀ ਇਸ ਕਾਰ ਦਾ ਰੇਂਜ ਐਕਸਟੈਂਡਿਡ ਮਾਡਲ 50000 ਡਾਲਰ (ਲਗਭਗ 32 ਲੱਖ 27 ਹਜ਼ਾਰ ਰੁਪਏ) ਵਿਚ ਮਿਲੇਗਾ।


Related News