ਉੱਚੇ ਮੁੱਲ ''ਤੇ ਨੀਲਾਮ ਹੋਈ ਦੁਨੀਆ ਦੀ ਸਭ ਤੋਂ ਛੋਟੀ ਕਾਰ (ਤਸਵੀਰਾਂ)
Monday, Mar 21, 2016 - 06:00 PM (IST)
.jpg)
ਜਲੰਧਰ: ਨਿਲਾਮੀ (Auction) ਸਾਮਾਨ ਜਾਂ ਸੇਵਾਵਾਂ ਨੂੰ ਖਰੀਦਣ ਅਤੇ ਵੇਚਣ ਦੀ ਤਕਨੀਕ ਹੈ ਜਿਸ ''ਚ ਬੋਲੀ ਲਗਾ ਕੇ ਜ਼ਿਆਦਾ ਤੋਂ ਜ਼ਿਆਦਾ ਕੀਮਤ ''ਤੇ ਇਨ੍ਹਾਂ ਨੂੰ ਵੇਚਿਆ ਜਾਂਦਾ ਹੈ। ਹਾਲ ਹੀ ''ਚ ਅਮਰੀਕਾ ਦੇ ਫਲੋਰੀਡਾ ''ਚ ਹੋਈ ਇਕ ਨਿਲਾਮੀ ''ਚ ਦੁਨੀਆ ਦੀ ਸਭ ਤੋਂ ਛੋਟੀ ਕਾਰ ਪੀਲ ਪੀ50 ਨੂੰ ਲਗਭਗ 1,76,000 ਡਾਲਰ (1 ਕਰੋੜ 17 ਲੱਖ ਰੂਪਏ) ''ਚ ਵੇਚਿਆ ਗਿਆ ਹੈ। ਇਸ ਕਾਰ ਨੂੰ ਲੈ ਕੇ ਨਿਲਾਮੀ ਦੇ ਆਯੋਜਕਾਂ ਨੂੰ ਵੀ ਇਹ ਉਮੀਦ ਨਹੀਂ ਸੀ ਕਿ ਇਹ ਛੋਟੀ ਜਿਹੀ ਕਾਰ ਇੰਨੀ ਵੱਡੀ ਕੀਮਤ ''ਤੇ ਵਿਕ ਜਾਵੇਗੀ। ਇਸ ਬਾਰੇ ''ਚ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਕਾਰ ਨੂੰ ਅਰਲਸ ਕੋਰਟ 1962 ''ਚ ਹੋਏ ਸਾਈਕਲ ਅਤੇ ਮੋਟਰਸਾਈਕਲ ਸ਼ੋਅ ਲਈ ਬਣਾਇਆ ਗਿਆ ਸੀ ਅਤੇ ਇਸ ਦੇ ਲਈ ਸਿਰਫ 50 ਯੂਨਿਟਸ ਦਾ ਹੀ ਨਿਰਮਾਨ ਕੀਤਾ ਗਿਆ ਜਿਸ ''ਚ ਮੰਨਿਆ ਜਾ ਰਿਹਾ ਹੈ ਕਿ ਹੁਣ ਸਿਰਫ 26 ਪੀਲ ਪੀ50 ਹੀ ਮੌਜੂਦ ਰਹਿ ਗਈਆਂ ਹਨ।
ਇਸ ਕਾਰ ''ਚ 49 ਸੀਸੀ ਦਾ 2-ਸਟ੍ਰੋਕ ਸਿੰਗਲ ਸਿਲੈਂਡਰ ਇੰਜਣ ਦਿੱਤਾ ਗਿਆ ਹੈ ਜੋ 4.5 ਹਾਰਸਪਾਵਰ ਦੀ ਤਾਕਤ ਪੈਦਾ ਕਰਦਾ ਹੈ। 3-ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਇਹ ਕਾਰ 35 km/pl ਦੀ ਮਾਈਲਜ ਦਿੰਦੀ ਹੈ। ਇਸ ਕਾਰ ਦੀ ਲੰਬਾਈ ਸਿਰਫ 54 ਇੰਚ ਹੈ ਅਤੇ ਚੌੜਾਈ ਸਿਰਫ 41 ਇੰਚ ਨਾਲ ਹੀ ਇਸ ''ਚ ਇਕ ਹੈਡਲਾਈਟ ਅਤੇ ਇਕ ਦਰਵਾਜ਼ਾ ਦਿੱਤਾ ਗਿਆ ਹੈ। ਇਸ ਕਾਰ ਦੇ ਅੱਗੇ ਦੀ ਵੱਲ ਦੋ ਪਹੀਏ ਅਤੇ ਪਿੱਛੇ ਦੀ ਵੱਲ ਸਿਰਫ ਇਕ ਪਹਿਆ ਲਗਾਇਆ ਗਿਆ ਹੈ ਜੋ ਸਾਈਜ਼ ''ਚ ਕਾਫ਼ੀ ਛੋਟਾ ਹੈ। ਇਸ ਕਾਰ ਦੀ ਬਣਾਵਟ ਨੂੰ ਤੁਸੀਂ ਉਪਰ ਦਿੱਤੀ ਗਈ ਤਸਵੀਰਾਂ ''ਚ ਵੇਖ ਸਕਦੇ ਹੈ।